7.2 ਤੀਬਰਤਾ ਨਾਲ ਆਏ ਭੂਚਾਲ ਨਾਲ ਤਾਇਵਾਨ ‘ ਚ ਭਾਰੀ ਤਬਾਹੀ, ਜਾਪਾਨ ਦੇ ਦੋ ਟਾਪੂਆਂ ਤੇ ਆਈ ਸੁਨਾਮੀ।

3 ਅਪ੍ਰੈਲ 2024

ਤਾਈਵਾਨ ਦੀ ਰਾਜਧਾਨੀ ਤਾਈਪੇ ਬੁੱਧਵਾਰ ਨੂੰ ਤੇਜ਼ ਭੂਚਾਲ ਨਾਲ ਹਿੱਲ ਗਈ। ਰਿਕਟਰ ਪੈਮਾਨੇ ‘ਤੇ ਭੂਚਾਲ ਦੀ ਤੀਬਰਤਾ 7.2 ਸੀ। ਭੂਚਾਲ ਨੇ ਭਾਰੀ ਤਬਾਹੀ ਮਚਾਈ ਹੈ। ਇਸ ਕਾਰਨ ਬਿਜਲੀ ਸਪਲਾਈ ਠੱਪ ਹੋ ਗਈ ਹੈ। ਦੇਸ਼ ਭਰ ਵਿੱਚ ਰੇਲ ਸੇਵਾਵਾਂ ਮੁਅੱਤਲ ਕਰ ਦਿੱਤੀਆਂ ਗਈਆਂ ਹਨ। ਇਹ ਭੂਚਾਲ ਇੰਨਾ ਸ਼ਕਤੀਸ਼ਾਲੀ ਸੀ ਕਿ ਇਸ ਤੋਂ ਬਾਅਦ ਜਾਪਾਨ ਦੇ ਦੋ ਟਾਪੂਆਂ’ ਚ ਸੁਨਾਮੀ ਆ ਗਈ।

ਭੂਚਾਲ ਦੀਆਂ ਕਈ ਤਸਵੀਰਾਂ ਅਤੇ ਵੀਡੀਓ ਤਾਇਵਾਨ ਦੇ ਹੁਆਲੀਨ ਤੋਂ ਸਾਹਮਣੇ ਆਈਆਂ ਹਨ, ਜਿਨ੍ਹਾਂ ‘ਚ ਇਮਾਰਤਾਂ ਨੂੰ ਢਹਿ-ਢੇਰੀ ਹੁੰਦੇ ਦੇਖਿਆ ਜਾ ਸਕਦਾ ਹੈ।  ਇਮਾਰਤਾਂ ਤਾਸ਼ ਦੇ ਪੈਕਟ ਵਾਂਗ ਢੇਰ ਹੋ ਗਈਆਂ। ਭੂਚਾਲ ਨੇ ਤਾਇਵਾਨ ਵਿੱਚ ਭਾਰੀ ਤਬਾਹੀ ਮਚਾਈ ਹੈ। ਇਸ ਤੋਂ ਬਾਅਦ ਦੇਸ਼ ਭਰ ਵਿੱਚ ਰੇਲ ਸੇਵਾਵਾਂ ਮੁਅੱਤਲ ਕਰ ਦਿੱਤੀਆਂ ਗਈਆਂ ਹਨ। ਭੂਚਾਲ ਦੇ ਝਟਕੇ ਚੀਨ ਤੱਕ ਮਹਿਸੂਸ ਕੀਤੇ ਗਏ ਹਨ।