ਯੂਪੀ ਪੁਲੀਸ ਭਰਤੀ ਪ੍ਰੀਖਿਆ ਰੱਦ ਹੋਣ ਕਰਕੇ ਇੱਕ ਨੌਜਵਾਨ ਨੇ ਕੀਤੀ ਖੁਦਕੁਸ਼ੀ , ਪ੍ਰੀਖਿਆ ‘ਚ ਹੋਈ ਘਪਲੇਬਾਜੀ
25 ਜੁਲਾਈ 2024
ਉੱਤਰ ਪ੍ਰਦੇਸ਼ ਵਿੱਚ 17 ਅਤੇ 18 ਫਰਵਰੀ ਨੂੰ ਹੋਈ ਪੁਲਿਸ ਭਰਤੀ ਪ੍ਰੀਖਿਆ ਵਿੱਚ ਪੇਪਰ ਲੀਕ ਹੋਣ ਦੇ ਇਲਜ਼ਾਮਾਂ ਅਤੇ ਉਮੀਦਵਾਰਾਂ ਵੱਲੋਂ ਪ੍ਰੀਖਿਆ ਮੁੜ ਲਏ ਜਾਣ ਦੀ ਮੰਗ ਤੋਂ ਬਾਅਦ, ਸੂਬਾ ਸਰਕਾਰ ਨੇ ਇਸ ਪ੍ਰੀਖਿਆ ਨੂੰ ਰੱਦ ਕਰਨ ਦਾ ਫੈਸਲਾ ਕੀਤਾ ਹੈ।ਹਾਲਾਂਕਿ ਪ੍ਰੀਖਿਆ ਤੋਂ ਤੁਰੰਤ ਬਾਅਦ ਸਰਕਾਰ ਨੇ ‘ਕਿਸੇ ਤਰ੍ਹਾਂ ਦੇ ਪੇਪਰ ਲੀਕ ਹੋਣ ਤੋਂ ਇਨਕਾਰ’ ਕੀਤਾ ਸੀ।।
ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਇੱਕ ਪੋਸਟ ਵਿੱਚ ਲਿਖਿਆ, “ਰਿਜ਼ਰਵ ਸਿਵਲ ਪੁਲਿਸ ਦੇ ਅਹੁਦਿਆਂ ‘ਤੇ ਚੋਣ ਲਈ ਲਈ ਗਈ ਪ੍ਰੀਖਿਆ-2023 ਨੂੰ ਰੱਦ ਕਰਨ ਅਤੇ ਅਗਲੇ ਛੇ ਮਹੀਨਿਆਂ ਦੇ ਅੰਦਰ ਮੁੜ ਪ੍ਰੀਖਿਆ ਕਰਵਾਉਣ ਦੇ ਹੁਕਮ ਦਿੱਤੇ ਗਏ ਹਨ।”ਉਨ੍ਹਾਂ ਨੇ ਕਿਹਾ, “ਇਮਤਿਹਾਨਾਂ ਦੀ ਪਵਿੱਤਰਤਾ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾ ਸਕਦਾ। ਨੌਜਵਾਨਾਂ ਦੀ ਮਿਹਨਤ ਨਾਲ ਖਿਲਵਾੜ ਕਰਨ ਵਾਲਿਆਂ ਨੂੰ ਕਿਸੇ ਵੀ ਹਾਲਤ ਵਿੱਚ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਯਕੀਨੀ ਹੈ।”
ਪੇਪਰ ਲੀਕ ਨਾਲ ਕਿੰਨੀਆਂ ਜ਼ਿੰਦਗੀਆਂ ਪ੍ਰਭਾਵਿਤ ਹੋਈਆਂ।
ਇਹ ਪ੍ਰੀਖਿਆ 60,000 ਤੋਂ ਵੱਧ ਅਸਾਮੀਆਂ ਲਈ ਕਰਵਾਈ ਗਈ ਸੀ। ਪੇਪਰ ਲੀਕ ਹੋਣ ਦੇ ਇਲਜ਼ਾਮ ਲੱਗੇ ਸਨ।
