ਅਕਤੂਬਰ ਮਹੀਨੇ ਦੇ 31 ਦਿਨਾਂ ‘ਚੋਂ 16 ਦਿਨ ਬੈਂਕ ਬੰਦ ਰਹਿਣਗੇ – ਪੜ੍ਹੋ ਆਰ ਬੀ ਆਈ ਵੱਲੋਂ ਜਾਰੀ ਬੈਂਕ ਛੁੱਟੀਆਂ ਦੀ ਲਿਸਟ
ਨਿਊਜ਼ ਪੰਜਾਬ ਬਿਊਰੋ
ਅਕਤੂਬਰ ਮਹੀਨੇ ‘ਚ 31 ਦਿਨਾਂ ‘ਚੋਂ 16 ਦਿਨ ਬੈਂਕ ਬੰਦ ਰਹਿਣਗੇ। ਇਨ੍ਹਾਂ 16 ਦਿਨਾਂ ਵਿੱਚ ਸ਼ਨੀਵਾਰ ਅਤੇ ਐਤਵਾਰ ਦੀਆਂ ਛੁੱਟੀਆਂ ਵੀ ਸ਼ਾਮਲ ਹਨ। ਇਸ ਤੋਂ ਇਲਾਵਾ ਵੱਖ-ਵੱਖ ਸੂਬਿਆਂ ‘ਚ ਵੱਖ-ਵੱਖ ਤਿਉਹਾਰਾਂ ‘ਤੇ ਬੈਂਕ ਸ਼ਾਖਾਵਾਂ ਬੰਦ ਰਹਿਣਗੀਆਂ। ਆਓ ਜਾਣਦੇ ਹਾਂ ਕਿ ਅਕਤੂਬਰ ਮਹੀਨੇ ਵਿੱਚ ਤੁਹਾਡੇ ਸ਼ਹਿਰ ਵਿੱਚ ਕਿਹੜੇ ਦਿਨ ਬੈਂਕ ਸ਼ਾਖਾਵਾਂ ਬੰਦ ਰਹਿਣਗੀਆਂ।
ਜੇਕਰ ਅਸੀਂ RBI ਦੀ ਬੈਂਕ ਛੁੱਟੀਆਂ ਦੀ ਸੂਚੀ ‘ਤੇ ਨਜ਼ਰ ਮਾਰੀਏ ਤਾਂ ਅਕਤੂਬਰ ਦਾ ਮਹੀਨਾ ਹੀ ਛੁੱਟੀਆਂ ਨਾਲ ਸ਼ੁਰੂ ਹੋ ਰਿਹਾ ਹੈ। 1 ਅਕਤੂਬਰ ਨੂੰ ਐਤਵਾਰ ਹੋਣ ਕਾਰਨ ਦੇਸ਼ ਭਰ ਦੇ ਬੈਂਕ ਬੰਦ ਰਹਿਣਗੇ। ਇਸ ਤੋਂ ਇਲਾਵਾ 8, 15, 22 ਅਤੇ 29 ਅਕਤੂਬਰ ਨੂੰ ਐਤਵਾਰ ਹੋਣ ਕਾਰਨ ਬੈਂਕ ਵੀ ਬੰਦ ਰਹਿਣਗੇ। ਇਸ ਤੋਂ ਇਲਾਵਾ 14 ਅਤੇ 28 ਅਕਤੂਬਰ ਨੂੰ ਦੂਜਾ ਅਤੇ ਚੌਥਾ ਸ਼ਨੀਵਾਰ ਹੈ, ਜਿਸ ਕਾਰਨ ਦੇਸ਼ ਭਰ ਦੀਆਂ ਬੈਂਕ ਸ਼ਾਖਾਵਾਂ ਬੰਦ ਰਹਿਣਗੀਆਂ। 