ਕਾਂਗਰਸ ਦੀ ਲੋਕ ਸਭਾ ਚੋਣਾਂ ਲਈ ਸੱਤਵੀਂ ਸੂਚੀ ਜਾਰੀ

ਨਵੀਂ ਦਿੱਲੀ : 27 ਮਾਰਚ 2024

543 ਲੋਕ ਸਭਾ ਸੀਟਾਂ ਲਈ  ਸਾਰੀਆਂ ਪਾਰਟੀਆਂ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਰਹੀਆਂ ਹਨ। ਕਾਂਗਰਸ ਨੇ ਲੋਕ ਸਭਾ ਚੋਣਾਂ ਲਈ ਉਮੀਦਵਾਰਾਂ ਦੀ ਸੱਤਵੀਂ ਸੂਚੀ ਜਾਰੀ ਕਰ ਦਿੱਤੀ ਹੈ। ਇਸ ਵਿੱਚ ਛੱਤੀਸਗੜ੍ਹ ਲਈ ਚਾਰ ਅਤੇ ਤਾਮਿਲਨਾਡੂ ਲਈ ਇੱਕ ਉਮੀਦਵਾਰ ਦਾ ਐਲਾਨ ਕੀਤਾ ਗਿਆ ਹੈ।