ਕਾਂਗਰਸ ਪਾਰਟੀ ਦੀ ਘਰ- ਘਰ ਗਾਰੰਟੀ ਮੁਹਿੰਮ ਦੀ ਸ਼ੁਰੂਆਤ
ਨਵੀਂ ਦਿੱਲੀ, 3 ਅਪ੍ਰੈਲ 2024
ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਅੱਜ ਲੋਕ ਸਭਾ ਚੋਣਾਂ ਲਈ ਉੱਤਰ ਪੂਰਬੀ ਦਿੱਲੀ ਤੋਂ ਪਾਰਟੀ ਦੀ ਘਰ ਘਰ ਗਾਰੰਟੀ ਮੁਹਿੰਮ ਦੀ ਸ਼ੁਰੂਆਤ ਕਰਦਿਆਂ ਦਾਅਵਾ ਕੀਤਾ ਕਿ ਲੋਕਾਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਗਾਰੰਟੀ ਨਹੀਂ ਮਿਲੀ ਪਰ ਉਨ੍ਹਾਂ ਦੀ ਜਿਹੜੀ ਗਾਰੰਟੀ ਦੇ ਰਹੀ ਹੈ, ਉਨ੍ਹਾਂ ’ਤੇ ਅਮਲ ਕਰੇਗੀ। ਪਾਰਟੀ ਦੀ ਇਹ ਚੋਣ ਮੁਹਿੰਮ ਪੰਜ ਨਿਆਂ ਅਤੇ 25 ਗਾਰੰਟੀਆਂ ‘ਤੇ ਆਧਾਰਿਤ ਹੈ। ਇਸ ਮੁਹਿੰਮ ਤਹਿਤ ਕਾਂਗਰਸੀ ਵਰਕਰ ਘਰ-ਘਰ ਜਾ ਕੇ ਪੰਜ ਨਿਆਏ ਅਤੇ 25 ਗਾਰੰਟੀ ਕਾਰਡ ਵੰਡਣਗੇ। ਪਾਰਟੀ ਦਾ 8 ਕਰੋੜ ਪਰਿਵਾਰਾਂ ਤੱਕ ਪੁੱਜਣ ਦਾ ਟੀਚਾ ਹੈ