ਲੁਧਿਆਣਾ ਵਿੱਚ ਪੁਲਿਸ ਵੇਖ ਗੈਂਗਸਟਰ ਮੋਵਿਸ਼ ਬੈਂਸ ਨੇ ਚੌਥੀ ਮੰਜ਼ਿਲ ਤੋਂ ਮਾਰੀ ਛਾਲ।

ਲੁਧਿਆਣਾ:21 ਮਾਰਚ 2024

ਲੁਧਿਆਣਾ ਵਿੱਚ ਪੁਲਿਸ ਵੇਖ ਗੈਂਗਸਟਰ ਮੋਵਿਸ਼ ਬੈਂਸ ਨੇ ਚੌਥੀ ਮੰਜ਼ਿਲ ਤੋਂ ਛਾਲ ਮਾਰ ਦਿੱਤੀ। ਸੀਆਈਏ-2 ਪੁਲਿਸ ਨੇ ਗੈਂਗਸਟਰ ਮੋਵਿਸ਼ ਬੈਂਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਸੂਤਰਾਂ ਦੇ ਅਨੁਸਾਰ  ਜਦੋਂ ਪੁਲਿਸ ਨੇ ਮੋਵਿਸ਼ ਬੈਂਸ ਨੂੰ ਫੜਨ ਲਈ ਛਾਪੇਮਾਰੀ ਕੀਤੀ ਤਾਂ ਗੈਂਗਸਟਰ ਨੇ ਭੱਜਣ ਦੀ ਕੋਸ਼ਿਸ਼ ਕੀਤੀ।ਤੇ ਉਸ ਨੇ ਚੌਥੀ ਮੰਜ਼ਿਲ ਤੋਂ ਛਾਲ ਮਾਰ ਦਿੱਤੀ। ਜਿਸ ਕਾਰਨ ਉਸ ਦੀ ਲੱਤ ‘ਤੇ ਵੀ ਸੱਟ ਲੱਗ ਗਈ।ਮੋਵਿਸ਼ ਦਾ ਦੇਰ ਰਾਤ ਸਿਵਲ ਹਸਪਤਾਲ ਵਿਚ ਮੈਡੀਕਲ ਕਰਵਾਇਆ ਗਿਆ। ਪਤਾ ਲੱਗਾ ਹੈ ਕਿ ਘਟਨਾ ਵਾਲੀ ਰਾਤ ਮੋਵਿਸ਼ ਅਤੇ ਮੁਕੁਲ ਦੋਵਾਂ ਨੇ ਇਕੱਠੇ ਸ਼ਰਾਬ ਪੀਤੀ ਸੀ। ਦੋਵਾਂ ਵਿਚਾਲੇ ਕਿਸੇ ਗੱਲ ਨੂੰ ਲੈ ਕੇ ਤਕਰਾਰ ਹੋ ਗਈ। ਇਸ ਦੌਰਾਨ ਦੋਵਾਂ ਵਿਚਾਲੇ ਗੋਲੀਬਾਰੀ ਹੋਈ। ਦੇਰ ਰਾਤ ਤੱਕ ਪੁਲਿਸ ਮੋਵਿਸ਼ ਦੇ ਬਾਕੀ ਸਾਥੀਆਂ ਦੀ ਭਾਲ ਕਰਦੀ ਰਹੀ। ਲੁਧਿਆਣਾ ਪੁਲਿਸ ਅੱਜ ਇਸ ਮਾਮਲੇ ਵਿੱਚ ਪ੍ਰੈੱਸ ਕਾਨਫਰੰਸ ਕਰ ਸਕਦੀ ਹੈ।

ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਪੁਲਿਸ ਨੂੰ ਇਕ ਗੈਂਗਸਟਰ ਦਾ ਮੋਬਾਈਲ ਫ਼ੋਨ ਮਿਲਿਆ ਸੀ ਅਤੇ ਉਸੇ ਲੀਡ ‘ਤੇ ਕੰਮ ਕਰਦੇ ਹੋਏ ਪੁਲਿਸ ਮੋਵਿਸ਼ ਤੱਕ ਪਹੁੰਚ ਗਈ ਸੀ। ਪੁਲਿਸ ਨੇ ਘਟਨਾ ਵਾਲੀ ਥਾਂ ਤੋਂ ਗੋਲੀਆਂ ਦੇ 4 ਖੋਲ ਬਰਾਮਦ ਕੀਤੇ ਹਨ।