2 ਅਕਤੂਬਰ ਨੂੰ ਗਾਂਧੀ ਜਯੰਤੀ ‘ਤੇ ਬੈਂਕਾਂ ‘ਚ ਛੁੱਟੀ ਰਹੇਗੀ। ਇਸ ਤੋਂ ਇਲਾਵਾ ਅਕਤੂਬਰ ਮਹੀਨੇ ਵਿਚ ਹੀ ਦੁਰਗਾ ਪੂਜਾ, ਦੁਸਹਿਰਾ, ਲਕਸ਼ਮੀ ਪੂਜਾ ਅਤੇ ਸਰਦਾਰ ਵੱਲਭ ਭਾਈ ਪਟੇਲ ਦੇ ਜਨਮ ਦਿਨ ਤੋਂ ਇਲਾਵਾ ਹੋਰ ਤਿਉਹਾਰਾਂ ਤੇ ਬੈੰਕ ਬੰਦ ਰਹਿਣਗੇ ।
ਆਓ ਅਕਤੂਬਰ ਮਹੀਨੇ ਵਿੱਚ ਸ਼ਨੀਵਾਰ ਅਤੇ ਐਤਵਾਰ ਤੋਂ ਇਲਾਵਾ ਬੈਂਕ ਛੁੱਟੀਆਂ ਦੀ ਪੂਰੀ ਸੂਚੀ ਚੈੱਕ ਕਰਦੇ ਹਾਂ ! ਤੁਸੀਂ ਆਪਣੇ ਇਲਾਕੇ ਦੇ ਬੈਂਕ ਤੋਂ ਛੁੱਟੀਆਂ ਦੀ ਲਿਸਟ ਵੀ ਚੈੱਕ ਜਰੂਰ ਕਰੋ , ਕਈ ਤਿਉਹਾਰ /ਛੁੱਟੀਆਂ ਰਾਜਾਂ ਦੇ ਤਿਉਹਾਰਾਂ ਅਨੁਸਾਰ ਵਿਸ਼ੇਸ਼ ਤੋਰ ਤੇ ਹੁੰਦੀਆਂ ਹਨ ਪਰ ਕਈ ਰਾਜਾਂ ਵਿੱਚ ਬੈਂਕ ਖੁਲ੍ਹਦੇ ਵੀ ਹਨ।
ਅਕਤੂਬਰ ਮਹੀਨੇ ਲਈ RBI ਦੀ ਬੈਂਕ ਛੁੱਟੀਆਂ ਦੀ ਸੂਚੀ
2 ਅਕਤੂਬਰ: (ਸੋਮਵਾਰ) – ਗਾਂਧੀ ਜਯੰਤੀ – ਰਾਸ਼ਟਰੀ ਛੁੱਟੀ
14 ਅਕਤੂਬਰ: (ਸ਼ਨੀਵਾਰ)- ਮਹਾਲਿਆ- ਕੋਲਕਾਤਾ ‘ਚ ਬੈਂਕ ਬੰਦ ।
18 ਅਕਤੂਬਰ: (ਬੁੱਧਵਾਰ)- ਕਟਿ ਬਿਹੂ – ਆਸਾਮ ‘ਚ ਬੈਂਕ ਬੰਦ ।
ਅਕਤੂਬਰ 21: (ਸ਼ਨੀਵਾਰ) – ਦੁਰਗਾ ਪੂਜਾ (ਮਹਾ ਸਪਤਮੀ) – ਤ੍ਰਿਪੁਰਾ, ਅਸਾਮ, ਮਨੀਪੁਰ ਅਤੇ ਬੰਗਾਲ ਵਿੱਚ ਬੈਂਕ ਬੰਦ ।
