ਕੈਨੇਡਾ ਵਿੱਚ ਹੋਣਗੇ 15000 ਪਰਿਵਾਰ ਪੱਕੇ – ਸਰਕਾਰ ਨੇ ਮਾਤਾ-ਪਿਤਾ ਅਤੇ ਦਾਦਾ-ਦਾਦੀ ਪ੍ਰੋਗਰਾਮ (PGP) ਤਹਿਤ ਪੱਕੇ ਕਰਨ ਦਾ ਕੀਤਾ ਐਲਾਨ – ਪੜ੍ਹੋ ਕਦੋਂ ਤੱਕ ਹੋਵੇਗਾ ਅਪਲਾਈ
ਨਿਊਜ਼ ਪੰਜਾਬ ਬਿਊਰੋ
ਕੈਨੇਡਾ ਸਰਕਾਰ ਨੇ ਕੈਨੇਡਾ ਦੇ ਪੱਕੇ ਨਿਵਾਸੀ ਬਣਨ ਲਈ ਮਾਪਿਆਂ ਅਤੇ ਦਾਦਾ-ਦਾਦੀ ਨੂੰ ਸਪਾਂਸਰ ਕਰਨ ਦੇ ਪ੍ਰੋਗਰਾਮ ਤਹਿਤ 23 ਅਕਤੂਬਰ ਤੱਕ ਅਰਜ਼ੀਆਂ ਮੰਗ ਲਈਆਂ ਹਨ। ਕੈਨੇਡਾ ਵਿੱਚ ਰਹਿ ਰਹੇ ਪੀ ਆਰ ਜਾਂ ਸਿਟੀਜਨ ਆਪਣੇ ਮਾਤਾ-ਪਿਤਾ ਅਤੇ ਦਾਦਾ-ਦਾਦੀ ਨੂੰ ਕੈਨੇਡਾ ਦੀ ਪੀ ਆਰ ਲਈ ਸਪਾਂਸਰ ਕਰ ਸਕਦੇ ਹਨ।
ਸਰਕਾਰ ਨੇ 2023 ਲਈ ਅਰਜ਼ੀ ਦੇਣ ਲਈ ਉਹਨਾਂ ਨੂੰ ਸੱਦਾ ਦਿੱਤਾ ਹੈ ਜਿਹਨਾਂ ਨੇ ਆਪਣੇ ਮਾਪਿਆਂ ਨੂੰ ਕੈਨੇਡਾ ਪੱਕੇ ਤੋਰ ਤੇ ਬਲਾਉਣ ਲਈ 2020 ਵਿੱਚ ਅਪਲਾਈ ਕੀਤਾ ਸੀ ਪਰ ਅਰਜ਼ੀਆਂ ਵਧੇਰੇ ਹੋਣ ਕਾਰਨ ਕਈਆਂ ਨੂੰ ਮੌਕਾ ਨਹੀਂ ਮਿਲ ਸਕਿਆ ਸੀ। 2020 ਵਿੱਚ ਅਪਲਾਈ ਕਰਨ ਵਾਲੇ ਰਹਿ ਗਏ ਅਰਜ਼ੀਕਰਤਾ ਵਿੱਚੋਂ ਸਰਕਾਰ 10 ਅਤੇ 23 ਅਕਤੂਬਰ 2023 ਦੇ ਵਿਚਕਾਰ 24,200 ਸੰਭਾਵੀ ਸਪਾਂਸਰਾਂ ਨੂੰ ਅਰਜ਼ੀ ਦੇਣ ਲਈ ਸੱਦੇ ਭੇਜੇਗੀ। ਸਰਕਾਰ ਉਹਨਾਂ ਵਿੱਚੋਂ 15,000 ਮੁਕੰਮਲ ਅਰਜ਼ੀਆਂ ਨੂੰ ਸਵੀਕਾਰ ਕਰੇਗੀ।
ਸਰਕਾਰ ਦੇ ਐਲਾਨ ਅਨੁਸਾਰ ਅੱਜ ਤੋਂ, ਅਰਜ਼ੀ ਦੇਣ ਲਈ ਸੱਦੇ ਸੰਭਾਵੀ ਸਪਾਂਸਰਾਂ ਨੂੰ ਭੇਜੇ ਜਾਣਗੇ ਜਿਨ੍ਹਾਂ ਨੇ ਪਹਿਲਾਂ ਸਪਾਂਸਰ ਫਾਰਮ ਵਿੱਚ ਦਿਲਚਸਪੀ ਲਈ ਸੀ , ਸੰਭਾਵੀ ਸਪਾਂਸਰਾਂ ਨੂੰ ਅਗਲੇ 2 ਹਫ਼ਤਿਆਂ ਵਿੱਚ ਈਮੇਲ ਦੁਆਰਾ ਸੱਦੇ ਭੇਜੇ ਜਾਣਗੇ। ਜੇਕਰ ਤੁਹਾਨੂੰ ਸੱਦਾ ਮਿਲਦਾ ਹੈ, ਤਾਂ ਤੁਹਾਨੂੰ ਸੱਦੇ ‘ਤੇ ਦੱਸੀ ਗਈ ਸਮਾਂ ਸੀਮਾ ਤੱਕ ਸਥਾਈ ਨਿਵਾਸ ਪੋਰਟਲ ਜਾਂ ਪ੍ਰਤੀਨਿਧੀ ਸਥਾਈ ਨਿਵਾਸ ਪੋਰਟਲ ਰਾਹੀਂ ਇਲੈਕਟ੍ਰਾਨਿਕ ਤੌਰ ‘ਤੇ ਆਪਣੀ PGP ਅਰਜ਼ੀ ਜਮ੍ਹਾਂ ਕਰਾਉਣੀ ਪਵੇਗੀ।