ਝਾਰਖੰਡ ਦੀ ਇਕਲੌਤੀ ਕਾਂਗਰਸ ਸੰਸਦ ਗੀਤਾ ਕੋਡਾ ਕਾਂਗਰਸ ਨੂੰ ਛੱਡ ਭਾਜਪਾ ‘ਚ ਸ਼ਾਮਲ ਹੋ ਗਈ 

ਝਾਰਖੰਡ ਕਾਂਗਰਸ ਦੀ ਕਾਰਜਕਾਰੀ ਪ੍ਰਧਾਨ ਅਤੇ ਸਾਬਕਾ ਮੁੱਖ ਮੰਤਰੀ ਮਧੂ ਕੋਡਾ ਦੀ ਧਰਮ ਪਤਨੀ ਸੰਸਦ ਮੈਂਬਰ ਗੀਤਾ ਕੋਡਾ ਭਾਰਤੀ ਜਨਤਾ ਪਾਰਟੀ (ਭਾਜਪਾ) ‘ਚ ਸ਼ਾਮਲ ਹੋ ਗਈ ਹੈ।

ਸਾਬਕਾ ਮੁੱਖ ਮੰਤਰੀ ਅਤੇ ਭਾਜਪਾ ਦੇ ਸੂਬਾ ਪ੍ਰਧਾਨ ਬਾਬੂਲਾਲ ਮਰਾਂਡੀ ਨੇ ਅੱਜ ਦੁਪਹਿਰ ਉਨ੍ਹਾਂ ਨੂੰ ਰਸਮੀ ਤੌਰ ‘ਤੇ ਭਾਜਪਾ ‘ਚ ਸ਼ਾਮਲ ਕਰ ਲਿਆ।ਉਹਨਾ x ਤੇ ਇਸ ਖ਼ਬਰ ਨੂੰ ਪ੍ਰਕਾਸ਼ਿਤ ਕਰਦਿਆਂ ਸੰਸਦ ਮੈਂਬਰ ਗੀਤਾ ਕੋਡਾ ਦਾ ਸਵਾਗਤ ਕੀਤਾ l