ਕਾਂਗਰਸ ਨੇ ਲੋਕ ਸਭਾ ਚੋਣਾਂ ਲਈ 17 ਉਮੀਦਵਾਰਾਂ ਦਾ ਕੀਤਾ ਐਲਾਨ – ਹੁਣ ਤੱਕ ਐਲਾਨੇ ਉਮੀਦਵਾਰਾਂ ਦੀ ਗਿਣਤੀ 240 ਤੇ ਪੁੱਜੀ 

ਨਿਊਜ਼ ਪੰਜਾਬ

ਕਾਂਗਰਸ ਨੇ ਲੋਕ ਸਭਾ ਚੋਣਾਂ ਲਈ 17 ਉਮੀਦਵਾਰਾਂ ਦੀ ਇੱਕ ਹੋਰ ਸੂਚੀ ਜਾਰੀ ਕਰ ਦਿੱਤੀ ਹੈ। ਪਾਰਟੀ ਵੱਲੋਂ ਹੁਣ ਤੱਕ 240 ਉਮੀਦਵਾਰਾਂ ਦਾ ਐਲਾਨ ਕੀਤਾ ਜਾ ਚੁੱਕਾ l

ਪਾਰਟੀ ਵੱਲੋਂ ਜਾਰੀ ਉਮੀਦਵਾਰਾਂ ਦੀ 11ਵੀਂ ਸੂਚੀ ਵਿੱਚ ਆਂਧਰਾ ਪ੍ਰਦੇਸ਼ ਤੋਂ ਪੰਜ, ਬਿਹਾਰ ਤੋਂ ਤਿੰਨ, ਓਡੀਸ਼ਾ ਤੋਂ ਅੱਠ ਅਤੇ ਪੱਛਮੀ ਬੰਗਾਲ ਤੋਂ ਇੱਕ ਉਮੀਦਵਾਰ ਦੇ ਨਾਂ ਸ਼ਾਮਲ ਹਨ।

ਕਾਂਗਰਸ ਬਿਹਾਰ ਦੀਆਂ ਕੁੱਲ 40 ਲੋਕ ਸਭਾ ਸੀਟਾਂ ‘ਚੋਂ 9 ‘ਤੇ ਚੋਣ ਲੜ ਰਹੀ ਹੈ। ਇਸ ਦੇ ਨਾਲ ਹੀ ਇਸ ਦਾ ਸਹਿਯੋਗੀ ਰਾਸ਼ਟਰੀ ਜਨਤਾ ਦਲ (ਆਰਜੇਡੀ) 26 ਸੀਟਾਂ ‘ਤੇ ਚੋਣ ਲੜ ਰਿਹਾ ਹੈ ਅਤੇ ਖੱਬੀਆਂ ਪਾਰਟੀਆਂ ਪੰਜ ਸੀਟਾਂ ‘ਤੇ ਚੋਣ ਲੜ ਰਹੀਆਂ ਹਨ। ਬਿਹਾਰ ਵਿੱਚ ਗਠਜੋੜ ਦੇ ਫਾਰਮੂਲੇ ਤਹਿਤ ਕਾਂਗਰਸ ਨੂੰ ਨੌਂ ਸੀਟਾਂ ਮਿਲੀਆਂ ਹਨ। ਇਨ੍ਹਾਂ ਵਿੱਚ ਕਿਸ਼ਨਗੰਜ, ਕਟਿਹਾਰ, ਪਟਨਾ ਸਾਹਿਬ, ਭਾਗਲਪੁਰ, ਸਾਸਾਰਾਮ, ਮੁਜ਼ੱਫਰਪੁਰ, ਸਮਸਤੀਪੁਰ, ਪੱਛਮੀ ਚੰਪਾਰਨ ਅਤੇ ਮਹਾਰਾਜਗੰਜ ਦੀਆਂ ਸੀਟਾਂ ਸ਼ਾਮਲ ਹਨ।