ਇਹ ਪ੍ਰੀਖਿਆ ਇਸ ਮਹੀਨੇ 17 ਅਤੇ 18 ਫਰਵਰੀ ਨੂੰ ਯੂਪੀ ਦੇ 75 ਜ਼ਿਲ੍ਹਿਆਂ ਵਿੱਚ ਕਰਵਾਈ ਗਈ ਸੀ। ਇਸ ਪ੍ਰੀਖਿਆ ਵਿੱਚ 48 ਲੱਖ ਤੋਂ ਵੱਧ ਉਮੀਦਵਾਰਾਂ ਨੇ ਹਿੱਸਾ ਲਿਆ ਜਿਨ੍ਹਾਂ ਵਿੱਚੋਂ 15 ਲੱਖ ਤੋਂ ਜ਼ਿਆਦਾ ਕੁੜੀਆਂ ਸਨ।ਇਸ ਪ੍ਰੀਖਿਆ ਵਿੱਚ ਬਿਹਾਰ ਤੋਂ 2,67,305, ਹਰਿਆਣਾ ਤੋਂ 74,769, ਝਾਰਖੰਡ ਤੋਂ 17,112, ਮੱਧ ਪ੍ਰਦੇਸ਼ ਤੋਂ 98,400, ਦਿੱਲੀ ਤੋਂ 42,259, ਰਾਜਸਥਾਨ ਤੋਂ 97,277, ਉੱਤਰਾਖੰਡ ਤੋਂ 14,627, ਪੱਛਮੀ ਬੰਗਾਲ ਤੋਂ 5,512, ਮਹਾਰਸ਼ਟਰ ਤੋਂ 3,151 ਅਤੇ ਪੰਜਾਬ ਤੋਂ 3,404 ਉਮੀਦਵਾਰ ਪ੍ਰੀਖਿਆ ਦੇ ਰਹੇ ਹਨ।
ਯੂਪੀ ਪੁਲਿਸ ਨੇ ਸ਼ਨੀਵਾਰ ਨੂੰ ਪ੍ਰੀਖਿਆ ਦੇ ਸਬੰਧ ਵਿੱਚ “ਧੋਖਾਧੜੀ ਦੀਆਂ ਗਤੀਵਿਧੀਆਂ” ਵਿੱਚ ਸ਼ਾਮਲ ਹੋਣ ਲਈ ਪਿਛਲੇ ਤਿੰਨ ਦਿਨਾਂ ਵਿੱਚ ਕੁੱਲ 122 ਲੋਕਾਂ ਨੂੰ ਗ੍ਰਿਫਤਾਰ ਕੀਤਾ ਸੀ।
ਸਰਕਾਰ ਦਾ ਕਹਿਣਾ ਹੈ ਕਿ ਉੱਤਰ ਪ੍ਰਦੇਸ਼ ਪੁਲਿਸ ਭਰਤੀ ਬੋਰਡ ਨੂੰ ਇਹ ਵੀ ਹੁਕਮ ਦਿੱਤੇ ਗਏ ਹਨ, “ਜਿਸ ਵੀ ਪੱਧਰ ‘ਤੇ ਲਾਪਰਵਾਹੀ ਕੀਤੀ ਗਈ ਹੈ, ਉਨ੍ਹਾਂ ਦੇ ਖਿਲਾਫ ਐਫਆਈਆਰ ਦਰਜ ਕਰਕੇ ਕਾਨੂੰਨੀ ਕਾਰਵਾਈ ਕੀਤੀ ਜਾਵੇ।”
ਇਸ ਪੂਰੇ ਮਾਮਲੇ ਦੀ ਜਾਂਚ ਉੱਤਰ ਪ੍ਰਦੇਸ਼ ਪੁਲਿਸ ਦੀ ਐਸਟੀਐਫ ਨੂੰ ਸੌਂਪਣ ਦਾ ਫੈਸਲਾ ਕੀਤਾ ਗਿਆ ਹੈ। ਸੂਬਾ ਸਰਕਾਰ ਨੇ ਕਿਹਾ ਹੈ ਕਿ ਦੋਸ਼ੀ ਪਾਏ ਜਾਣ ਵਾਲੇ ਵਿਅਕਤੀਆਂ ਅਤੇ ਸੰਸਥਾਵਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਉੱਤਰ ਪ੍ਰਦੇਸ਼ ਸਰਕਾਰ ਨੇ ਮੁੜ ਭਰਤੀ ਲਈ ਪ੍ਰੀਖਿਆ ਛੇ ਮਹੀਨਿਆਂ ਵਿੱਚ ਕਰਵਾਉਣ ਦੇ ਹੁਕਮ ਦਿੱਤੇ ਹਨ ਅਤੇ ਨਾਲ ਹੀ ਉੱਤਰ ਪ੍ਰਦੇਸ਼ ਟਰਾਂਸਪੋਰਟ ਕਾਰਪੋਰੇਸ਼ਨ ਨੂੰ ਵੀ ਵਿਦਿਆਰਥੀਆਂ ਨੂੰ ਮੁਫ਼ਤ ਯਾਤਰਾ ਦੀ ਸਹੂਲਤ ਦੇਣ ਦੇ ਹੁਕਮ ਦਿੱਤੇ ਹਨ।
