ਲੋਕ ਸਭਾ ਚੋਣਾਂ : ਭਾਜਪਾ ਵੱਲੋਂ ਕਈ ਰਾਜਾਂ ਦੇ 111 ਉਮੀਦਵਾਰਾਂ ਦੀ ਨਵੀਂ ਸੂਚੀ ਜਾਰੀ  

 ਇਸ ਲਿਸਟ ‘ਚ ਫਿਲਮ ਅਦਾਕਾਰਾ ਕੰਗਨਾ ਰਣੌਤ ਦਾ ਨਾਂ ਵੀ ਹੈ। ਉਨ੍ਹਾਂ ਨੂੰ ਹਿਮਾਚਲ ਪ੍ਰਦੇਸ਼ ਦੀ ਮੰਡੀ ਤੋਂ ਟਿਕਟ ਦਿੱਤੀ ਗਈ ਹੈ।ਜਦੋਂ ਕਿ ਪੀਲੀਭੀਤ ਤੋਂ ਮੌਜੂਦਾ ਸਾਂਸਦ ਵਰੁਣ ਗਾਂਧੀ ਦੀ ਟਿਕਟ ਕੱਟ ਦਿੱਤੀ ਗਈ ਹੈ 

ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਐਤਵਾਰ ਨੂੰ ਲੋਕ ਸਭਾ ਚੋਣਾਂ ਲਈ 111 ਉਮੀਦਵਾਰਾਂ ਦੀ ਪੰਜਵੀਂ ਸੂਚੀ ਜਾਰੀ ਕਰ ਦਿੱਤੀ। ਪਾਰਟੀ ਹੁਣ ਤੱਕ 402 ਲੋਕ ਸਭਾ ਸੀਟਾਂ ਲਈ ਉਮੀਦਵਾਰਾਂ ਦਾ ਐਲਾਨ ਕਰ ਚੁੱਕੀ ਹੈ।

ਭਾਜਪਾ ਨੇ ਮੇਰਠ ਤੋਂ ਅਰੁਣ ਗੋਵਿਲ ਨੂੰ ਟਿਕਟ ਦਿੱਤੀ ਹੈ। ਭਾਜਪਾ ਮੁਸਲਮਾਨ ਬਹੁਲ ਸੀਟ ਮੇਰਠ ਤੋਂ ਅਰੁਣ ਗੋਵਿਲ ਨੂੰ ਟਿਕਟ ਦੇ ਕੇ ਹਿੰਦੂਤਵ ਦਾ ਮੁੱਦਾ ਉਠਾਉਣਾ ਚਾਹੇਗੀ। ਦੱਸ ਦਈਏ ਕਿ ਰਾਮਾਇਣ ‘ਚ ‘ਭਗਵਾਨ ਰਾਮ’ ਦੀ ਭੂਮਿਕਾ ਅਰੁਣ ਗੋਵਿਲ ਨੇ ਨਿਭਾਈ ਹੈ। 

  • ਪੀਲੀਭੀਤ ਤੋਂ ਮੌਜੂਦਾ ਸਾਂਸਦ ਵਰੁਣ ਗਾਂਧੀ ਦੀ ਟਿਕਟ ਕੱਟੇ ਜਾਣ ਤੋਂ ਬਾਅਦ ਰਾਜ ਸਰਕਾਰ ਦੇ ਮੰਤਰੀ ਜਤਿਨ ਪ੍ਰਸਾਦ ਨੂੰ ਉਨ੍ਹਾਂ ਦੀ ਥਾਂ ‘ਤੇ ਉਮੀਦਵਾਰ ਬਣਾਇਆ ਗਿਆ ਹੈ, ਮੇਨਕਾ ਗਾਂਧੀ ਨੂੰ ਸੁਲਤਾਨਪੁਰ ਤੋਂ ਮੁੜ ਟਿਕਟ ਦਿੱਤੀ ਗਈ ਹੈ।

ਇਸ ਲਿਸਟ ‘ਚ ਫਿਲਮ ਅਦਾਕਾਰਾ ਕੰਗਨਾ ਰਣੌਤ ਦਾ ਨਾਂ ਵੀ ਹੈ।  ਕੰਗਨਾ ਨੂੰ ਹਿਮਾਚਲ ਪ੍ਰਦੇਸ਼ ਦੀ ਮੰਡੀ ਤੋਂ ਟਿਕਟ ਦਿੱਤੀ ਗਈ ਹੈ।

ਪਾਰਟੀ ਨੇ ਕੁਰੂਕਸ਼ੇਤਰ ਤੋਂ ਕੁਝ ਘੰਟੇ ਪਹਿਲਾਂ ਭਾਜਪਾ ਵਿੱਚ ਸ਼ਾਮਲ ਹੋਏ ਸਾਬਕਾ ਸੰਸਦ ਮੈਂਬਰ ਅਤੇ ਉਘੇ ਉਦਯੋਗਪਤੀ ਨਵੀਨ ਜਿੰਦਲ ਨੂੰ ਆਪਣਾ ਉਮੀਦਵਾਰ ਬਣਾਇਆ ਹੈ।