ਤਾਲਾਬੰਦੀ 3 ਮਈ ਤੱਕ – ਗੈਰ ਕੋਰੋਨਾ ਇਲਾਕਿਆਂ ਵਿੱਚ ਮਿਲੇਗੀ ਸਹੂਲਤ – ਪ੍ਰਧਾਨ ਮੰਤਰੀ ਨੇ 7 ਨੁਕਤੇ ਵੀ ਦੱਸੇ – ਪੜ੍ਹੋ ਵਿਸਥਾਰ ਨਾਲ
—— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇਸ਼ ਵਾਸੀਆਂ ਨੂੰ ਸੰਬੋਧਨ ਕਰਦੇ ਹੋਏ
ਨਿਊਜ਼ ਪੰਜਾਬ
ਨਵੀ ਦਿੱਲ੍ਹੀ , 14 ਅਪ੍ਰੈਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਵਾਸੀਆਂ ਨੂੰ ਕੋਰੋਨਾ ਮਹਾਂਮਾਰੀ ਤੋਂ ਬਚਾਉਣ ਲਈ ਦੇਸ਼ ਵਿਚ ਤਾਲਾਬੰਦੀ ਨੂੰ 3 ਮਈ ਤੱਕ ਵਧਾਉਣ ਦਾ ਐਲਾਨ ਕੀਤਾ ਹੈ | ਦੇਸ਼ ਵਾਸੀਆਂ ਨੂੰ ਸੁਰਖਿਅਤ ਰੱਖਦਿਆਂ ਸਹੂਲਤਾਂ ਦੇਣ ਦਾ ਐਲਾਨ ਕਲ ਕੀਤਾ ਜਾਵੇਗਾ | ਪ੍ਰਧਾਨ ਮੰਤਰੀ ਨੇ ਕਿਹਾ ਕਿਹਾ ਕਿ ਇਹ ਸਹੂਲਤਾਂ ਉਨ੍ਹਾਂ ਇਲਾਕਿਆਂ ਵਿਚ ਹੀ ਸੀਮਤ ਰਹਿਣ ਗੀਆਂ ਜਿਥੇ ਕੋਰੋਨਾ ਤੇ ਕਾਬੂ ਰਖਿਆ ਜਾਵੇਗਾ , ਜਿਸ ਇਲਾਕੇ ਵਿਚ ਕੋਰੋਨਾ ਦਾ ਇੱਕ ਵੀ ਮਰੀਜ਼ ਆ ਗਿਆ ਉਥੋਂ ਸਹੂਲਤਾਂ ਵਾਪਸ ਲੈ ਕੇ ਫੇਰ ਤਾਲਾਬੰਦੀ ਵਿਚ ਪਾ ਦਿੱਤਾ ਜਾਵੇਗਾ ਅਤੇ ਸਖਤੀ ਹੋਰ ਵਧਾ ਦਿਤੀ ਜਾਵੇਗੀ | ਇਹ ਪਰਖ 20 ਅਪ੍ਰੈਲ ਤਕ ਕੀਤੀ ਜਾਵੇਗੀ ਅਤੇ ਜੋ ਇਲਾਕੇ ਇਸ ਪ੍ਰੀਖਿਆ ਵਿਚ ਸਫਲ ਹੋਏ ਉਥੇ ਸਰਗਰਮੀਆਂ ਸ਼ੁਰੂ ਕੀਤੀਆਂ ਜਾ ਸਕਣਗੀਆਂ | ਸੁਰਖਿਆ ਲਈ ਗਾਈਡ ਲਾਈਨ ਜਾਰੀ ਕੀਤੀਆਂ ਜਾਣਗੀਆਂ , ਜਿਨ੍ਹਾਂ ਤੇ ਸਖਤੀ ਨਾਲ ਅਮਲ ਕਰਨਾ ਪਵੇਗਾ | ਉਨ੍ਹਾਂ ਸੁਚੇਤ ਕਰਦਿਆਂ ਕਿਹਾ ਕਿ ਕੋਰੋਨਾ ਮਹਾਂਮਾਰੀ ਪਹਾੜੀ ਖੇਤਰ ਵੱਲ ਵੱਧ ਸਕਦੀ ਹੈ ਉਨ੍ਹਾਂ ਕਿਹਾ ਕਿ ਜੇ ਇੱਕ ਵੀ ਮਰੀਜ਼ ਵਧਦਾ ਹੈ ਤਾ ਉਹ ਸਾਡੀ ਚਿੰਤਾ ਹੋਣੀ ਚਾਹੀਦੀ ਹੈ ਅਤੇ ਜੇ ਇੱਕ ਵੀ ਮੌਤ ਹੋ ਜਾਂਦੀ ਹੈ ਤਾ ਸਾਡੀ ਚਿੰਤਾ ਹੋਰ ਵਧਣੀ ਚਾਹੀਦੀ ਹੈ ਉਨ੍ਹਾਂ ਲੋਕਾਂ ਨੂੰ ਹੋ ਰਹੀ ਤਕਲੀਫ ਦਾ ਜ਼ਿਕਰ ਕਰਦਿਆਂ ਕਿਹਾ ਕਿ ਸਾਨੂੰ ਮਜ਼ਬੂਰੀ ਨਾਲ ਇਹ ਰਸਤਾ ਚੁਣਨਾ ਪਿਆ ਜਿਸ ਨਾਲ ਦੂਜੇ ਦੇਸ਼ਾਂਦੇ ਮੁਕਾਬਲੇ ਭਾਰਤ ਸੰਭਲੀ ਹੋਈ ਸਥਿਤੀ ਵਿਚ ਹੈ ਜਦੋ ਕਿ ਭਾਰਤ ਦੇ ਮੁਕਾਬਲੇ ਕਈ ਦੇਸ਼ਾਂ ਵਿਚ 25 – 30 ਗੁਣਾਂ ਜਿਆਦਾ ਕੋਰੋਨਾ ਮਹਾਂਮਾਰੀ ਦੇ ਮਾਮਲੇ ਵਧੇ ਹਨ | ਲੋਕਾਂ ਦੇ ਸੰਯਮ ਦੀ ਪ੍ਰਸੰਸਾ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਤੁਸੀਂ ਕਸ਼ਟ ਸਹਿ ਕੇ ਵੀ ਆਪਣੇ ਦੇਸ਼ ਨੂੰ ਬਚਾਇਆ ਹੈ | ਉਨ੍ਹਾਂ ਕਿਹਾ ਕਿ ਸਾਡਾ ਚੁਣਿਆ ਹੋਇਆ ਰਸਤਾ ਠੀਕ ਹੈ ,ਆਰਥਿਕਤਾ ਦੇ ਸਾਹਮਣੇ ਇਹ ( ਕੋਰੋਨਾ ਨਾਲ ) ਜਿਆਦਾ ਨੁਕਸਾਨ ਦਾਇਕ ਸੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਵਾਸੀਆਂ ਨੂੰ ਸੰਬੋਧਨ ਕਰਦੇ ਹੋਏ ਜਨਤਾ ਨਾਲ 7 ਨੁਕਤੇ ਵੀ ਸਾਂਝੇ ਕੀਤੇ
1 . ਆਪਣੇ ਘਰਾਂ ਵਿੱਚ ਬਜ਼ੁਰਗਾਂ ਦਾ ਵਿਸ਼ੇਸ਼ ਧਿਆਨ ਰੱਖੋ ,
2 .ਤਾਲਾਬੰਦੀ ਅਤੇ ਲੋੜੀਂਦੀ ਦੂਰੀ ਦਾ ਪੂਰਾ ਧਿਆਨ ਰੱਖੋ ,
3 .ਆਪਣੀ ਇਮੁਨਿਟੀ ( ਰੋਗਾਂ ਨਾਲ ਲੜਨ ਲਈ ) ਨੂੰ ਵਧਾਉਣ ਲਈ ਗਰਮ ਪਾਣੀ ਪੀਓ,
4 .ਅਰੋਗਿਆ ਸੇਤੁ ਮੋਬਾਈਲ ਐਪ ਡਾਊਨਲੋਡ ਕਰੋ ,
5 .ਜਿਨ੍ਹਾਂ ਹੋ ਸਕੇ ਗਰੀਬ ਪਰਿਵਾਰਾਂ ਦਾ ਧਿਆਨ ਰੱਖੋ ,
6 .ਕਿਸੇ ਨੂੰ ਨੌਕਰੀ ਤੋਂ ਨਾ ਕੱਢੋ ,
7 . ਕੋਰੋਨਾ ( ਨਾਲ ਲੜਨ ਵਾਲੇ ) ਜੋਧਿਆਂ ਦਾ ਸਤਿਕਾਰ ਕਰੋ |