ਮੌਸਮ ਫ਼ੇਰ ਵਿਗੜੇਗਾ – ਮੌਸਮ ਵਿਭਾਗ ਨੇ ਇੱਕ ਹਫ਼ਤੇ ਦੀ ਕਰ ਦਿੱਤੀ ਭਵਿੱਖਬਾਣੀ – 13 ਮਾਰਚ ਲਈ ਕੀਤਾ ਸੁਚੇਤ 

ਨਿਊਜ਼ ਪੰਜਾਬ ਬਿਊਰੋ 

ਆਉਣ ਵਾਲਾ ਅਗਲਾ ਹਫਤਾ ਪੰਜਾਬ ਵਾਸੀਆਂ ਨੂੰ ਰਾਤਾਂ ਦੀ ਠੰਡ ਤੋਂ ਮੁਕਤ ਨਹੀਂ ਕਰਨ ਵਾਲਾ, ਭਾਰਤ ਦੇ ਮੌਸਮ ਵਿਭਾਗ ਅਨੁਸਾਰ ਐਤਵਾਰ ਦੀ ਰਾਤ ਤੋਂ ਵੀਰਵਾਰ ਤੱਕ ਮੌਸਮ ਵਿੱਚ ਗਰਮੀ ਨਹੀਂ ਆਵੇਗੀ ਅਤੇ ਰਾਤਾਂ ਦਾ ਤਾਪਮਾਨ ਪਹਿਲਾਂ ਵਾਂਗ ਰਹੇਗਾ, 13 ਮਾਰਚ ਨੂੰ ਪੰਜਾਬ, ਹਰਿਆਣਾ ਅਤੇ ਉਤਰ ਪ੍ਰਦੇਸ਼ ਦੇ ਕਈ ਇਲਾਕਿਆਂ ਵਿੱਚ ਬਾਰਸ਼ ਹੋਵੇਗੀ

ਜਦੋਂ ਕਿ ਪੱਛਮੀ ਹਿਮਾਲਿਆ ਖੇਤਰ ਵਿੱਚ 11 ਤੋਂ 14 ਮਾਰਚ ਤੱਕ ਹਲਕੀ ਤੋਂ ਦਰਮਿਆਨੀ ਬਾਰਿਸ਼ ਅਤੇ ਬਰਫਬਾਰੀ ਹੋਵੇਗੀ ਅਤੇ ਇਹ 13 ਮਾਰਚ ਨੂੰ ਵਧੇਰੇ ਸਰਗਰਮ ਰਹੇਗੀ

ਮੌਸਮ ਵਿਭਾਗ ਦੇ ਵਿਗਿਆਨੀਆਂ ਦਾ ਮੰਨਣਾ ਹੈ ਕਿ ਪੰਜਾਬ, ਹਰਿਆਣਾ, ਪੱਛਮੀ ਉੱਤਰ ਪ੍ਰਦੇਸ਼ ਅਤੇ ਦਿੱਲੀ ਐਨਸੀਆਰ ਦੇ ਕੁਝ ਹਿੱਸਿਆਂ ਵਿੱਚ ਵੀ ਰਾਤ ਦੇ ਤਾਪਮਾਨ ਵਿੱਚ ਕੋਈ ਖਾਸ ਵਾਧਾ ਨਹੀਂ ਹੋਵੇਗਾ। ਅਨੁਮਾਨਾਂ ਅਨੁਸਾਰ ਰਾਜਾਂ ਵਿੱਚ ਵੱਖ-ਵੱਖ ਥਾਵਾਂ ‘ਤੇ ਘੱਟੋ-ਘੱਟ ਤਾਪਮਾਨ 11 ਡਿਗਰੀ ਤੋਂ 14 ਡਿਗਰੀ ਸੈਲਸੀਅਸ ਦੇ ਵਿਚਕਾਰ ਰਹਿਣ ਦੀ ਸੰਭਾਵਨਾ ਹੈ।

ਮੌਸਮ ਵਿਭਾਗ ਦਾ ਕਹਿਣਾ ਹੈ ਕਿ ਅਗਲੇ ਇੱਕ ਹਫ਼ਤੇ ਤੱਕ ਮੌਸਮ ਅਜਿਹਾ ਹੀ ਜਾਰੀ ਰਹਿ ਸਕਦਾ ਹੈ। ਇਸ ਦਾ ਕਾਰਨ ਉੱਤਰ-ਪੱਛਮੀ ਭਾਰਤ ਵਿੱਚ ਪੱਛਮੀ ਗੜਬੜੀ ਦੀ ਲਗਾਤਾਰ ਸਰਗਰਮੀ ਹੈ। ਇਹੀ ਕਾਰਨ ਹੈ ਕਿ ਰਾਤ ਦਾ ਤਾਪਮਾਨ ਬਹੁਤ ਤੇਜ਼ੀ ਨਾਲ ਨਹੀਂ ਵਧ ਰਿਹਾ ਹੈ।

ਮੌਸਮ ਵਿਭਾਗ ਦੀ ਭਵਿੱਖਬਾਣੀ ਮੁਤਾਬਕ ਪੱਛਮੀ ਗੜਬੜੀ ਐਤਵਾਰ ਦੇਰ ਸ਼ਾਮ ਤੋਂ ਉੱਤਰ-ਪੱਛਮੀ ਹਿਮਾਲੀਅਨ ਖੇਤਰ ਵਿੱਚ ਇੱਕ ਵਾਰ ਫਿਰ ਸਰਗਰਮ ਹੋਣ ਜਾ ਰਹੀ ਹੈ। ਇਸ ਦਾ ਅਸਰ ਅਗਲੇ ਸ਼ਨੀਵਾਰ ਤੱਕ ਉੱਤਰੀ ਭਾਰਤ ਦੇ ਵੱਖ-ਵੱਖ ਰਾਜਾਂ ‘ਚ ਦੇਖਿਆ ਜਾ ਸਕਦਾ ਹੈ।

 

ਤਸਵੀਰਾਂ ਅਤੇ ਵੇਰਵਾ – ਮੌਸਮ ਵਿਭਾਗ ਦੇ ਧੰਨਵਾਦ ਸਹਿਤ