ਕਿਸਾਨ ਮਜ਼ਦੂਰ ਸੰਘਰਸ਼ ਜਥੇਬੰਦੀ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਮੋਗਾ ਰੇਲਵੇ ਟਰੈਕ ਕੀਤਾ ਜਾਮ

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਸਮੇਤ ਉੱਤਰ ਭਾਰਤ ਦੀਆਂ 18 ਜੱਥੇਬੰਦੀਆਂ ਵੱਲੋਂ ਅੱਜ ਮੰਗਾਂ ਨੂੰ ਲੈਕੇ ਮੋਗਾ ਵਿਖੇ ਰੇਲਵੇ ਟਰੈਕ ਜ਼ਾਮ ਕਰਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਗੁਰਦੇਵ ਸਿੰਘ ਸਾਹ ਵਾਲਾ ਸੂਬਾ ਜਨਰਲ ਸਕੱਤਰ ਰਾਣਾ ਰਣਬੀਰ ਸਿੰਘ, ਨੇ ਕਿਹਾ ਕਿ ਉੱਤਰ ਭਾਰਤ ਦੀਆਂ 18 ਜੱਥੇਬੰਦੀਆਂ ਵੱਲੋਂ ਰੇਲ ਰੋਕੋ ਅੰਦੋਲਨ ਦੇ ਐਲਾਨ ਅਨੁਸਾਰ ਕਿਸਾਨ ਮਜ਼ਦੂਰ ਜੱਥੇਬੰਦੀ ਵੱਲੋਂ ਸੈਂਕੜਿਆਂ ਦੀ ਗਿਣਤੀ ਵਿੱਚ ਪਹੁੰਚ ਕੇ ਰੇਲਵੇ ਟਰੈਕ ਜਾਮ ਕੀਤਾ ਉਨ੍ਹਾਂ ਮੰਗ ਕਰਦਿਆਂ ਕਿਹਾ ਕਿ ਕੇਂਦਰ ਤੇ ਪੰਜਾਬ ਸਰਕਾਰ ਸਾਰੀਆਂ ਫਸਲਾਂ ਦੇ ਭਾਅ ਡਾ ਸੁਆਮੀਨਾਥਨ ਕਮਿਸ਼ਨ ਰਿਪੋਰਟ ਮੁਤਾਬਕ ਲਾਗਤ ਖਰਚਿਆਂ ਵਿੱਚ 50%ਮੁਨਾਫਾ ਜੋੜ ਕੇ ਐਲਾਨੇ ਜਾਣ ਤੇ ਇਹਨਾਂ ਦਾ ਐਲਾਨ ਫਸਲ ਬੀਜਣ ਤੋਂ ਪਹਿਲਾਂ ਹੋਵੇ, ਬੀਜਾਂ, ਖਾਦਾਂ, ਕੀਟਨਾਸ਼ਕਾਂ, ਦਵਾਈਆਂ ਖੇਤੀ ਲਈ 50% ਸਬਸਿਡੀ ਤੇ ਦਿੱਤਾ ਜਾਵੇ, ਖੇਤੀ ਬਜ਼ਟ ਵੱਖਰੇ ਤੌਰ ਤੇ ਪੇਸ਼ ਕੀਤਾ ਜਾਵੇ, ਕੇਂਦਰ ਤੇ ਪੰਜਾਬ ਸਰਕਾਰ ਕਾਰਪੋਰੇਟ ਘਰਾਣਿਆਂ ਪੱਖੀ ਕਾਰਪੋਰੇਟ ਖੇਤੀ ਐਕਟ ਰੱਦ ਕਰੇ,ਹਰ ਕਿਸਮ ਦੇ ਕਾਬਜ ਅਬਾਦਕਾਰਾਂ ਨੂੰ ਕੇਂਦਰ ਤੇ ਪੰਜਾਬ ਸਰਕਾਰ ਵਿਧਾਨ ਸਭਾ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਂ ਉੱਤੇ ਕਾਨੂੰਨ ਬਣਾ ਕੇ ਪੱਕੇ ਮਾਲਕੀ ਹੱਕ ਦੇਵੇ, ਹੜਾਂ ਕਾਰਨ ਮਾਰੀਆਂ ਗਈਆਂ ਫਸਲਾਂ ਦਾ ਪੰਜਾਹ ਹਜ਼ਾਰ ਪ੍ਰਤੀ ਏਕੜ ਤੇ ਮਾਰੇ ਗਏ ਪਸ਼ੂ ਧਨ ਦਾ ਇਕ ਲੱਖ ਰੁਪਏ ਮੁਆਵਜ਼ਾ ਦਿੱਤਾ ਜਾਵੇ,ਕਿਸਾਨਾਂ ਮਜ਼ਦੂਰਾਂ ਦਾ ਸਮੁੱਚਾ ਕਰਜ਼ਾ ਖ਼ਤਮ ਕੀਤਾ ਜਾਵੇ,ਨਰੇਗਾ ਸਕੀਮ ਤਹਿਤ 200 ਦਿਨਾ ਦਾ ਕੰਮ ਦਿੱਤਾ ਜਾਵੇ, ਪ੍ਰੀਪੇਡ ਸਮਾਰਟ ਮੀਟਰ ਲਾਉਣ ਦਾ ਫੈਸਲਾ ਰੱਦ ਕੀਤਾ ਜਾਵੇ ਤੇ ਬਿਜਲੀ ਸਬੰਧੀ ਮੰਗਾਂ ਦਾ ਹੱਲ ਕੀਤਾ ਜਾਵੇ, ਦਿੱਲੀ ਅੰਦੋਲਨ ਦੌਰਾਨ ਕਿਸਾਨਾਂ ਤੇ ਕੀਤੇ ਪਰਚੇ ਰੱਦ ਕੀਤੇ ਜਾਣ ।ਇਸ ਮੌਕੇ: ਜ਼ਿਲਾ ਪ੍ਰੈੱਸ ਸਕੱਤਰ ਅਵਤਾਰ ਸਿੰਘ ਧਰਮ ਸਿੰਘ ਵਾਲਾ, ਜ਼ਿਲ੍ਹਾ ਮੀਤ ਸਕੱਤਰ ਨਛੱਤਰ ਸਿੰਘ ਹੇਰਾਂ, ਗੁਰਮੇਲ ਸਿੰਘ ਤਲਵੰਡੀ ਮੱਲੀਆਂ, ਰਣਜੀਤ ਸਿੰਘ ਚੀਮਾ, ਸਾਹਿਬ ਸਿੰਘ ਝੰਡਾ ਬੱਗਾ, ਕਪੂਰ ਸਿੰਘ ਕੰਬੋਜ, ਗੁਰਮੇਜ ਸਿੰਘ ਦਾਨੇ ਵਾਲਾ, ਤੋਂ ਇਲਾਵਾ ਵੱਡੀ ਗਿਣਤੀ ਵਿੱਚ ਕਿਸਾਨ ਯੂਨੀਅਨ ਦੇ ਆਗੂ ਹਾਜ਼ਰ ਸਨ।