ਜ਼ਿੰਬਾਬਵੇ ਜਹਾਜ਼ ਹਾਦਸੇ ਵਿੱਚ ਭਾਰਤੀ ਅਰਬਪਤੀ ਹਰਪਾਲ ਸਿੰਘ ਰੰਧਾਵਾ ਅਤੇ ਉਹਨਾਂ ਦੇ ਬੇਟੇ ਸਮੇਤ 6 ਮੌਤਾਂ
ਦੁੱਖਦਾਈ ਖਬਰ
ਮਾਈਨਿੰਗ ਕੰਪਨੀ Rio Zim ‘ਰੀਓਜ਼ਿਮ’ ਦੇ ਮਾਲਕ ਅਰਬਪਤੀ ਹਰਪਾਲ ਸਿੰਘ ਰੰਧਾਵਾ ਤੇ ਉਨ੍ਹਾਂ ਦੇ ਪੁੱਤਰ ਅਮਰ ਕਬੀਰ ਸਿੰਘ ਰੰਧਾਵਾ ਸਣੇ ਛੇ ਜਣਿਆਂ ਦੀ ਮੌਤ ਹੋ ਗਈ ਹੈ। ਰੀਓਜ਼ਿਮ ਕੰਪਨੀ ਵਲੋਂ ਉਕਤ ਅਫਸੋਸਨਾਕ ਖਬਰ ਦੀ ਪੁਸ਼ਟੀ ਕੀਤੀ ਹੈ
ਨਿਊਜ਼ ਪੰਜਾਬ ਬਿਊਰੋ
ਜ਼ਿੰਬਾਬਵੇ ’ਚ ਇਕ ਹੀਰੇ ਦੀ ਖਾਣ ਕੋਲ ਹਵਾਈ ਜਹਾਜ਼ ਹਾਦਸਾਗ੍ਰਸਤ ਹੋਣ ਕਾਰਨ ਭਾਰਤੀ ਕਾਰੋਬਾਰੀ ਅਰਬਪਤੀ ਹਰਪਾਲ ਸਿੰਘ ਰੰਧਾਵਾ ਤੇ ਉਨ੍ਹਾਂ ਦੇ ਪੁੱਤਰ ਅਮਰ ਕਬੀਰ ਸਿੰਘ ਰੰਧਾਵਾ ਸਣੇ ਛੇ ਜਣਿਆਂ ਦੀ ਮੌਤ ਹੋ ਗਈ ਹੈ। ਮੀਡੀਆ ਰਿਪੋਰਟਾਂ ਮੁਤਾਬਕ ਹਾਦਸਾ ਉਨ੍ਹਾਂ ਦੇ ਪ੍ਰਾਈਵੇਟ ਜਹਾਜ਼ ਸੈਸਨਾ 206 ਵਿਚ ਤਕਨੀਕੀ ਖਰਾਬੀ ਆਉਣ ਕਾਰਨ ਵਾਪਰਿਆ ਹੈ। ਦੱਸਣਯੋਗ ਹੈ ਕਿ ਹਰਪਾਲ ਸਿੰਘ ਰੰਧਾਵਾ ਮਾਈਨਿੰਗ ਕੰਪਨੀ Rio Zim ‘ਰੀਓਜ਼ਿਮ’ ਦੇ ਮਾਲਕ ਸਨ। ਕੰਪਨੀ ਖਾਣਾਂ ’ਚੋਂ ਸੋਨਾ, ਕੋਲਾ, ਨਿੱਕਲ ਤੇ ਤਾਂਬਾ ਕੱਢਣ ਦਾ ਕੰਮ ਕਰਦੀ ਹੈ। ਰੰਧਾਵਾ 4 ਅਰਬ ਅਮਰੀਕੀ ਡਾਲਰ ਦੇ ਮੁੱਲ ਵਾਲੀ ਪ੍ਰਾਈਵੇਟ ਇਕੁਇਟੀ ਫਰਮ ‘ਜੀਈਐਮ ਹੋਲਡਿੰਗਜ਼’ ਦੇ ਵੀ ਬਾਨੀ ਸਨ। ਸ਼ੁੱਕਰਵਾਰ ਨੂੰ ਹਾਦਸੇ ਦਾ ਸ਼ਿਕਾਰ ਹੋਇਆ ਪ੍ਰਾਈਵੇਟ ਜੈੱਟ ‘ਰੀਓਜ਼ਿਮ’ ਕੰਪਨੀ ਦਾ ਹੀ ਸੀ। ਇਸ ਨੇ ਹਰਾਰੇ ਤੋਂ ਮੁਰੋਵਾ ਹੀਰਾ ਖਾਣ ਲਈ ਉਡਾਣ ਭਰੀ ਸੀ। ਇਕ ਇੰਜਣ ਵਾਲਾ ਜਹਾਜ਼ ਖਾਣ ਦੇ ਨੇੜੇ ਹੀ ਹਾਦਸੇ ਦਾ ਸ਼ਿਕਾਰ ਹੋ ਗਿਆ। ਇਸ ਖਾਣ ਵਿਚ ਰੀਓਜ਼ਿਮ ਕੰਪਨੀ ਦੀ ਹਿੱਸੇਦਾਰੀ ਸੀ। ਰਿਪੋਰਟਾਂ ਮੁਤਾਬਕ ਜਹਾਜ਼ ਵਿਚ ਤਕਨੀਕੀ ਖਰਾਬੀ ਆਉਣ ਤੋਂ ਬਾਅਦ ਇਹ ਹਵਾ ਵਿਚ ਹੀ ਫਟ ਗਿਆ ਤੇ ਖੇਤਾਂ ਵਿਚ ਡਿੱਗ ਗਿਆ। ਰੀਓਜ਼ਿਮ ਕੰਪਨੀ ਵਲੋਂ ਉਕਤ ਅਫਸੋਸਨਾਕ ਖਬਰ ਦੀ ਪੁਸ਼ਟੀ ਕੀਤੀ ਹੈ