‘ਬਿੱਗ ਬੌਸ’ ਨੇ ਵਾਪਸ ਲਈ ਹਿਮਾਂਸ਼ੀ ਤੋਂ ਕਪਤਾਨੀ, ਘਰ ਵਾਲਿਆਂ ਨੇ ਸਿਧਾਰਥ ਸ਼ੂਕਲਾ ਨੂੰ ਦਿੱਤਾ ਮੌਕਾ

‘ਬਿੱਗ ਬੌਸ’ ਦੇ ਘਰ ‘ਚ ਕੁਝ ਨਾ ਕੁਝ ਨਵਾਂ ਹੁੰਦਾ ਹੀ ਰਹਿੰਦਾ ਹੈ। ਬੁੱਧਵਾਰ ਨੂੰ ਘਰ ‘ਚ ਕੁਝ ਵੱਖਰਾ ਹੀ ਹੋ ਗਿਆ। ਬਿੱਗ ਬੌਸ ਨੇ ਐਲਾਨ ਕੀਤਾ ਕਿ ਹਿਮਾਂਸ਼ੀ ਖੁਰਾਨਾ ਤੋ ਉਸ ਦੀ ਕੈਪਟੇਂਸੀ ਵਾਪਸ ਲੈ ਰਹੇ ਹਾਂ। ਇਸ ਦੇ ਬਾਅਦ ਘਰ ਵਾਲਿਆਂ ਨੇ ਸਿਧਾਰਥ ਸ਼ੂਕਲਾ ਨੂੰ ਕਪਤਾਨ ਲਈ ਚੁਣਿਆ। ‘ਬਿੱਗ ਬੌਸ’ ਦੇ ਹਿਸਾਬ ਨਾਲ ਹਿਮਾਂਸ਼ੀ ਨੇ ਖੁਦ ਹੀ ਰੂਲ ਤੋੜੇ। ਉਹ ਘਰ ਵਾਲਿਆਂ ਤੋਂ ਕੰਮ ਕਰਵਾਉਣ ‘ਚ ਆਸਮਰਥ ਰਹੀ। ਕੈਪਟੇਂਸੀ ਲਈ ਹੋਏ ਟਾਸਕ ਦੇ ਬਾਅਦ ਵਿਸ਼ਾਲ, ਆਸਿਮ ਤੇ ਸਿਧਾਰਥ ਤਿੰਨ ਦਾਵੇਦਾਰ ਸਾਹਮਣੇ ਆਏ। ਇਸ ਦੇ ਬਾਅਦ ਘਰ ਵਾਲਿਆਂ ਨੇ ਆਪਸੀ ਸਹਿਮਤੀ ਨਾਲ ਸਿਧਾਰਥ ਨੂੰ ਕੈਪਟਨ ਬਣਾ ਦਿੱਤਾ।