ਉਘੇ ਆਗੂ ਕਰਮਜੀਤ ਸਿੰਘ ਭੋਲਾ ਨੂੰ ਸਦਮਾਂ : ਮਾਤਾ ਸੁਰਜੀਤ ਕੌਰ ਨਮਿਤ ਅੰਤਮ ਅਰਦਾਸ ਸਮਾਗਮ ਐਤਵਾਰ ਨੂੰ ਲੁਧਿਆਣਾ ਵਿਖ਼ੇ ਹੋਵੇਗਾ

ਨਿਊਜ਼ ਪੰਜਾਬ

ਲੁਧਿਆਣਾ ਦੇ ਸੀਨੀਅਰ ਆਗੂ ਸ੍ਰ. ਕਰਮਜੀਤ ਸਿੰਘ ਭੋਲਾ ਦੇ ਮਾਤਾ ਜੀ ਸਰਦਾਰਨੀ ਸੁਰਜੀਤ ਕੌਰ ਸੁਪਤਨੀ ਸਵ. ਸ੍ਰ. ਲਖਵਿੰਦਰ ਸਿੰਘ, ਬੀਤੇ ਦਿਨ ਅਕਾਲ ਪੁਰਖ਼ ਵੱਲੋਂ ਬਖਸ਼ੇ ਸਵਾਸ ਪੂਰੇ ਕਰਦੇ ਹੋਏ ਅਕਾਲ ਚਲਾਣਾ ਕਰ ਗਏl 

ਉਹਨਾਂ ਦੇ ਸਪੁੱਤਰ ਸ੍ਰ. ਕਰਮਜੀਤ ਸਿੰਘ ਭੋਲਾ  ਅਨੁਸਾਰ ਮਾਤਾ ਸਰਦਾਰਨੀ ਸੁਰਜੀਤ ਕੌਰ ਨਮਿਤ ਗੁਰੂ ਗ੍ਰੰਥ ਸਾਹਿਬ ਜੀ ਦੀ ਰੱਬੀ ਬਾਣੀ ਦੇ ਰੱਖੇ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਕੀਰਤਨ ਅਤੇ ਅੰਤਿਮ ਅਰਦਾਸ ਸਮਾਗਮ ਮਿਤੀ 07-04-2024 ਦਿਨ ਐਤਵਾਰ ਨੂੰ ਦੁਪਹਿਰ 01:00 ਵਜੇ ਤੋ 2:00 ਵਜੇ ਤੱਕ ਗੁਰੂਦਆਰਾ ਸ਼੍ਰੀ ਗੁਰੂ ਸਿੰਘ ਸਭਾ, ਸੈਕਟਰ 32 A, ਲੁਧਿਆਣਾ ਵਿਖ਼ੇ ਹੋਵੇਗਾ l