ਪੰਚਾਇਤਾਂ ਨੂੰ ਭੰਗ ਕਰਨ ਦੀ ਪ੍ਰਕਿਰਿਆ ਸ਼ੁਰੂ, ਆਮ ਚੋਣਾਂ ਕਰਵਾਉਣ ਦੀ ਤਿਆਰੀ ‘ਚ ਰੁੱਝੀ ਪੰਜਾਬ ਸਰਕਾਰ

ਪੰਚਾਇਤ ਚੋਣਾਂ ਕਰਵਾਉਣ ਦੇ ਮਾਮਲੇ ‘ਚ ਪੰਜਾਬ ਸਰਕਾਰ ਸੋਚ-ਸਮਝ ਕੇ ਅੱਗੇ ਵਧ ਰਹੀ ਹੈ। ਅਗਸਤ 2023 ‘ਚ ਸਾਰੀਆਂ ਪੰਚਾਇਤਾਂ ਨੂੰ ਭੰਗ ਕਰ ਕੇ ਉਨ੍ਹਾਂ ਦੀ ਜਗ੍ਹਾ ਪ੍ਰਸ਼ਾਸਕ ਲਗਾਉਣ ਦੇ ਕੇਸ ‘ਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ‘ਚ ਮੂੰਹ ਦੀ ਖਾਣ ਤੋਂ ਬਾਅਦ ਗ੍ਰਾਮੀਣ ਵਿਕਾਸ ਅਤੇ ਪੰਚਾਇਤ ਵਿਭਾਗ ਸੋ ਰਿਹਾ ਹੈ। ਵਿਭਾਗ ਨੇ ਇਸ ਵਾਰ ਇਕੱਠੀਆਂ ਸਾਰੀਆਂ ਪੰਚਾਇਤਾਂ ਨੂੰ ਭੰਗ ਕਰਕੇ ਉਨ੍ਹਾਂ ਵਿਚ ਪ੍ਰਸ਼ਾਸਕ ਲਾਉਣ ਦਾ ਆਦੇਸ਼ ਜਾਰੀ ਕਰਨ ਦੀ ਬਜਾਏ ਕਿਹਾ ਹੈ ਕਿ ਜਿਸ ਜਿਸ ਪੰਚਾਿਤ ਦੀ ਪਹਿਲੀ ਬੈਠਕ ਨੂੰ ਪੰਜ ਸਾਲ ਹੋ ਗਏ ਹਨ, ਉਨ੍ਹਾਂ ਦੀ ਸੂਚਨਾ 16 ਜਨਵਰੀ ਯਾਨੀ ਕੱਲ੍ਹ ਮੰਗਲਵਾਰ ਤਕ ਦਿੱਤੀ ਜਾਵੇ ਤਾਂ ਜੋ ਉਨ੍ਹਾਂ ਵਿਚ ਪ੍ਰਸ਼ਾਸਕ ਲਾਏ ਜਾ ਸਕਣ।