ਭਾਰਤ ਦੇ ਚੋਣ ਕਮਿਸ਼ਨ ਅਰੁਣ ਗੋਇਲ ਨੇ ਦਿੱਤਾ ਅਸਤੀਫਾ

ਨਵੀਂ ਦਿੱਲੀ,9 ਮਾਰਚ 2024

ਭਾਰਤ ਦੇ ਚੋਣ ਕਮਿਸ਼ਨ ਅਰੁਣ ਗੋਇਲ ਨੇ ਲੋਕ ਸਭਾ ਚੋਣਾਂ ਦੇ ਚੋਣ ਜਾਬਤਾ ਲਗਾਉਣ ਤੋਂ ਇੱਕ ਹਫਤਾ ਪਹਿਲਾਂ ਅਸਤੀਫਾ ਦੇ ਕੇ ਦੇਸ਼ ਦੇ ਵਿੱਚ ਹਲਚਲ ਪੈਦਾ ਕਰ ਦਿੱਤੀ।ਚੋਣ ਕਮਿਸ਼ਨਰ ਅਰੁਣ ਗੋਇਲ ਨੇ ਸ਼ਨੀਵਾਰ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ।ਉਧਰ ਰਾਸ਼ਟਰਪਤੀ ਨੇ ਉਹਨਾਂ ਦਾ ਅਸਤੀਫਾ ਵੀ ਸਵੀਕਾਰ ਵੀ ਕਰ ਲਿਆ।ਦੱਸਣਾ ਹੋਵੇਗਾ ਕਿ ਚੋਣ ਕਮਿਸ਼ਨ ਦੀ ਇੱਕ ਖਾਲੀ ਅਸਾਮੀ ਸੀ ਜੋ ਕਿ ਹੁਣ ਮੁੱਖ ਚੋਣ ਕਮਿਸ਼ਨ ਰਜੀਵ ਕੁਮਾਰ ਪਾਸ ਇਸ ਦਾ ਕਾਰਜ ਭਾਗ ਰਹੇਗਾ।

ਚੋਣ ਕਮਿਸ਼ਨਰ ਦਾ ਅਸਤੀਫਾ ਅਜਿਹੇ ਸਮੇਂ ‘ਚ ਆਇਆ ਹੈ ਜਦੋਂ ਦੇਸ਼ ‘ਚ ਕੁਝ ਹੀ ਹਫਤਿਆਂ ‘ਚ ਲੋਕ ਸਭਾ ਚੋਣਾਂ ਹੋਣ ਜਾ ਰਹੀਆਂ ਹਨ। ਚੋਣ ਕਮਿਸ਼ਨ ਜਲਦ ਹੀ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਕਰਨ ਜਾ ਰਿਹਾ ਹੈ।