ਕਈ ਬਿਮਾਰੀਆ ਨੂੰ ਦੂਰ ਕਰਨ’ ਚ ਮਦਦਗਾਰ ਅੰਗੂਰਾਂ ਦਾ ਸੇਵਨ,ਜਾਣੋ ਕਿਵੇਂ::
ਸਿਹਤ ਸੰਭਾਲ,28 ਮਾਰਚ 2024
ਸਿਹਤ ਲਈ ਫ਼ਲ ਬਹੁਤ ਹੀ ਲਾਭਦਾਇਕ ਹੁੰਦੇ ਹਨ।ਇਸ ਹਕੀਕਤ ਤੋਂ ਸਾਰੇ ਚੰਗੀ ਤਰ੍ਹਾਂ ਜਾਣੂ ਹਨ।ਇਸ ਤਰ੍ਹਾਂ ਸਾਰੇ ਫ਼ਲਾ ਵਿੱਚੋ ਅੰਗੂਰ ਫ਼ਲ ਦੇ ਵੀ ਕਈ ਫਾਇਦੇ ਹਨ। ਅੰਗੂਰ ਬਹੁਤ ਹੀ ਰਸਦਾਰ ਤੇ ਸੁਆਦੀ ਫ਼ਲ ਹੈ। ਤੁਹਾਨੂੰ ਬਾਜ਼ਾਰ ਵਿੱਚ ਕਈ ਕਿਸਮਾਂ ਦੇ ਅੰਗੂਰ ਮਿਲ਼ ਜਾਣਗੇ।
ਪੌਸ਼ਟਿਕ ਨਾਲ ਭਰਪੂਰ ਅੰਗੂਰ ਦਾ ਸੇਵਨ ਕਰਨ ਨਾਲ ਅਸੀਂ ਕਈ ਬਿਮਾਰੀਆ ਤੋਂ ਛੁਟਕਾਰਾ ਪਾ ਸਕਦੇ ਹਾਂ।ਇਸ ਵਿਸ਼ੇ ਤੇ ਵਧੇਰੇ ਜਾਣਕਾਰੀ ਲਈ ਅਸੀਂ ਲੁਧਿਆਣੇ ਦੇ ਮਾਹਿਰ ਡਾਇਟੀਸ਼ੀਅਨ ਮਨਦੀਪ ਕੌਰ ਨਾਲ ਗੱਲ ਕਰਨ ਤੇ ਉਨ੍ਹਾਂ ਦੱਸਿਆ ਕਿ ਸਭ ਤੋਂ ਪਹਿਲਾ ਫ਼ਾਇਦਾ ਅੰਗੂਰ ਖਾਣ ਨਾਲ ਚਮੜੀ ਵਿਚ ਕੁਦਰਤੀ ਚਮਕ ਆਉਂਦੀ ਹੈ। ਇਸ ਦੇ ਸੇਵਨ ਨਾਲ ਚਿਹਰੇ ‘ਤੇ ਹੋਣ ਵਾਲੇ ਦਾਗ, ਝੁਰੜੀਆਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਜੇ ਤੁਸੀਂ ਕਬਜ਼ ਤੋਂ ਪੀੜਤ ਹੋ ਤਾਂ ਅੰਗੂਰ ‘ਚ ਨਮਕ ਅਤੇ ਕਾਲੀ ਮਿਰਚ ਮਿਲਾਓ ਅਤੇ ਇਸ ਦਾ ਸੇਵਨ ਕਰੋ। ਇਸ ਨਾਲ ਤੁਹਾਡੀ ਸਮੱਸਿਆ ਜਲਦੀ ਹੱਲ ਹੋ ਜਾਵੇਗੀ।
