ਧਾਰਮਿਕ ਸਥਾਨ (ਖਾਟੂ ਸ਼ਿਆਮ )ਜਾ ਰਹੇ ਪਰਿਵਾਰ ਨਾਲ ਹੋਇਆ ਹਾਦਸਾ, 4 ਔਰਤਾਂ ਸਣੇ 6 ਦੀ ਮੌਤ

11 ਮਾਰਚ 2024

ਹਰਿਆਣਾ ਵਿਚ ਇਕ ਵੱਡਾ ਸੜਕ ਹਾਦਸਾ ਵਾਪਰਿਆ ।ਐਤਵਾਰ ਰਾਤ ਨੂੰ ਹੋਏ ਇਸ ਹਾਦਸੇ ‘ਚ ਚਾਰ ਔਰਤਾਂ ਸਮੇਤ ਕੁੱਲ ਛੇ ਲੋਕਾਂ ਦੀ ਮੌਤ ਹੋ ਗਈ। ਇਸ ਦੌਰਾਨ ਹਾਦਸੇ ‘ਚ 6 ਹੋਰ ਲੋਕ ਜ਼ਖਮੀ ਹੋ ਗਏ ਹਨ।

ਜਾਣਕਾਰੀ ਮੁਤਾਬਕ ਇਹ ਹਾਦਸਾ ਰੇਵਾੜੀ ਦੇ ਮਸਾਣੀ ਨੇੜੇ ਵਾਪਰਿਆ ਹੈ। ਅੱਧੀ ਰਾਤ ਨੂੰ ਇੱਕ ਇਨੋਵਾ ਕਾਰ ਵਿੱਚ ਸਵਾਰ ਲੋਕ ਗਾਜ਼ੀਆਬਾਦ ਤੋਂ ਖਾਟੂ ਸ਼ਿਆਮ ਜਾ ਰਹੇ ਸਨ। ਇਸ ਦੌਰਾਨ ਇਨ੍ਹਾਂ ਦੀ ਕਾਰ ਪੰਕਚਰ ਹੋ ਗਈ।

ਇਸ ਦੌਰਾਨ ਇਨੋਵਾ ਗੱਡੀ ਦਾ ਟਾਇਰ ਬਦਲਿਆ ਜਾ ਰਿਹਾ ਸੀ ਕਿ ਪਿੱਛੇ ਤੋਂ ਕਿਸੇ ਹੋਰ ਵਾਹਨ ਨੇ ਟੱਕਰ ਮਾਰ ਦਿੱਤੀ। ਇਸ ਹਾਦਸੇ ‘ਚ 4 ਔਰਤਾਂ ਸਮੇਤ 6 ਲੋਕਾਂ ਦੀ ਮੌਤ ਹੋ ਗਈ ਹੈ। ਇਸ ਦੌਰਾਨ 6 ਹੋਰ ਸਵਾਰੀਆਂ ਜ਼ਖਮੀ ਹੋ ਗਈਆਂ ਹਨ।ਇਨੋਵਾ ਵਿੱਚ ਸਵਾਰ ਸਾਰੇ ਲੋਕ ਯੂਪੀ ਦੇ ਗਾਜ਼ੀਆਬਾਦ ਤੋਂ ਖਾਟੂ ਸ਼ਿਆਮ ਜਾ ਰਹੇ ਸਨ। ਮਸਾਣੀ ਨੇੜੇ ਇਨ੍ਹਾਂ ਦੀ ਕਾਰ ਪੰਕਚਰ ਹੋ ਗਈ। ਹਾਦਸੇ ਤੋਂ ਬਾਅਦ ਲੋਕਾਂ ਨੇ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ ਅਤੇ ਸੂਚਨਾ ਮਿਲਣ ਤੋਂ ਬਾਅਦ ਜ਼ਖਮੀਆਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ।

ਪੁਲਿਸ ਮੁਤਾਬਕ ਦੋਵਾਂ ਵਾਹਨਾਂ ਦੀ ਟੱਕਰ ਤੋਂ ਬਾਅਦ ਸੜਕ ਕਿਨਾਰੇ ਖੜ੍ਹੇ ਲੋਕ ਲਪੇਟ ਵਿੱਚ ਆ ਗਏ। ਸਾਰੇ ਮ੍ਰਿਤਕ ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ-ਦਿੱਲੀ ਸਰਹੱਦ ‘ਤੇ ਇਕ ਹੀ ਸੁਸਾਇਟੀ ਦੇ ਰਹਿਣ ਵਾਲੇ ਸਨ।