ਦਿੱਲੀ ਵਿੱਚ ਹੋਈ ਫਾਇਰਿੰਗ ; ਇੱਕ ਦੀ ਮੌਤ ਅਤੇ ਦੂਜਾ ਜ਼ਖਮੀ
ਦਿੱਲੀ, 10 ਮਾਰਚ 2024
ਦਿੱਲੀ ‘ਚ ਸ਼ਨੀਵਾਰ ਸ਼ਾਮ ਨੂੰ ਅਣਪਛਾਤੇ ਸ਼ੂਟਰਾਂ ਨੇ ਅਰਬਾਜ਼ ਅਤੇ ਆਬਿਦ ਉਰਫ ਭੋਂਦੂ ਨਾਂ ਦੇ ਦੋ ਲੜਕਿਆਂ ‘ਤੇ 20 ਤੋਂ 21 ਰਾਊਂਡ ਫਾਇਰਿੰਗ ਕੀਤੀ। ਇਸ ਗੋਲੀਬਾਰੀ ‘ਚ ਅਰਬਾਜ਼ ਦੀ ਮੌਕੇ ‘ਤੇ ਹੀ ਮੌਤ ਹੋ ਗਈ ਅਤੇ ਉਸ ਦਾ ਸਾਥੀ ਆਬਿਦ ਗੰਭੀਰ ਜ਼ਖਮੀ ਹੋ ਗਿਆ।
ਮਿਲੀ ਜਾਣਕਾਰੀ ਅਨੁਸਾਰ ਆਬਿਦ ਨੂੰ ਗੰਭੀਰ ਹਾਲਤ ਵਿੱਚ ਜਗ ਪ੍ਰਵੇਸ਼ ਚੰਦਰ ਹਸਪਤਾਲ ਤੋਂ ਜੀ.ਟੀ.ਬੀ ਹਸਪਤਾਲ ਰੈਫਰ ਕੀਤਾ ਗਿਆ ਹੈ। ਅਰਬਾਜ਼ ਅਤੇ ਆਬਿਦ ਦੇ ਸਿਰਾਂ ਨੂੰ ਨਿਸ਼ਾਨਾ ਬਣਾਇਆ ਗਿਆ ਅਤੇ ਗੋਲੀਆਂ ਚਲਾਈਆਂ ਗਈਆਂ।
ਐਫਐਸਐਲ ਟੀਮ ਅਤੇ ਕਰਾਈਮ ਟੀਮ ਨੇ ਮੌਕੇ ਦਾ ਦੌਰਾ ਕੀਤਾ। ਮੌਕੇ ਤੋਂ 10 ਖਾਲੀ ਖੋਲ ਜ਼ਬਤ ਕੀਤੇ ਗਏ। ਘਟਨਾ ਤੋਂ ਬਾਅਦ ਪੁਲਿਸ ਸੀਸੀਟੀਵੀ ਫੁਟੇਜ ਦੀ ਜਾਂਚ ਕਰ ਰਹੀ ਹੈ। ਹਮਲਾਵਰਾਂ ਦੀ ਵੀ ਪਛਾਣ ਕੀਤੀ ਜਾ ਰਹੀ ਹੈ। ਪੁਲਿਸ ਨੇ ਦੱਸਿਆ ਕਿ ਸੀਲਮਪੁਰ ਥਾਣੇ ‘ਚ ਕਤਲ, ਕਤਲ ਦੀ ਕੋਸ਼ਿਸ਼ ਅਤੇ ਆਰਮਜ਼ ਐਕਟ ਦਾ ਮਾਮਲਾ ਦਰਜ ਕੀਤਾ ਗਿਆ ਹੈ। ਅਗਲੇਰੀ ਜਾਂਚ ਜਾਰੀ ਹੈ।