ਪੰਜਾਬ ‘ਚ ਹੁਣ ਈ – ਰਿਕਸ਼ਾ ਬਿਨਾਂ ਰਜਿਸਟ੍ਰੇਸ਼ਨ ਨਹੀਂ ਚੱਲਣਗੇ ,ਡਰਾਈਵਰਾਂ ਲਈ ਹੋਵੇਗਾ ਡਰੈੱਸ ਕੋਡ , ਹੋਰ ਸ਼ਰਤਾਂ ਵੀ ਪੜ੍ਹੋ।
ਪੰਜਾਬ 24 ਫ਼ਰਵਰੀ 2024
ਪੰਜਾਬ ਦੇ ਵੱਡੇ ਸ਼ਹਿਰਾਂ ਲੁਧਿਆਣਾ, ਅੰਮ੍ਰਿਤਸਰ, ਜਲੰਧਰ ਅਤੇ ਪਟਿਆਲਾ ਵਿਚ ਈ-ਰਿਕਸ਼ਿਆਂ ਦੀ ਵਧਦੀ ਗਿਣਤੀ ਨੇ ਨਿਯਮਾਂ ਦੀ ਉਲੰਘਣਾ ਅਤੇ ਟ੍ਰੈਫਿਕ ਜਾਮ ਦੀਆਂ ਸਮੱਸਿਆਵਾਂ ਪੈਦਾ ਕਰਨੀਆਂ ਸ਼ੁਰੂ ਕਰ ਦਿਤੀਆਂ ਹਨ। ਅਜਿਹੇ ‘ਚ ਹੁਣ ਪੰਜਾਬ ਸਰਕਾਰ ਈ-ਰਿਕਸ਼ਾ ਦੇ ਨਿਯਮਾਂ ਨੂੰ ਲੈ ਕੇ ਸਖਤੀ ਕਰਨ ਜਾ ਰਹੀ ਹੈ।
ਹੁਣ ਬਿਨਾਂ ਰਜਿਸਟ੍ਰੇਸ਼ਨ ਤੋਂ ਈ-ਰਿਕਸ਼ਾ ਨਹੀਂ ਚੱਲੇਗਾ। ਹਰ ਈ-ਰਿਕਸ਼ਾ ‘ਤੇ ਨੰਬਰ ਪਲੇਟ ਹੋਵੇਗੀ। ਡਰਾਈਵਰਾਂ ਲਈ ਗ੍ਰੇ ਡਰੈੱਸ ਕੋਡ ਪਹਿਨਣਾ ਲਾਜ਼ਮੀ ਹੋਵੇਗਾ। ਈ-ਰਿਕਸ਼ਾ ਵੇਚਣ ਵਾਲੇ ਡੀਲਰਾਂ ਨੂੰ ਵੀ ਟਰੇਡ ਸਰਟੀਫਿਕੇਟ ਲੈਣਾ ਜ਼ਰੂਰੀ ਹੋਵੇਗਾ। ਜੇਕਰ ਉਹ ਅਜਿਹਾ ਨਹੀਂ ਕਰਦੇ ਤਾਂ ਉਨ੍ਹਾਂ ਵਿਰੁਧ ਵੀ ਕਾਰਵਾਈ ਕੀਤੀ ਜਾ ਸਕਦੀ ਹੈ। ਇਹ ਨਵੇਂ ਨਿਯਮ ਮਾਰਚ ਤੋਂ ਬਾਅਦ ਲਾਗੂ ਹੋਣਗੀਆ। ਹਰ ਈ – ਰਿਕਸ਼ਾ ਦਾ ਰਜਿਸਟਰਡ ਹੋਣਾ ਜ਼ਰੂਰੀ ਹੈ।