ਨਵਾਂ ਕਾਨੂੰਨ MSME 43 b ਛੋਟੇ ਉਦਯੋਗਾਂ ਲਈ ਬੋਝ, ਸਰਕਾਰ ਵਾਪਿਸ ਲਏ – UCPMA

22 ਮਾਰਚ ,2024

ਯੂਨਾਇਡ ਸਾਇਕਲ ਐਂਡ ਪਾਰਟਸ ਮੈਨੂਫੈਕਚਰਰ ਐਸੋਸ਼ੀਏਸ਼ਨ ਦੇ ਪ੍ਰਧਾਨ ਸ: ਹਰਸਿਮਰਜੀਤ ਸਿੰਘ ਲੱਕੀ ਦੀ ਅਗਵਾਈ ਹੇਠ ਇਕ ਮੀਟਿੰਗ ਹੋਈ ਜਿਸ ਵਿਚ ਵੱਖ ਵੱਖ ਐਸੋਸ਼ੀਏਸ਼ਨ ਦੇ ਆਹੁਦੇਦਾਰ ਸਾਹਿਬਾਨ ਹਾਜ਼ਿਰ ਹੋਏ ਇਸ ਵਿਚ ਇਨਕਮ ਟੈਕਸ ਐਕਟ ਦੀ ਧਾਰਾ 43 ਬੀ ਵਿਚ ਕੀਤੀ ਗਈ ਸੋਧ ਬਾਰੇ ਹਾਜ਼ਿਰ ਆਹੁਦੇਦਾਰ ਸਾਹਿਬਾਨਾਂ ਨੇ ਵਿਸਥਾਰਪੂਰਵਕ ਵਿਚਾਰ ਕਰਨ ਤੋ ਬਾਦ ਇਹ ਫੈਸਲਾ ਕੀਤਾ ਕਿ ਇਹ ਕਾਨੂੰਨ ਛੋਟੇ ਉਦਯੋਗਾਂ ਦੇ ਹੱਕ ਵਿਚ ਨਹੀ ਹੈ ਅਤੇ ਛੋਟਾ ਉਦਯੋਗਪਤੀ ਇਹਦੇ ਲਈ ਅਜੇ ਪੂਰੀ ਤਰ੍ਹਾ ਤਿਆਰ ਵੀ ਨਹੀ ਹੈ ਤੇ ਉਸਨੂੰ ਇਸ ਕਾਨੂੰਨ ਬਾਰੇ ਅਜੇ ਕੋਈ ਜਾਣਕਾਰੀ ਵੀ ਨਹੀ ਹੈ ਇਸ ਲਈ ਇਥੇ ਹਾਜ਼ਿਰ ਸਾਰੀਆਂ ਐਸੋਸ਼ੀਏਸ਼ਨਾ ਵਲੋਂ ਸਰਵ ਸੰਮਤੀ ਨਾਲ ਇਹ ਮਤਾ ਪਾਸ ਕੀਤਾ ਗਿਆ ਇਸ ਕਾਨੂੰਨ ਨੂੰ ਲਾਗੂ ਕਰਨ ਦਾ ਸਮਾ ਇਕ ਸਾਲ ਲਈ ਵਧਾਇਆ ਜਾਵੇ ਇਹ ਕਾਨੂੰਨ ਜੋ ਕਿ ਐਮ.ਐਸ ਐਮ.ਈ ਨਾਲ ਸੰਬੰਧਿਤ ਛੋਟੇ ਉਦਯੋਗਾਂ ਨੂੰ ਪ੍ਰਭਾਵਿਤ ਕਰਦਾ ਹੈ ਮੀਟਿੰਗ ਵਿਚ ਹਾਜ਼ਰ ਸਾਰੇ ਆਗੂਆ ਵਲੋਂ ਐਮ.ਐਸ ਐਮ.ਈ ਬਾਰੇ ਆਮਦਨ ਕਰ ਕਾਨੂੰਨ ਦੀ ਧਾਰਾ 43 ਬੀ ਵਿਚ ਸੋਧ ਦਾ ਵਿਰੋਧ ਕਰਦੇ ਹੋਏ ਇਸ ਦਾ ਸਮਾ ਇਕ ਸਾਲ ਲਈ ਵਧਾਉਣ ਦੀ ਮੰਗ ਕੀਤੀ ਗਈ ।ਇਹ ਸੋਧ ਸੂਖਮ ਤੇ ਛੋਟੇ ਉਦਯੋਗਾਂ ਨੂੰ ਸਮਰਥਨ ਦੇਣ ਦੀ ਬਜਾਏ ਬੋਝ ਬਣੇਗੀ । ਕਿਉਂਕਿ ਕੋਈ ਵੀ ਮਾਈਕਰੋ ਤੇ ਛੋਟੇ ਉਦਯੋਗਾਂ ਤੋਂ ਖਰੀਦਦਾਰੀ ਨਹੀ ਕਰੇਗਾ। ਇਹ ਕਾਨੂੰਨ ਮਾਈਕਰੋ ਤੇ ਮਾਈਕਰੋ ਤੱਕ ਕੀਤੇ ਗਏ ਸੌਦਿਆਂ ਤੇ ਵੀ ਲਾਗੂ ਹੁੰਦਾ ਹੈ ਛੋਟੇ ਤੋ ਛੋਟਾ ਉਦਯੋਗ ਐਮ.ਐਸ ਐਮ.ਈ ਭਾਰਤੀ ਆਰਥਿਕਤਾ ਦੀ ਰੀੜ੍ਹ ਦੀ ਹੱਡੀ ਹੈ । ਸਰਕਾਰ ਨੂੰ ਇਸ ਸੋਧ ਨੂੰ ਵਾਪਸ ਲੈਣਾ ਚਾਹੀਦਾ ਹੈ ਤੇ ਐਮ.ਐਸ ਐਮ.ਈ ਨੂੰ ਖੁਲਕੇ ਕੰਮ ਕਰਨ ਦੇਣਾ ਚਾਹੀਦਾ ਹੈ ।

