ਚੰਡੀਗੜ੍ਹ PGI ਵਿੱਚ ਸਰਜਰੀ ਦੌਰਾਨ ਲੱਗੀ ਅੱਗ,ਕੋਈ ਜਾਨੀ ਨੁਕਸਾਨ ਨਹੀਂ ਹੋਇਆ।
ਚੰਡੀਗੜ੍ਹ, 30 ਮਾਰਚ 2024
ਪੋਸਟ ਗ੍ਰੈਜੂਏਟ ਇੰਸਟੀਚਿਊਟ ਆਫ਼ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ, ਚੰਡੀਗੜ੍ਹ ਵਿਖੇ ਪਿਛਲੇ ਪੰਜ ਮਹੀਨਿਆਂ ਵਿੱਚ ਅੱਗ ਲੱਗਣ ਦੀ ਇਹ ਪੰਜਵੀਂ ਅਤੇ 2024 ਵਿੱਚ ਦੂਜੀ ਘਟਨਾ ਹੈ।
ਚੰਡੀਗੜ੍ਹ ਪੀਜੀਆਈ ਦੇ ਐਡਵਾਂਸਡ ਕਾਰਡੀਓ ਸੈਂਟਰ ਦੀ ਚੌਥੀ ਮੰਜ਼ਿਲ ’ਤੇ ਸਥਿਤ ਅਪਰੇਸ਼ਨ ਥੀਏਟਰ ਵਿੱਚ ਸ਼ਾਰਟ ਸਰਕਟ ਕਾਰਨ ਅੱਗ ਲੱਗ ਗਈ। ਪ੍ਰਸ਼ਾਸਨ ਨੇ ਇਸ ‘ਤੇ ਤੁਰੰਤ ਕਾਬੂ ਪਾ ਲਿਆ ਹੈ। ਅੱਗ ਉਦੋਂ ਲੱਗੀ ਜਦੋਂ ਇੱਕ 70 ਸਾਲਾ ਔਰਤ ਦੇ ਵਾਲਵ ਦੀ ਸਰਜਰੀ ਚੱਲ ਰਹੀ ਸੀ। ਮਰੀਜ਼ ਨੂੰ ਇੰਟੈਂਸਿਵ ਕੇਅਰ ਯੂਨਿਟ ਵਿੱਚ ਸ਼ਿਫਟ ਕੀਤਾ ਗਿਆ ਸੀ, ਜਿੱਥੇ ਸਰਜਰੀ ਦੁਬਾਰਾ ਸ਼ੁਰੂ ਹੋਈ।
ਇਸ ਤੋਂ ਬਾਅਦ ਉਨ੍ਹਾਂ ਨੇ ਅਪਰੇਸ਼ਨ ਜਾਰੀ ਰੱਖਿਆ, ਪਰ ਮਰੀਜ਼ਾਂ ਨੂੰ ਉਥੋਂ ਬਾਹਰ ਕੱਢ ਲਿਆ ਗਿਆ ਅਤੇ ਫਾਇਰ ਬ੍ਰਿਗੇਡ ਦੀ ਟੀਮ ਮੌਕੇ ‘ਤੇ ਪਹੁੰਚ ਗਈ।
ਹਾਲ ਹੀ ਵਿੱਚ ਪੀਜੀਆਈ ਵਿੱਚ ਅੱਗ ਲੱਗਣ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ।ਇਸ ਤੋਂ ਪਹਿਲਾਂ ਪੀਜੀਆਈ ਦੇ ਨਹਿਰੂ ਬਲਾਕ ਵਿਚ ਵੀ ਵੱਡੀ ਅੱਗ ਲੱਗ ਗਈ ਸੀ। ਇਸ ਵਿਚ ਗਿਆਨੀ ਬਲਾਕ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਿਆ। ਇਸ ਤੋਂ ਬਾਅਦ ਐਡਵਾਂਸਡ ਆਈ ਸੈਂਟਰ ਵਿਚ ਅੱਗ ਲੱਗ ਗਈ ਸੀ।