ਇਸ ਦੇ ਬਾਵਜੂਦ ਵਿਦਿਆਰਥੀਆਂ ਨੇ ਇਲਜ਼ਾਮ ਲਾਇਆ ਕਿ ਪ੍ਰੀਖਿਆ ਸ਼ੁਰੂ ਹੁੰਦੇ ਹੀ ਪੇਪਰ ਲੀਕ ਹੋ ਗਿਆ ਅਤੇ ਇਸ ਦੀ ਕੁੰਜੀ ਟੈਲੀਗ੍ਰਾਮ ਅਤੇ ਵਟਸਐਪ ਰਾਹੀਂ ਵਾਇਰਲ ਹੋਣ ਲੱਗੀ।
ਉੱਤਰ ਪ੍ਰਦੇਸ਼ ਪੁਲਿਸ ਭਰਤੀ ਬੋਰਡ ਨੇ ਵੀ ਵਿਦਿਆਰਥੀਆਂ ਨੂੰ ਈਮੇਲ ਰਾਹੀਂ ਸ਼ੁੱਕਰਵਾਰ ਸ਼ਾਮ ਤੱਕ ਪੇਪਰ ਲੀਕ ਹੋਣ ਦਾ ਸਬੂਤ ਦੇਣ ਲਈ ਕਿਹਾ ਸੀ।
ਉੱਤਰ ਪ੍ਰਦੇਸ਼ ਪੁਲਿਸ ਭਰਤੀ ਬੋਰਡ ਨੇ ਵੀ ਵਿਦਿਆਰਥੀਆਂ ਨੂੰ ਈਮੇਲ ਰਾਹੀਂ ਸ਼ੁੱਕਰਵਾਰ ਸ਼ਾਮ ਤੱਕ ਪੇਪਰ ਲੀਕ ਹੋਣ ਦਾ ਸਬੂਤ ਦੇਣ ਲਈ ਕਿਹਾ ਸੀ।ਕਨੌਜ ਦੇ ਰਹਿਣ ਵਾਲੇ 24 ਸਾਲਾ ਨੌਜਵਾਨ ਨੇ ਵੀ ਇਹ ਪ੍ਰੀਖਿਆ ਦਿੱਤੀ ਸੀ। ਉਸ ਨੇ 23 ਫਰਵਰੀ ਨੂੰ ਆਪਣੇ ਘਰ ਵਿੱਚ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ।ਖ਼ਬਰ ਏਜੰਸੀ ਪੀਟੀਆਈ ਮੁਤਾਬਕ ਪਰਿਵਾਰ ਵਾਲਿਆਂ ਨੇ ਦੱਸਿਆ ਕਿ ਬ੍ਰਿਜੇਸ਼ ਪਾਲ ਯੂਪੀ ਪੁਲਿਸ ਭਰਤੀ ਦਾ ਪੇਪਰ ਕਥਿਤ ਤੌਰ ਉੱਤੇ ਲੀਕ ਹੋ ਜਾਣ ਤੋਂ ਬਾਅਦ ਪਰੇਸ਼ਾਨ ਸੀ।
ਬ੍ਰਿਜੇਸ਼ ਪਾਲ ਦੀ ਮਾਂ ਨੇ ਪੁਲਿਸ ਨੂੰ ਦੱਸਿਆ ਕਿ ਉਸ ਨੇ ਪਰਿਵਾਰ ਨਾਲ ਬੈਠ ਕੇ ਰਾਤ ਦਾ ਖਾਣਾ ਖਾਧਾ ਅਤੇ ਸੌਣ ਲਈ ਕਮਰੇ ਵਿੱਚ ਚਲਿਆ ਗਿਆ।
ਪੁਲਿਸ ਨੇ ਦੱਸਿਆ ਹੈ ਕਿ ਮਰਹੂਮ ਬ੍ਰਿਜੇਸ਼ ਪਾਲ ਨੇ ਆਪਣੀ ਜਾਨ ਇਸ ਲਈ ਲੈ ਲਈ ਕਿਉਂਕਿ ਉਸ ਨੂੰ ਨੌਕਰੀ ਨਹੀਂ ਮਿਲ ਰਹੀ ਸੀ।
ਬ੍ਰਿਜੇਸ਼ ਪਾਲ ਨੇ ਡਿਗਰੀਆਂ ਸਾੜਨ ਬਾਰੇ ਆਪਣੇ ਨੋਟ ਵਿੱਚ ਲਿਖਿਆ, ਡਿਗਰੀਆਂ ਦਾ ਕੀ ਫਾਇਦਾ ਜਦੋਂ ਕਿਸੇ ਨੂੰ ਨੌਕਰੀ ਹੀ ਨਹੀਂ ਮਿਲਣੀ। ਮੈਂ ਆਪਣੀ ਅੱਧੀ ਜ਼ਿੰਦਗੀ ਪੜ੍ਹਦੇ ਨੇ ਲੰਘਾ ਦਿੱਤੀ।”
ਪੁਲਿਸ ਮੁਤਾਬਕ ਵਿਦਿਆਰਥੀ ਨੇ ਆਪਣੀ ਮੌਤ ਲਈ ਕਿਸੇ ਨੂੰ ਕਸੂਰਵਾਰ ਨਹੀਂ ਠਹਿਰਾਇਆ ਹੈ।