ਇਸ ਮੀਟਿੰਗ ਵਿਚ ਪੰਜਾਬ ਡਾਇਰੈਕਟਰ ਐਸੋਸੀਏਸ਼ਨ ਦੇ ਸਕੱਤਰ ਬੋਬੀ ਜਿੰਦਲ, ਸਿਲਾਈ ਮਸ਼ੀਨ ਐਸ਼ੋਸੀਏਸ਼ਨ ਦੇ ਪ੍ਰਧਾਨ ਜਸਬੀਰ ਸਿੰਘ ਸੋਖੀ, ਫਾਸਟਨਰ ਨਟ ਬੋਲਟ ਐਸੋਸੀਏਸ਼ਨ ਦੇ ਪ੍ਰਧਾਨ ਨੀਰਜ ਗੁਪਤਾ, ਹੋਲਸੇਲ ਸਾਇਕਲ ਡੀਲਰ ਐਸੋਸੀਏਸ਼ਨ,ਫੋਕਲ ਪੁਇੰਟ ਵੈਲਫੇਅਰ ਐਸ਼ੋਸੀਏਸ਼ਨ ਦੇ ਪ੍ਰਧਾਨ ਸੁਰਿੰਦਰ ਸਿੰਘ ਚੌਹਾਨ, ਢੰਡਾਰੀ ਇੰਡਸ: ਵੈਲਫੇਅਰ ਐਸੋਸ਼ੀਏਸ਼ਨ ਦੇ ਪ੍ਰਧਾਨ ਸਤਨਾਮ ਸਿੰਘ ਮੱਕੜ, ਫੋਕਲ ਪੁਇੰਟ ਵੈਲਫੇਅਰ ਐਸੋਸ਼ੀਏਸ਼ਨ, ਚਰਨਜੀਤ ਸਿੰਘ ਵਿਸ਼ਵਕਰਮਾ ਚੇਅਰਮੈਨ, ਗੋਬਿੰਦਪੁਰਾ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਬਿਟੂ ਡਾਵਰ ਨੇ ਸੰਬੋਧਨ ਕੀਤਾ ਤੇ ਇਸ ਕਾਨੂੰਨ ਦੇ ਖਿਲਾਫ ਇੱਕਠਿਆ ਹੋ ਕੇ ਲੜਨ ਦਾ ਫੈਸਲਾ ਕੀਤਾ

ਇਸ ਮੌਕੇ ਅਵਤਾਰ ਸਿੰਘ ਭੋਗਲ (ਸੀਨੀਅਰ ਵਾਇਸ ਪ੍ਰਧਾਨ), ਸਤਨਾਮ ਸਿੰਘ ਮਕੜ (ਵਾਇਸ ਪ੍ਰਧਾਨ), ਰਾਜੀਵ ਜੈਨ (ਜਰਨਲ ਸੈਕਟਰੀ) ਰਜਿੰਦਰ ਨਾਰੰਗ (ਕੋ-ਚੇਅਰਮਾਨ), ਮਨਜੀਤ ਸਿੰਘ ਦਿਓਲ,ਸਰਬਜੀਤ ਸਿੰਘ ਮਿਨਹਾਸ,ਗੁਰਚਰਨ ਸਿੰਘ ਜੈਮਕੋ, ਸੁਖਵਿੰਦਰ ਸਿੰਘ ਮੈਗਸਨ, ਤਰਸੇਮ ਥਾਪਰ, ਅਮਰ ਬਜਾਜ, ਕੁਲਦੀਪ ਸਿੰਘ, ਯੁਵਰਾਜ ਛਾਬੜਾ ਮੌਜੂਦ ਸਨ ।