ਦਿੱਲੀ ਸਰਕਾਰ ਨੇ ਹਰ ਬਾਲਗ ਔਰਤ ਨੂੰ ਹਰ ਮਹੀਨੇ 1000 ਰੁਪਏ ਦੇਣ ਦਾ ਐਲਾਨ।

ਨਵੀਂ ਦਿੱਲੀ :4 ਮਾਰਚ 2004

ਦਿੱਲੀ ਸਰਕਾਰ ਨੇ 18 ਸਾਲ ਤੋਂ ਵੱਧ ਉਮਰ ਦੀ ਹਰ ਔਰਤ ਨੂੰ 1000 ਰੁਪਏ ਦੇਣ ਦਾ ਐਲਾਨ ਕੀਤਾ ਹੈ। ਦਿੱਲੀ ਸਰਕਾਰ ਨੇ ਹਰ ਬਾਲਗ ਔਰਤ ਨੂੰ ਹਰ ਮਹੀਨੇ 1000 ਰੁਪਏ ਦੇਣ ਲਈ ਮੁੱਖ ਮੰਤਰੀ ਮਹਿਲਾ ਸਨਮਾਨ ਯੋਜਨਾ ਵਿਚ 2000 ਕਰੋੜ ਰੁਪਏ ਦਾ ਬਜਟ ਉਪਬੰਧ ਕੀਤਾ ਗਿਆ।

ਦਿੱਲੀ ਦੇ ਵਿੱਤ ਮੰਤਰੀ ਆਤਿਸ਼ੀ ਨੇ 2024-25 ਲਈ ਆਪਣਾ ਪਹਿਲਾ ਬਜਟ ਪੇਸ਼ ਕਰਦੇ ਹੋਏ ਇਹ ਵੀ ਕਿਹਾ ਕਿ ਜਦੋਂ ਅਸੀਂ 2013 ‘ਚ ਰਾਜਨੀਤੀ ‘ਚ ਪ੍ਰਵੇਸ਼ ਕੀਤਾ ਸੀ ਤਾਂ ਲੋਕਾਂ ਦਾ ਰਾਜਨੀਤੀ ਤੋਂ ਵਿਸ਼ਵਾਸ ਉੱਠ ਗਿਆ ਸੀ। ਲੋਕਾਂ ਨੇ ਵੋਟਾਂ ਤਾਂ ਪਾਈਆਂ, ਪਰ ਸੋਚਿਆ ਕਿ ਵੋਟ ਦਾ ਕੀ ਬਣੇਗਾ। ਘਰ ਕਿਵੇਂ ਚਲਾਉਣਾ ਹੈ, ਇਲਾਜ ਕਿਵੇਂ ਕਰਵਾਉਣਾ ਹੈ, ਬੱਚਿਆਂ ਨੂੰ ਕਿਵੇਂ ਪੜ੍ਹਾਉਣਾ ਹੈ, ਇਸ ਲਈ ਸੰਘਰਸ਼ ਕਰਨਾ ਪਿਆ।

ਇਸ ਸਭ ਦੇ ਚੱਲਦਿਆਂ ਲੋਕਾਂ ਦਾ ਸਰਕਾਰ ਤੋਂ ਨਹੀਂ ਬਲਕਿ ਵੋਟ ਤੋਂ ਹੀ ਭਰੋਸਾ ਉੱਠ ਗਿਆ ਹੈ। ਅਜਿਹੇ ‘ਚ ਅਰਵਿੰਦ ਕੇਜਰੀਵਾਲ ਦਿੱਲੀ ਦੇ ਲੋਕਾਂ ਲਈ ਉਮੀਦ ਦੀ ਕਿਰਨ ਬਣ ਕੇ ਆਏ ਹਨ। ਦਿੱਲੀ ਦੇ ਲੋਕਾਂ ਨੇ ਉਨ੍ਹਾਂ ਦੀ ਸੱਚਾਈ ਅਤੇ ਇਮਾਨਦਾਰੀ ‘ਤੇ ਭਰੋਸਾ ਕੀਤਾ ਅਤੇ ਉਨ੍ਹਾਂ ਨੂੰ ਭਾਰੀ ਬਹੁਮਤ ਨਾਲ ਆਪਣਾ ਮੁੱਖ ਮੰਤਰੀ ਬਣਾਇਆ।