23 ਅਕਤੂਬਰ: (ਸੋਮਵਾਰ) – ਦੁਸਹਿਰਾ (ਮਹਾਨਵਮੀ) / ਅਯੁੱਧ ਪੂਜਾ / ਦੁਰਗਾ ਪੂਜਾ / ਵਿਜੇ ਦਸ਼ਮੀ – ਤ੍ਰਿਪੁਰਾ, ਕਰਨਾਟਕ, ਉੜੀਸਾ, ਤਾਮਿਲਨਾਡੂ, ਅਸਾਮ, ਆਂਧਰਾ ਪ੍ਰਦੇਸ਼, ਕਾਨਪੁਰ, ਕੇਰਲ, ਜਾਰਾਖੰਡ, ਬਿਹਾਰ ਵਿੱਚ ਬੈਂਕ ਬੰਦ।
ਅਕਤੂਬਰ 24: (ਮੰਗਲਵਾਰ) – ਦੁਸਹਿਰਾ/ਦੁਸਹਿਰਾ (ਵਿਜਯਾਦਸ਼ਮੀ)/ਦੁਰਗਾ ਪੂਜਾ – ਆਂਧਰਾ ਪ੍ਰਦੇਸ਼, ਮਣੀਪੁਰ ਨੂੰ ਛੱਡ ਕੇ ਸਾਰੇ ਰਾਜਾਂ ਵਿੱਚ ਬੈਂਕ ਬੰਦ ਹਨ।
ਅਕਤੂਬਰ 25: (ਬੁੱਧਵਾਰ) – ਦੁਰਗਾ ਪੂਜਾ (ਦਸੈਨ) – ਸਿੱਕਮ ਵਿੱਚ ਬੈਂਕ ਬੰਦ ।
ਅਕਤੂਬਰ 26: (ਵੀਰਵਾਰ) – ਦੁਰਗਾ ਪੂਜਾ (ਦਸੈਨ) / ਵਿਲੀਨ ਦਿਵਸ – ਸਿੱਕਮ, ਜੰਮੂ ਅਤੇ ਕਸ਼ਮੀਰ ਵਿੱਚ ਬੈਂਕ ਬੰਦ,
27 ਅਕਤੂਬਰ: (ਸ਼ੁੱਕਰਵਾਰ) ਦੁਰਗਾ ਪੂਜਾ (ਦਸੈਨ) – ਸਿੱਕਮ ਵਿੱਚ ਬੈਂਕ ਬੰਦ ।
28 ਅਕਤੂਬਰ: (ਸ਼ਨੀਵਾਰ) – ਲਕਸ਼ਮੀ ਪੂਜਾ – ਬੰਗਾਲ ਵਿੱਚ ਬੈਂਕ ਬੰਦ।
31 ਅਕਤੂਬਰ: (ਮੰਗਲਵਾਰ)- ਸਰਦਾਰ ਵੱਲਭ ਭਾਈ ਪਟੇਲ ਦੇ ਜਨਮ ਦਿਨ ‘ਤੇ ਗੁਜਰਾਤ ‘ਚ ਬੈਂਕ ਬੰਦ।
ਬੈਂਕਾਂ ਦੀਆਂ ਆਨਲਾਈਨ ਸੇਵਾਵਾਂ ਕੰਮ ਕਰਦੀਆਂ ਰਹਿਣਗੀਆਂ
ਹਾਲਾਂਕਿ ਅਕਤੂਬਰ ਮਹੀਨੇ ਦੀਆਂ ਬੈਂਕਾਂ ਦੀਆਂ ਛੁੱਟੀਆਂ ਦੌਰਾਨ ਵੀ ਬੈਂਕਾਂ ਦੀਆਂ ਆਨਲਾਈਨ ਸੇਵਾਵਾਂ ਆਮ ਵਾਂਗ ਚੱਲਦੀਆਂ ਰਹਿਣਗੀਆਂ। ਅਜਿਹੇ ‘ਚ ਤੁਸੀਂ ਆਪਣਾ ਕੰਮ ਪੂਰਾ ਕਰਨ ਲਈ ਇਸ ਦੀ ਵਰਤੋਂ ਕਰ ਸਕਦੇ ਹੋ।