ਅੰਗੂਰ ਦਾ ਸੇਵਨ ਨਾਲ Blood Presure ਦੀ ਬਿਮਾਰੀ ਨਹੀਂ ਹੁੰਦੀ। ਜੇ ਕਿਸੇ ਨੂੰ ਬੀਪੀ ਦੀ ਸਮੱਸਿਆ ਹੈ ਤਾਂ ਅੰਗੂਰ ਖਾਣ ਨਾਲ ਬਲੱਡ ਪ੍ਰੈਸ਼ਰ ਘੱਟ ਹੋਵੇਗਾ। ਕਿਉਂਕਿ ਅੰਗੂਰ ਵਿਚ ਪੋਟਾਸ਼ੀਅਮ ਦੀ ਮਾਤਰਾ ਖੂਨ ਚੋਂ ਸੋਡੀਅਮ ਦੀ ਮਾਤਰਾ ਨੂੰ ਘਟਾਉਂਦੀ ਹੈ।ਅੰਗੂਰ ਵਿਚਲੇ ਪੋਸ਼ਕ ਤੱਤ ਅੱਖਾਂ ਲਈ ਵੀ ਉੱਤਮ ਹਨ।ਅੰਗੂਰ ਦਾ ਸੇਵਨ ਐਲਰਜੀ ਵਿਚ ਵੀ ਫਾਇਦੇਮੰਦ ਹੁੰਦਾ ਹੈ।ਅਨੀਮੀਆ ‘ਤੇ ਕਾਬੂ ਪਾਉਣ ਲਈ ਇੱਕ ਗਲਾਸ ਅੰਗੂਰ ਦੇ ਰਸ ਵਿਚ 2 ਚਮਚ ਸ਼ਹਿਦ ਪੀਣ ਨਾਲ ਖੂਨ ਦੀ ਕਮੀ ਖਤਮ ਹੋ ਜਾਂਦੀ ਹੈ।
ਮਾਈਗ੍ਰੇਨ ਦੇ ਦਰਦ ਤੋਂ ਰਾਹਤ: ਜੇ ਤੁਹਾਨੂੰ ਮਾਈਗ੍ਰੇਨ ਦੀ ਸਮੱਸਿਆ ਹੈ ਤਾਂ ਤੁਹਾਨੂੰ ਅੰਗੂਰ ਖਾਣਾ ਚਾਹੀਦਾ ਹੈ। ਇਸ ਨਾਲ ਸਿਰ ਦਰਦ ਤੋਂ ਛੁਟਕਾਰਾ ਮਿਲ ਸਕਦਾ ਹੈ। ਜੇ ਹੋ ਸਕੇ ਤਾਂ ਦਰਦ ਦੀ ਸਥਿਤੀ ਵਿਚ ਅੰਗੂਰ ਦਾ ਰਸ ਪੀਓ, ਇਹ ਜਲਦੀ ਮਦਦ ਕਰੇਗਾ।ਅੰਗੂਰ ਵਿਚ ਬਹੁਤ ਸਾਰੇ ਪੌਸ਼ਟਿਕ ਤੱਤ ਹੁੰਦੇ ਹਨ ਜਿਵੇਂ ਕਿ ਗਲੂਕੋਜ਼, ਮੈਗਨੀਸ਼ੀਅਮ ਅਤੇ ਐਂਟੀ ਆਕਸੀਡੈਂਟਸ ਜਿਨ੍ਹਾਂ ਨੂੰ ਪੋਲੀਫੇਨੌਲਜ਼ ਕਿਹਾ ਜਾਂਦਾ ਹੈ। ਇਹ ਤੱਤ ਟੀਬੀ, ਕੈਂਸਰ, ਖੂਨ ਇੰਫੈਕਸ਼ਨ ਵਰਗੀਆਂ ਘਾਤਕ ਬਿਮਾਰੀਆਂ ਵਿਚ ਲਾਭਕਾਰੀ ਹੈ।
ਅੰਗੂਰ ਦੇ ਸੇਵਨ ਨਾਲ ਹੱਡੀਆਂ ਵੀ ਮਜ਼ਬੂਤ ਹੁੰਦੀਆਂ ਹਨ।ਜੇ ਤੁਸੀਂ ਵੀ ਦਿਲ ਦੇ ਮਰੀਜ਼ ਹੋ, ਤਾਂ ਰੋਜ਼ਾਨਾ ਕਾਲੇ ਅੰਗੂਰ ਦਾ ਜੂਸ ਪੀਓ। ਇਸ ਨਾਲ ਤੁਹਾਨੂੰ ਫਾਈਦਾ ਜ਼ਰੂਰ ਹੋਏਗਾ। ਅੰਗੂਰ ਦਿਲ ਦੀ ਬਿਮਾਰੀ ਲਈ ਵੀ ਬਹੁਤ ਫਾਇਦੇਮੰਦ ਹੁੰਦਾ ਹੈ।