Asian Games 2023: ਭਾਰਤੀ ਨਿਸ਼ਾਨੇਬਾਜ਼ਾਂ ਨੇ ਫਿਰ ਕੀਤਾ ਕਮਾਲ, ਚੀਨ ਨੂੰ ਹਰਾ ਕੇ ਪੁਰਸ਼ ਟੀਮ ਨੇ ਜਿੱਤਿਆ ਸੋਨ ਤਗਮਾ

ਨਿਊਜ਼ ਪੰਜਾਬ ਬਿਊਰੋ

ਏਸ਼ਿਆਈ ਖੇਡਾਂ ਦੇ ਪੰਜਵੇਂ ਦਿਨ ਭਾਰਤੀ ਪੁਰਸ਼ ਨਿਸ਼ਾਨੇਬਾਜ਼ਾਂ ਦੀ ਟੀਮ ਨੇ 10 ਮੀਟਰ ਏਅਰ ਪਿਸਟਲ ਵਿੱਚ ਸੋਨ ਤਗ਼ਮਾ ਜਿੱਤਿਆ। ਸਰਬਜੋਤ ਸਿੰਘ, ਸ਼ਿਵ ਨਰਵਾਲ ਅਤੇ ਅਰਜੁਨ ਸਿੰਘ ਚੀਮਾ ਦੀ ਭਾਰਤੀ ਤਿਕੜੀ ਨੇ ਚੀਨ ਨੂੰ ਇੱਕ ਅੰਕ ਨਾਲ ਹਰਾ ਕੇ ਕੁੱਲ 1734 ਦੇ ਨਾਲ ਟੀਮ ਸੋਨ ਤਮਗਾ ਜਿੱਤਿਆ। ਵੀਅਤਨਾਮ ਨੇ 1730 ਨਾਲ ਕਾਂਸੀ ਦਾ ਤਗਮਾ ਜਿੱਤਿਆ। ਸਰਬਜੋਤ ਸਿੰਘ (580) ਅਤੇ ਅਰਜੁਨ ਸਿੰਘ (578) ਕ੍ਰਮਵਾਰ 5ਵੇਂ ਅਤੇ 8ਵੇਂ ਸਥਾਨ ‘ਤੇ ਰਹੇ ਅਤੇ ਵਿਅਕਤੀਗਤ ਈਵੈਂਟ ਫਾਈਨਲ ਲਈ ਕੁਆਲੀਫਾਈ ਕੀਤਾ। ਸ਼ਿਵ (576) 14ਵੇਂ ਸਥਾਨ ‘ਤੇ ਰਹੇ।

ਏਸ਼ੀਆਈ ਖੇਡਾਂ 2023 ਵਿੱਚ ਭਾਰਤੀ ਖਿਡਾਰੀਆਂ ਦਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਹੈ। ਖਾਸ ਕਰਕੇ ਭਾਰਤੀ ਨਿਸ਼ਾਨੇਬਾਜ਼ਾਂ ਨੇ ਲਗਾਤਾਰ ਚੰਗਾ ਪ੍ਰਦਰਸ਼ਨ ਕੀਤਾ ਹੈ। ਭਾਰਤ ਨੇ ਨਿਸ਼ਾਨੇਬਾਜ਼ੀ ਵਿੱਚ ਹੁਣ ਤੱਕ 13 ਤਗਮੇ ਜਿੱਤੇ ਹਨ। ਭਾਰਤ ਨੇ ਕੁੱਲ 24 ਤਗਮੇ ਜਿੱਤੇ ਹਨ। ਇਨ੍ਹਾਂ ਵਿੱਚੋਂ ਅੱਧੇ ਤੋਂ ਵੱਧ ਮੈਡਲ ਨਿਸ਼ਾਨੇਬਾਜ਼ੀ ਵਿੱਚ ਆਏ ਹਨ। ਭਾਰਤੀ ਨਿਸ਼ਾਨੇਬਾਜ਼ਾਂ ਨੇ ਵੀ ਚਾਰ ਸੋਨ ਤਗਮੇ ਜਿੱਤੇ ਹਨ, ਜਦਕਿ ਭਾਰਤ ਦੇ ਕੋਲ ਕੁੱਲ ਛੇ ਸੋਨ ਤਗਮੇ ਹਨ।