ਅਮਰੀਕਾ ਵਿੱਚ ਵੱਡਾ ਹਾਦਸਾ – ਦਰਿਆ ਦਾ ਪੁਲ ਡਿਗਣ ਨਾਲ ਕਈ ਕਾਰਾਂ ਰੁੜ੍ਹੀਆਂ – ਸਮੁੰਦਰੀ ਜਹਾਜ਼ ਟਕਰਾਉਣ ਨਾਲ ਵਾਪਰਿਆ ਹਾਦਸਾ – ਸ਼ਹਿਰ ਵਿੱਚ ਐਮਰਜੰਸੀ ਦਾ ਐਲਾਨ
ਅਮਰੀਕਾ ਦੇ ਸੂਬੇ ਮੈਰੀਲੈਂਡ ਦੇ ਬਾਲਟੀਮੋਰ ਸ਼ਹਿਰ ‘ਚ ਅੱਜ ਸਥਾਨਕ ਸਮੇਂ ਮੁਤਾਬਕ ਸਵੇਰੇ 1.30 ਵਜੇ ਸਿੰਗਾਪੁਰ ਦਾ ਇਕ ਜਹਾਜ਼ ਸਥਾਨਕ ‘ਫ੍ਰਾਂਸਿਸ ਸਕੌਟ ਕੀ ਬ੍ਰਿਜ’ ਨਾਲ ਟਕਰਾ ਗਿਆ, ਜਿਸ ਕਾਰਨ ਪੁਲ ਦਾ ਵੱਡਾ ਹਿੱਸਾ ਢਹਿ ਗਿਆ ਅਤੇ ਕਈ ਕਾਰਾਂ ਦਰਿਆ ਵਿੱਚ ਰੁੜ੍ਹ ਗਈਆਂ ਹਨ, ਸ਼ਹਿਰ ਦੇ ਮੇਅਰ ਨੇ ਐਮਰਜੰਸੀ ਡਿਕਲੇਰ ਕਰ ਦਿੱਤੀ ਹੈ l
ਬਾਲਟੀਮੋਰ ਸਿਟੀ ਫਾਇਰ ਡਿਪਾਰਟਮੈਂਟ ਦੇ ਬੁਲਾਰੇ ਕੇਵਿਨ ਕਾਰਟਰਾਈਟ ਨੇ ਮੀਡੀਆ ਨੂੰ ਦੱਸਿਆ ਕਿ ਇਸ ਹਾਦਸੇ ‘ਚ ਵੱਡੇ ਪੱਧਰ ‘ਤੇ ਜਾਨੀ ਨੁਕਸਾਨ ਹੋਣ ਦਾ ਅਨੁਮਾਨ ਹੈ। ਰਾਹਤ ਕਾਰਜ਼ਾ ਦੌਰਾਨ ਦੋ ਵਿਅਕਤੀਆਂ ਨੂੰ ਬਚਾਇਆ ਜਾ ਚੁੱਕਾ ਹੈ, ਰਾਹਤ ਟੀਮਾਂ ਪੈਟਾਪਸਕੋ ਨਦੀ ‘ਚ ਡਿੱਗੇ 20 ਲੋਕਾਂ ਨੂੰ ਬਚਾਉਣ ‘ਚ ਲਗੀਆਂ ਹੋਇਆ ਹਨ । ਹਾਲਾਂਕਿ ਜਹਾਜ਼ ਦੇ ਚਾਲਕ ਦਲ ਦੇ 22 ਮੈਂਬਰ ਸੁਰੱਖਿਅਤ ਹਨ। ਹਾਲੇ ਤੱਕ ਅਧਿਕਾਰਤ ਤੌਰ ‘ਤੇ ਕਿਸੇ ਦੇ ਮਰਨ ਦੀ ਪੁਸ਼ਟੀ ਨਹੀਂ ਕੀਤੀ ਗਈ ਹੈ।
ਅਮਰੀਕਾ ਦੇ ਬਾਲਟੀਮੋਰ ਵਿੱਚ ਪੁਲ ਨਾਲ ਟਕਰਾਉਣ ਵਾਲੇ ਕੰਟੇਨਰ ਜਹਾਜ਼ ਦੇ ਚਾਲਕ ਦਲ ਦੇ ਸਾਰੇ 22 ਮੈਂਬਰ ਭਾਰਤੀ ਹਨ। ਕੰਪਨੀ ਵੱਲੋਂ ਜਾਰੀ ਬਿਆਨ ‘ਚ ਇਹ ਜਾਣਕਾਰੀ ਦਿੱਤੀ ਗਈ ਹੈ।
ਤਸਵੀਰਾਂ ਅਤੇ ਵੇਰਵਾ – ਸ਼ੋਸਲ ਮੀਡੀਆ / x