ਅਕਾਲੀ-ਭਾਜਪਾ ਸਰਕਾਰ ਵੱਲੋਂ ਸੁਖਬੀਰ ਬਾਦਲ ਦੇ ਸੁਖਵਿਲਾਸ ਰਿਜ਼ੋਰਟ ਨੂੰ ਟੈਕਸ ਮੁਆਫ਼ ਕਰਨ ਨਾਲ 100 ਕਰੋੜ ਦਾ ਨੁਕਸਾਨ ਹੋਇਆ:
ਚੰਡੀਗੜ੍ਹ:1 ਮਾਰਚ 2024
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਦੇ ਪਿੰਡ ਪਾਲਨਪੁਰ ਸਥਿਤ ਸੁਖਵਿਲਾਸ ਰਿਜ਼ੋਰਟ ਨੇ ਸਰਕਾਰੀ ਖਜ਼ਾਨੇ ਨੂੰ 108.7 ਕਰੋੜ ਰੁਪਏ ਦਾ ਨੁਕਸਾਨ ਪਹੁੰਚਾਇਆ ਹੈ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀਰਵਾਰ ਨੂੰ ਕਿਹਾ ਕਿ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਦੇ ਪਿੰਡ ਪਾਲਣਪੁਰ ਸਥਿਤ ਸੁਖਵਿਲਾਸ ਰਿਜ਼ੋਰਟ ਨੂੰ ਤਤਕਾਲੀ ਅਕਾਲੀ-ਭਾਜਪਾ ਸਰਕਾਰ ਵੱਲੋਂ ਟੈਕਸ ਛੋਟਾਂ ਦੇਣ ਤੋਂ ਬਾਅਦ ਸਰਕਾਰੀ ਖਜ਼ਾਨੇ ਨੂੰ 108.7 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ।
ਮਾਨ ਨੇ ਕਿਹਾ ਕਿ ਮਈ 2015 ਤੋਂ ਮਈ 2026 ਤੱਕ ਰਾਜ ਜੀਐਸਟੀ ਅਤੇ ਵੈਟ ਨੂੰ ਮੁਆਫ ਕਰ ਦਿੱਤਾ ਗਿਆ ਸੀ। 85.84 ਕਰੋੜ ਰੁਪਏ ਦੇ ਦੋਵੇਂ ਟੈਕਸਾਂ ਤੋਂ ਇਲਾਵਾ 11.44 ਕਰੋੜ ਰੁਪਏ ਦੀ 100 ਫੀਸਦੀ ਬਿਜਲੀ ਡਿਊਟੀ ਵੀ ਮੁਆਫ ਕੀਤੀ ਗਈ ਸੀ। ਸਾਲ ਮੁੱਖ ਮੰਤਰੀ ਨੇ ਕਿਹਾ ਕਿ ਰਿਜ਼ੋਰਟ ਨੂੰ ਜਾਣ ਵਾਲੀ ਸੜਕ ਦਾ ਨਿਰਮਾਣ ਗ੍ਰੇਟਰ ਮੋਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ ਵੱਲੋਂ 4.13 ਕਰੋੜ ਰੁਪਏ ਦੀ ਲਾਗਤ ਨਾਲ ਕੀਤਾ ਗਿਆ ਹੈ।
“ਇਹ ਲੋਕਾਂ ਦਾ ਪੈਸਾ ਹੈ। ਅਸੀਂ ਇਸ ਰਕਮ ਦੀ ਵਸੂਲੀ ਕਰਾਂਗੇ। ਅਸੀਂ ਕਾਨੂੰਨੀ ਸਲਾਹ ਲਈ ਹੈ। ਐਡਵੋਕੇਟ-ਜਨਰਲ ਇਸ ਦੀ ਜਾਂਚ ਕਰ ਰਹੇ ਹਨ। ਮੈਂ ਕਾਨੂੰਨੀ ਪਹਿਲੂਆਂ ਦਾ ਅਧਿਐਨ ਕੀਤੇ ਬਿਨਾਂ ਕੁਝ ਨਹੀਂ ਕਰਦਾ। ਅਸੀਂ ਜ਼ਿੰਮੇਵਾਰ ਅਧਿਕਾਰੀਆਂ ਨੂੰ ਇਹ ਵੀ ਪੁੱਛਾਂਗੇ ਕਿ ਇਹ ਛੋਟਾਂ ਕਿਵੇਂ ਦਿੱਤੀਆਂ ਗਈਆਂ। ਇਜਾਜ਼ਤ ਦੇਣ ਵਿੱਚ ਸ਼ਾਮਲ ਸਾਰੇ ਸਾਬਕਾ ਮੰਤਰੀਆਂ ਦੀ ਵੀ ਜਾਂਚ ਕੀਤੀ ਜਾਵੇਗੀ।