ਨਵਜੋਤ ਸਿੰਘ ਸਿੱਧੂ ਦੀ ਘਰਵਾਲੀ ਨਵਜੋਤ ਕੌਰ ਦਾ ਕੈਂਸਰ ਦਾ ਅਪਰੇਸ਼ਨ ਹੋਇਆ ਸਫ਼ਲ।

ਪੰਜਾਬ ਨਿਊਜ਼ ,5 ਅਪ੍ਰੈਲ 2024

ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਦੀ ਪਤਨੀ ਡਾ.ਨਵਜੋਤ ਕੌਰ ਕੈਂਸਰ ਨੂੰ ਹਰਾਉਣ ਵਿੱਚ ਜੁਟੀ ਹੋਈ ਹੈ। ਯਮੁਨਾਨਗਰ ਦੇ ਡਾ: ਵਰਿਆਮ ਸਿੰਘ ਹਸਪਤਾਲ ‘ਚ ਵੀਰਵਾਰ ਸ਼ਾਮ ਉਨ੍ਹਾਂ ਦਾ ਸਫਲ ਆਪ੍ਰੇਸ਼ਨ ਕੀਤਾ ਗਿਆ। ਇਹ ਆਪਰੇਸ਼ਨ ਕਰੀਬ ਸਾਢੇ ਤਿੰਨ ਘੰਟੇ ਚੱਲਿਆ। ਅਪਰੇਸ਼ਨ ਤਕਰੀਬਨ ਸ਼ਾਮ ਪੰਜ ਵਜੇ ਸ਼ੁਰੂ ਹੋਇਆ।

ਨਵਜੋਤ ਸਿੰਘ ਸਿੱਧੂ ਨੇ ਵੀ ਕੈਂਸਰ ਵਿਰੁੱਧ ਲੜਾਈ ਵਿਚ ਡਾ.ਨਵਜੋਤ ਕੌਰ ਦਾ ਪੂਰਾ ਸਾਥ ਦਿਤਾ। ਨਵਜੋਤ ਸਿੰਘ ਸਿੱਧੂ ਨੇ ਡਾਕਟਰ ਸਿੱਧੂ ਦਾ ਹੱਥ ਫੜ ਕੇ ਹਰ ਕੀਮੋਥੈਰੇਪੀ ਪੂਰੀ ਕੀਤੀ। ਉਨ੍ਹਾਂ ਨੂੰ ਆਪਣੇ ਹੱਥਾਂ ਨਾਲ ਖਾਣਾ ਖੁਆਇਆ ਅਤੇ ਕੀਮੋਥੈਰੇਪੀ ਟੀਮ ਦਾ ਧੰਨਵਾਦ ਕੀਤਾ। ਇਸ ਔਖੇ ਸਮੇਂ ਵਿੱਚ ਨਵਜੋਤ ਸਿੰਘ ਸਿੱਧੂ ਵੀ ਸਿਆਸਤ ਤੋਂ ਦੂਰ ਰਹੇ। ਉਨ੍ਹਾਂ ਨੇ ਆਪਣਾ ਸਾਰਾ ਸਮਾਂ ਆਪਣੇ ਪਰਿਵਾਰ ਨੂੰ ਹੀ ਦਿੱਤਾ।