ਸ਼ਾਬਾਸ਼ ਮੱਧਪ੍ਰਦੇਸ਼ — ਦੂਜੇ ਰਾਜਾ ਵਿਚਲੇ ਆਪਣੇ ਮਜ਼ਦੂਰਾਂ ਨੂੰ ਦੇਣਗੇ ਇੱਕ ਇੱਕ ਹਜ਼ਾਰ ਰੁਪਏ

 ਭੁਪਾਲ ,15 ਅਪ੍ਰੈਲ – ( ਨਿਊਜ਼ ਪੰਜਾਬ ) ਮੱਧ ਪ੍ਰਦੇਸ਼ ਸਰਕਾਰ ਦੇਸ਼ ਭਰ ਵਿਚ ਰੋਜ਼ਗਾਰ ਕਰ ਰਹੇ ਆਪਣੇ ਨਾਗਰਿਕਾਂ ਨੂੰ ਇੱਕ -ਇੱਕ ਹਜ਼ਾਰ ਰੁਪਏ ਦੇਣ ਦਾ ਐਲਾਨ ਕੀਤਾ ਹੈ | ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਐਲਾਨ ਕਰਦਿਆਂ ਕਿਹਾ ਕਿ ਮੱਧ ਪ੍ਰਦੇਸ਼ ਦੇ ਕਾਮੇ ਜੋ ਦੇਸ਼ ਦੇ ਵੱਖ ਵੱਖ ਰਾਜਾਂ ਵਿਚ ਕਿਰਤ ਕਰ ਰਹੇ ਹਨ ਦੀ ਇਸ ਔਖੀ ਘੜੀ ਵਿਚ ਆਰਥਿਕ ਮਦਦ ਕੀਤੀ ਜਾਵੇਗੀ ਜੋ ਕੰਮ-ਕਾਰ ਬੰਦ ਹੋਣ ਨਾਲ ਅਤੇ ਤਾਲਾਬੰਦੀ ਕਾਰਨ ਮੁਸ਼ਕਲ ਸਮੇ ਵਿਚ ਗੁਜ਼ਾਰਾ ਕਰ ਸਕਣ | ਉਨ੍ਹਾਂ ਕਿਹਾ ਕਿ ਇਹ ਰਕਮ ਉਨ੍ਹਾਂ ਦੇ ਬੈੰਕ ਖਾਤਿਆਂ ਵਿਚ ਪਾ ਦਿਤੀ ਜਾਵੇਗੀ ,ਜਿਥੇ ਉਹ ਹੋਣਗੇ ਰਕਮ ਕਢਾ ਸਕਣਗੇ | ਉਨ੍ਹਾਂ ਅਧਿਕਾਰੀਆਂ ਅਤੇ ਵਧਾਇਕਾਂ ਨੂੰ ਅਜਿਹੇ ਲੋਕਾਂ ਦੀ ਖੋਜ ਕਰ ਕੇ ਲਿਸਟਾਂ ਬਣਾਉਣ ਲਈ ਕਿਹਾ |