ਕੇਂਦਰੀ ਮੰਤਰੀ ਪੀਯੂਸ਼ ਗੋਇਲ ਦੇ ਬੇਟੇ ਦਾ ਭਾਸ਼ਣ ਸੁਣਨ ਲਈ ਵਿਦਿਆਰਥੀਆਂ ਨੂੰ ਕੀਤਾ ਗਿਆ ਮਜਬੂਰ, ਵਿਵਾਦ ਹੋਣ ਤੇ ਮੰਗੀ ਮੁਆਫੀ।

ਮੁੰਬਈ: 24 ਮਾਰਚ 2024

ਵਿਰੋਧੀ ਰਾਸ਼ਟਰਵਾਦੀ ਕਾਂਗਰਸ ਪਾਰਟੀ ਅਤੇ ਸ਼ਿਵ ਸੈਨਾ ਨੇ ਸ਼ਨਿਚਰਵਾਰ ਨੂੰ ਦੋਸ਼ ਲਾਇਆ ਕਿ ਮੁੰਬਈ ਦੇ ਕਾਂਦੀਵਲੀ ਇਲਾਕੇ ਦੇ ਇਕ ਕਾਲਜ ਦੇ ਵਿਦਿਆਰਥੀਆਂ ਨੂੰ ਕੇਂਦਰੀ ਮੰਤਰੀ ਪੀਯੂਸ਼ ਗੋਇਲ ਦੇ ਬੇਟੇ ਧਰੁਵ ਗੋਇਲ ਦਾ ਭਾਸ਼ਣ ਸੁਣਨ ਲਈ ਮਜਬੂਰ ਕੀਤਾ ਗਿਆ।  ਪੀਯੂਸ਼ ਗੋਇਲ ਮੁੰਬਈ ਉੱਤਰੀ ਲੋਕ ਸਭਾ ਸੀਟ ਤੋਂ ਭਾਜਪਾ ਦੇ ਉਮੀਦਵਾਰ ਹਨ।

ਸ਼ਿਵ ਸੈਨਾ ਨੇਤਾ ਆਦਿੱਤਿਆ ਠਾਕਰੇ ਨੇ ਦੋਸ਼ ਲਾਇਆ ਕਿ ਵਿਦਿਆਰਥੀਆਂ ਨੂੰ ਧਰੁਵ ਗੋਇਲ ਦੇ ਪ੍ਰੋਗਰਾਮ ‘ਚ ਸ਼ਾਮਲ ਹੋਣ ਲਈ ਮਜਬੂਰ ਕਰਨ ਲਈ ਉਨ੍ਹਾਂ ਦੇ ਪਛਾਣ ਪੱਤਰ ਜ਼ਬਤ ਕਰ ਲਏ ਗਏ।

ਵਿਵਾਦ ਤੋਂ ਬਾਅਦ ਠਾਕੁਰ ਕਾਲਜ ਆਫ ਸਾਇੰਸ ਐਂਡ ਕਾਮਰਸ ਨੇ ਕਿਹਾ ਕਿ ਇਸ ਪ੍ਰੋਗਰਾਮ ਦਾ ਉਦੇਸ਼ ਵਿਦਿਆਰਥੀਆਂ, ਖਾਸ ਤੌਰ ‘ਤੇ ਪਹਿਲੀ ਵਾਰ ਵੋਟ ਪਾਉਣ ਵਾਲੇ ਵਿਦਿਆਰਥੀਆਂ ਨੂੰ ਆਗਾਮੀ ਆਮ ਚੋਣਾਂ ਵਿਚ ਹਿੱਸਾ ਲੈਣ ਲਈ ਉਤਸ਼ਾਹਤ ਕਰਨਾ ਸੀ ਪਰ ਇਸ ਮਾਮਲੇ ਦੀ ਸਮੀਖਿਆ ਕੀਤੀ ਜਾ ਰਹੀ ਹੈ।

ਕਾਲਜ ਨੇ ਧਰੁਵ ਗੋਇਲ ਦਾ ਇੱਕ ਵੀਡੀਓ ਵੀ ਪੋਸਟ ਕੀਤਾ ਜਿਸ ਵਿੱਚ ਉਹ ਵਿਦਿਆਰਥੀਆਂ ਤੋਂ ਮੁਆਫੀ ਮੰਗਦੇ ਹੋਏ ਸਮਾਗਮ ਵਿੱਚ ਕਹਿ ਰਹੇ ਹਨ ਕਿ ‘‘ਇਹ ਦੁਬਾਰਾ ਨਹੀਂ ਹੋਵੇਗਾ।’’

ਇਸ ਦੌਰਾਨ ਅਵਹਾਦ ਨੇ ਕਿਹਾ ਕਿ ਜੇਕਰ ਇਸ ਘਟਨਾ ‘ਚ ਕਾਲਜ ਅਧਿਕਾਰੀਆਂ ਨੇ ਵਿਦਿਆਰਥੀਆਂ ਨੂੰ ਪਰੇਸ਼ਾਨ ਕੀਤਾ ਤਾਂ ਉਹ ਉਨ੍ਹਾਂ ਦੀ ਹਰ ਤਰ੍ਹਾਂ ਨਾਲ ਮਦਦ ਕਰਨਗੇ।