ਬੱਚਿਆਂ ਦੀ ਮਿੱਠੀ ਕੌਟਨ ਕੈਂਡੀ ਵਿੱਚ ਹੈ ਜਾਨਲੇਵਾ ਰਸਾਇਣ – ਜਾਂਚ ਤੋਂ ਬਾਅਦ ਦੋ ਸੂਬਿਆਂ ਵਿੱਚ ਲੱਗੀ ਪਾਬੰਦੀ – FSSAI ਨੇ ਕੀਤਾ ਸੁਚੇਤ, ਬੱਚਿਆਂ ਤੇ ਰੱਖੋ ਨਿਗਰਾਨੀ
ਬੱਚਿਆਂ ਵੱਲੋਂ ਸਭ ਤੋਂ ਵੱਧ ਪਸੰਦ ਕੀਤੀ ਜਾਂਦੀ ਕੌਟਨ ਕੈਂਡੀ ਜੋ ਖੰਡ ਵਿੱਚ ਰੰਗ ਪਾ ਕੇ ਰੂੰ ਵਾਂਗ ਇੱਕ ਫੁਲਵੇ ਲੰਬੇਰੇ ਗੋਲੇ ਦੇ ਰੂਪ ਵਿੱਚ ਤਿਆਰ ਕੀਤੀ ਜਾਂਦੀ ਹੈ ਬਾਰੇ ਤੁਸੀਂ ਸੋਚਿਆ ਵੀ ਨਹੀਂ ਹੋਣਾ ਇਸ ਮਿੱਠੀ ਕੈਂਡੀ ਦੇ ਨਾਲ ਅਣਜਾਣੇ ਵਿੱਚ ਅਸੀ ਬੱਚਿਆਂ ਨੂੰ ਜ਼ਹਿਰ ਵੀ ਦੇ ਰਹੇ ਹਾਂ
ਹਾਲ ਹੀ ਵਿੱਚ, ਫੂਡ ਐਂਡ ਸੇਫਟੀ ਡਿਪਾਰਟਮੈਂਟ ਦੁਆਰਾ ਇੱਕ ਜਾਂਚ ਵਿੱਚ ਪਾਇਆ ਕਿ ਕੌਟਨ ਕੈਂਡੀ, ਜੋ ਬੱਚਿਆਂ ਦੀ ਪਸੰਦੀਦਾ ਹੈ, ਵਿੱਚ ਇੱਕ ਜ਼ਹਿਰੀਲਾ ਤੱਤ ਰੋਡਾਮਾਈਨ ਬੀ ਹੁੰਦਾ ਹੈ।
ਹੁਣ ਤਾਮਿਲਨਾਡੂ ਸਰਕਾਰ ਨੇ ਕੌਟਨ ਕੈਂਡੀ ‘ਤੇ ਪਾਬੰਦੀ ਲਗਾ ਦਿੱਤੀ ਹੈ। ਪੁਡੂਚੇਰੀ ‘ਚ ਵੀ ਇਸ ‘ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਹਾਲਾਂਕਿ, ਬਿਨਾਂ ਰੰਗ ਦੇ ਕੈਂਡੀ ਦੀ ਵਿਕਰੀ ‘ਤੇ ਕੋਈ ਪਾਬੰਦੀ ਨਹੀਂ ਹੈ ਅਤੇ ਹੋਰ ਸੂਬਾ ਸਰਕਾਰਾਂ ਵੀ ਇਸ ਤੇ ਰੋਕ ਲਾਉਣ ਦੀ ਤਿਆਰੀ ਵਿੱਚ ਹਨ l
FSSAI ਨੇ Rhodamine B ਨੂੰ ਖਾਣ-ਪੀਣ ਦੀਆਂ ਵਸਤੂਆਂ ਵਿੱਚ ਵਰਤੇ ਜਾਣ ‘ਤੇ ਪਾਬੰਦੀ ਲਾਈ ਹੋਈ ਹੈ। ਫੂਡ ਸੇਫਟੀ ਐਂਡ ਸਟੈਂਡਰਡਜ਼ ਐਕਟ 2006 ਦੇ ਤਹਿਤ ਭੋਜਨ ਪਦਾਰਥਾਂ ਦੀ ਤਿਆਰੀ, ਪ੍ਰੋਸੈਸਿੰਗ ਅਤੇ ਵੰਡ ਵਿੱਚ ਇਸਦੀ ਵਰਤੋਂ ਇੱਕ ਸਜ਼ਾਯੋਗ ਅਪਰਾਧ ਹੈ।
ਕੈਂਡੀ ਵਿੱਚ ਪਾਇਆ ਜਾਣ ਵਾਲਾ ਰੋਡਾਮਾਈਨ ਬੀ ਇੱਕ ਸਿੰਥੈਟਿਕ ਰੰਗ ਹੈ ਜੋ ਇਸਨੂੰ ਇਸਦਾ ਗੁਲਾਬੀ ਰੰਗ ਦਿੰਦਾ ਹੈ। ਇਹ ਰਸਾਇਣ ਟੈਕਸਟਾਈਲ, ਪੇਪਰ ਅਤੇ ਚਮੜਾ ਉਦਯੋਗਾਂ ਵਿੱਚ ਵੱਡੇ ਪੱਧਰ ‘ਤੇ ਵਰਤਿਆ ਜਾਂਦਾ ਹੈ, ਇਹ ਪਾਣੀ ਵਿੱਚ ਜਲਦੀ ਘੁਲ ਜਾਂਦਾ ਹੈ ਅਤੇ ਸਸਤਾ ਹੁੰਦਾ ਹੈ।
ਕੁਝ ਅਧਿਐਨਾਂ ਦਾ ਮੰਨਣਾ ਹੈ ਕਿ ਰੋਡਾਮਾਈਨ ਬੀ ਕਾਰਸੀਨੋਜਨਿਕ ਅਤੇ ਪਰਿਵਰਤਨਸ਼ੀਲ (ਕੈਂਸਰ ਪੈਦਾ ਕਰਨ ਵਾਲਾ) ਹੈ। ਇਸ ਨਾਲ ਚਮੜੀ ਦੇ ਰੋਗ, ਸਾਹ ਲੈਣ ‘ਚ ਤਕਲੀਫ, ਲਿਵਰ ਅਤੇ ਕਿਡਨੀ ਖਰਾਬ ਹੋਣ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ।