SGPC ਚੋਣ ਪ੍ਰਕਰਿਆ ਮੁਕਮੰਲ ਕਰਨ ਲਈ ਵੋਟਰ ਸੂਚੀ ਦਾ ਕੰਮ 21 ਅਕੂਤਰ ਤੋ ਕੀਤਾ ਜਾਵੇਗਾ ਸ਼ੁਰੂ
ਰਿਵਾਇਈਜਿੰਗ ਅਥਾਰਿਟੀ 72 ਲੁਧਿਆਣਾ ਸ਼ਹਿਰੀ (ਪੱਛਮੀ)-ਕਮ-ਉਪ ਮੰਡਲ ਮੈਜਿਸਟ੍ਰੇਟ ਲੁਧਿਆਣਾ (ਪੱਛਮੀ) ਡਾ. ਹਰਜਿੰਦਰ ਸਿੰਘ ਆਈ.ਏ.ਐਸ. ਵਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਚੀਫ ਕਮਿਸ਼ਨਰ, ਗੁਰਦੁਆਰਾ ਚੋਣਾਂ ਪੰਜਾਬ ਤੋ ਪ੍ਰਾਪਤ ਪੱਤਰ ਅਨੁਸਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਬੋਰਡ) ਦੇ ਮੈਬਰਾਂ ਦੇ ਲਈ ਚੋਣ ਪ੍ਰਕਰਿਆ ਮੁਕਮੰਲ ਕਰਨ ਲਈ ਵੋਟਰ ਸੂਚੀ ਦਾ ਕੰਮ ਪਹਿਲ ਦੇ ਅਧਾਰ ‘ਤੇ ਮਿਤੀ 21 ਅਕੂਤਰ 2023 ਤੋ ਸ਼ੁਰੂ ਕੀਤਾ ਜਾਂਣਾ ਹੈ। ਉਨ੍ਹਾ ਅੱਗੇ ਦੱਸਿਆ ਕਿ ਹਲਕਾ 72 ਲੁਧਿਆਣਾ (ਸ਼ਹਿਰੀ ਪੱਛਮੀ) ਦੇ ਵਾਰਡ ਨੰਬਰ 1, 16, 20 ਤੋ 25, 42, 44, 46 ਤੋ 50 ਦੀਆਂ ਵੋਟਰ ਸੂਚੀਆਂ ਤਿਆਰ ਕੀਤੀਆਂ ਜਾਣੀਆ ਹਨ। ਉਨ੍ਹਾ ਪੜਾਅਵਾਰ ਕੀਤੀਆਂ ਜਾਣ ਵਾਲੀਆਂ ਗਤੀਵਿਧੀਆਂ ਬਾਰੇ ਚਾਨਣਾ ਪਾਉਂਦਿਆਂ ਦੱਸਿਆ ਕਿ ਵੋਟਰਾਂ ਦੀ ਰਜਿਸਟ੍ਰੇਸ਼ਨ 21 ਅਕਤੂਬਰ ਤੋਂ 15 ਨਵੰਬਰ 2023 ਤੱਕ ਹੋਵੇਗੀ ਜਦਕਿ 16 ਨਵੰਬਰ ਤੋਂ 4 ਦਸੰਬਰ ਤੱਕ ਸ਼ੁਰੂਆਤੀ ਪ੍ਰਕਾਸ਼ਨ ਲਈ ਕੇਂਦਰ ‘ਤੇ ਵੋਟਰ ਸੂਚੀ ਦੀ ਛਪਾਈ ਅਤੇ ਪਲੇਸਮੈਂਟ ਦੇ ਖਰੜਿਆਂ ਦੀ ਤਿਆਰੀ ਕੀਤੀ ਜਾਵੇਗੀ। ਐਸ.ਡੀ.ਐਮ. ਡਾ. ਹਰਜਿੰਦਰ ਸਿੰਘ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਦੁਆਰਾ 5 ਦਸੰਬਰ ਨੂੰ ਮੁੱਢਲੀ ਸੂਚੀ ਦੀ ਪ੍ਰਕਾਸ਼ਨਾ ਕੀਤੀ ਜਾਵੇਗੀ ਅਤੇ ਸਬੰਧਤ ਅਧਿਕਾਰੀਆਂ ਦਾ ਵੇਰਵਾ ਸਾਂਝਾ ਕੀਤਾ ਜਾਵੇਗਾ ਜਿੱਥੇ ਦਾਅਵੇ ਅਤੇ ਇਤਰਾਜ਼ ਪੇਸ਼ ਕੀਤੇ ਜਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਦਾਅਵਿਆਂ ਅਤੇ ਇਤਰਾਜ਼ਾਂ ਦੀ ਪ੍ਰਾਪਤੀ ਦੀ ਆਖਰੀ ਮਿਤੀ 26 ਦਸੰਬਰ 2023 ਨਿਰਧਾਰਿਤ ਕੀਤੀ ਗਈ ਹੈ। ਦਾਅਵਿਆਂ ਅਤੇ ਇਤਰਾਜ਼ਾਂ ਦੇ ਨਿਪਟਾਰੇ ਦੀ ਆਖ਼ਰੀ ਮਿਤੀ 4 ਜਨਵਰੀ 2024 ਹੋਵੇਗੀ, ਸਪਲੀਮੈਂਟਰੀ ਸੂਚੀ ਦੇ ਖਰੜੇ ਦੀ ਤਿਆਰੀ ਅਤੇ ਪੂਰਕਾਂ ਦੀ ਛਪਾਈ 15 ਜਨਵਰੀ 2024 ਤੱਕ ਜਦਕਿ ਅੰਤਿਮ ਪ੍ਰਕਾਸ਼ਨਾ 16 ਜਨਵਰੀ 2024 ਨੂੰ ਹੋਵੇਗੀ।