ਚੋਣ ਅਸ਼ਲੀਲਤਾ – ਕੰਗਨਾ ਰਣੌਤ ਦੀ ਫੋਟੋ ਨੇ ਪਾਇਆ ਕਲੇਸ਼ – ਕਾਂਗਰਸ ਨੇਤਾ ਨੇ ਪਾਈ ਇਤਰਾਜ਼ਯੋਗ ਫੋਟੋ ਪਰ ਹੁਣ ਭਾਜਪਾ ਵਾਲੇ ਪਾ ਰਹੇ ਹਨ – ਵੇਖੋ ਸ਼ੋਸ਼ਲ ਮੀਡੀਆ ਦੇ ਰੰਗ

ਭਾਜਪਾ ਨੇ ਹਿਮਾਚਲ ਪ੍ਰਦੇਸ਼ ਦੀ ਮੰਡੀ ਸੀਟ ਤੋਂ ਫ਼ਿਲਮੀ ਅਦਾਕਾਰ ਕੰਗਨਾ ਰਣੌਤ ਨੂੰ ਲੋਕ ਸਭਾ ਚੋਣਾਂ ਲਈ ਉਮੀਦਵਾਰ ਦੇ ਐਲਾਨ ਤੋਂ ਬਾਅਦ ਫਿਲਮੀ ਸਿਤਾਰਿਆਂ ਸਮੇਤ ਸਿਆਸਤਦਾਨਾਂ ਦੀਆਂ ਪ੍ਰਤੀਕਿਰਿਆਵਾਂ ਸਾਹਮਣੇ ਆ ਰਹੀਆਂ ਹਨ। ਇਸ ਦੌਰਾਨ ਕਾਂਗਰਸ ਨੇਤਾ ਸੁਪ੍ਰੀਆ ਸ਼੍ਰੀਨੇਤ ਨੇ ਅਭਿਨੇਤਰੀ ਨੂੰ ਲੈ ਕੇ ਇਕ ਪੋਸਟ ਕੀਤੀ ਹੈ, ਜਿਸ ਨਾਲ ਵਿਵਾਦ ਖੜ੍ਹਾ ਹੋ ਗਿਆ ਹੈ। ਭਾਵੇਂ ਸੁਪ੍ਰੀਆ ਨੇ ਕੁੱਝ ਸਮੇਂ ਬਾਅਦ ਉਹ ਪੋਸਟ ਹਟਾ ਲਈ ਪ੍ਰੰਤੂ ਹੁਣ ਹਮੇਸ਼ਾ ਵਿਵਾਦਾ ਰਹੀ ਕੰਗਨਾ ਆਪ ਹੀ ਉਸ ‘ ਇਤਰਾਜ਼ਯੋਗ ‘ ਫੋਟੋ ਨੂੰ ਪੋਸਟ ਕਰਕੇ ਪ੍ਰਚਾਰ ਕਰ ਰਹੀ ਹੈ

ਵੇਖੋ ਦੋਨੋ ਆਗੂਆਂ ਦਾ ਪ੍ਰਤੀਕਰਮ ਉਹਨਾਂ ਦੇ x ( ਟਵੀਟਰ ) ਸਾਈਟਾਂ ਤੇ

ਹੁਣ ਵੇਖੋ ਕਾਂਗਰਸ ਨੇਤਾ ਸੁਪ੍ਰੀਆ ਸ਼੍ਰੀਨੇਤ ਨੇ ਕੀ ਕਿਹਾ

ਬਹੁਤ ਸਾਰੇ ਲੋਕਾਂ ਕੋਲ ਮੇਰੇ ਫੇਸਬੁੱਕ ਅਤੇ ਇੰਸਟਾਗ੍ਰਾਮ ਖਾਤਿਆਂ ਤੱਕ ਪਹੁੰਚ ਹੈ। ਇਨ੍ਹਾਂ ਵਿੱਚੋਂ ਇੱਕ ਵਿਅਕਤੀ ਨੇ ਅੱਜ ਬਹੁਤ ਹੀ ਘਿਨਾਉਣੀ ਅਤੇ ਇਤਰਾਜ਼ਯੋਗ ਪੋਸਟ ਪਾਈ ਸੀ।

ਜਿਵੇਂ ਹੀ ਮੈਨੂੰ ਇਸ ਬਾਰੇ ਪਤਾ ਲੱਗਾ ਤਾਂ ਮੈਂ ਉਸ ਪੋਸਟ ਨੂੰ ਹਟਾ ਦਿੱਤਾ। ਜੋ ਵੀ ਮੈਨੂੰ ਜਾਣਦਾ ਹੈ, ਉਹ ਚੰਗੀ ਤਰ੍ਹਾਂ ਜਾਣਦਾ ਹੈ ਕਿ ਮੈਂ ਕਿਸੇ ਵੀ ਔਰਤ ਬਾਰੇ ਨਿੱਜੀ ਟਿੱਪਣੀ ਨਹੀਂ ਕਰਦਾ।

ਮੇਰੀ ਜਾਣਕਾਰੀ ਵਿੱਚ ਆਇਆ ਹੈ ਕਿ ਇਹ ਪੋਸਟ ਪਹਿਲਾਂ ਇੱਕ ਪੈਰੋਡੀ ਖਾਤੇ (@Supriyaparody) ‘ਤੇ ਚੱਲ ਰਹੀ ਸੀ। ਕਿਸੇ ਨੇ ਇਹ ਪੋਸਟ ਇੱਥੋਂ ਚੁੱਕ ਕੇ ਮੇਰੇ ਖਾਤੇ ‘ਤੇ ਪੋਸਟ ਕਰ ਦਿੱਤੀ।

ਮੈਂ ਉਸ ਵਿਅਕਤੀ ਦੀ ਪਛਾਣ ਕਰਨ ਦੀ ਕੋਸ਼ਿਸ਼ ਕਰ ਰਿਹਾ ਹਾਂ ਜਿਸ ਨੇ ਅਜਿਹਾ ਕੀਤਾ। ਨਾਲ ਹੀ, ਮੇਰੇ ਨਾਮ ਦੀ ਦੁਰਵਰਤੋਂ ਕਰਕੇ ਬਣਾਏ ਗਏ ਪੈਰੋਡੀ ਖਾਤੇ ਦੀ ਵੀ X ਵਿੱਚ ਰਿਪੋਰਟ ਕੀਤੀ ਗਈ ਹੈ।

ਭਾਜਪਾ ਆਗੂ ਅਤੇ ਕੇਂਦਰੀ ਮੰਤਰੀ ਦੀ ਪੋਸਟ

ਟੱਚ ਕਰਕੇ ਵੇਖੋ ਭਾਜ਼ਪਾ ਦੀ ਲਿਸਟ ਜਿਸ ਵਿੱਚ ਕੰਗਨਾ ਰਣੌਤ ਦਾ ਐਲਾਨ ਕੀਤਾ ਗਿਆ √

ਲੋਕ ਸਭਾ ਚੋਣਾਂ : ਭਾਜਪਾ ਵੱਲੋਂ ਕਈ ਰਾਜਾਂ ਦੇ 111 ਉਮੀਦਵਾਰਾਂ ਦੀ ਨਵੀਂ ਸੂਚੀ ਜਾਰੀ  

ਤਸਵੀਰਾਂ ਅਤੇ ਵੇਰਵਾ x ਦੇ ਧੰਨਵਾਦ ਸਹਿਤ