ਸਖਤੀ ਸ਼ੁਰੂ —– ਕਰਫਿਊ ‘ਚ ਕੋਈ ਢਿੱਲ ਨਹੀਂ – ਸੜਕਾਂ ‘ਤੇ ਘੁੰਮਣ ਵਾਲਾ ਹੁਣ ਜੇਲ੍ਹ ਵਿੱਚ ਜਾਵੇਗਾ – ਡਿਪਟੀ ਕਮਿਸ਼ਨਰ ਨਵੇਂ ਆਰਡਰ ਪੜ੍ਹੋ

 ਨਿਊਜ਼ ਪੰਜਾਬ       newspunjab.net
ਲੁਧਿਆਣਾ, 10 ਅਪ੍ਰੈਲ – ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਨੇ ਦੱਸਿਆ ਕਿ ਨੋਵੇਲ ਕੋਰੋਨਾ ਵਾਇਰਸ (ਕੋਵਿਡ 19) ਦੇ ਚੱਲਦਿਆਂ ਪੰਜਾਬ ਸਰਕਾਰ ਨੇ ਲੌਕਡਾਊਨ/ਕਰਫਿਊ ਨੂੰ 30 ਅਪ੍ਰੈੱਲ, 2020 ਤੱਕ ਵਧਾਉਣ ਦਾ ਫੈਸਲਾ ਕੀਤਾ ਹੈ। ਇਸ ਸਥਿਤੀ ਨੂੰ ਹੁਣ ਸਖ਼ਤੀ ਨਾਲ ਲਾਗੂ ਕਰਵਾਇਆ ਜਾਵੇਗਾ। ਉਨ•ਾਂ ਸਪੱਸ਼ਟ ਕੀਤਾ ਕਿ ਸਵੇਰੇ 6 ਵਜੇ ਤੋਂ ਸਵੇਰੇ 9 ਵਜੇ ਤੱਕ ਲੌਕਡਾਊਨ/ਕਰਫਿਊ ਵਿੱਚ ਕਿਸੇ ਵੀ ਤਰ•ਾਂ ਦੀ ਕੋਈ ਢਿੱਲ ਨਹੀਂ ਹੈ। ਜੇਕਰ ਕੋਈ ਵਿਅਕਤੀ ਅਜਿਹੀਆਂ ਅਫ਼ਵਾਹਾਂ ਫੈਲਾਏਗਾ ਤਾਂ ਉਸ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਹ ਲੌਕਡਾਊਨ/ਕਰਫਿਊ ਪੂਰੇ 24 ਘੰਟੇ ਲਈ ਹੈ। ਉਨ•ਾਂ ਚਿਤਾਵਨੀ ਦਿੱਤੀ ਕਿ ਜੋ ਵੀ ਵਿਅਕਤੀ ਘਰਾਂ ਤੋਂ ਬਾਹਰ ਨਿਕਲ ਕੇ ਸੜਕਾਂ ਆਦਿ ‘ਤੇ ਘੁੰਮਦਾ ਪਾਇਆ ਜਾਵੇਗਾ ਤਾਂ ਉਸ ਨੂੰ ਗ੍ਰਿਫ਼ਤਾਰ ਕਰਕੇ ਖੁੱਲ•ੀ ਜੇਲ• ਵਿੱਚ ਪਾਇਆ ਜਾਵੇਗਾ। ਉਨ•ਾਂ ਲੋਕਾਂ ਨੂੰ ਮੁੜ ਦੁਹਰਾਇਆ ਕਿ ਉਹ ਲੌਕਡਾਊਨ/ਕਰਫਿਊ ਨੂੰ ਗੰਭੀਰਤਾ ਨਾਲ ਲੈਣ, ਇਸ ਨੂੰ ਲਾਗੂ ਕਰਾਉਣ ਲਈ ਹੁਣ ਸਖ਼ਤੀ ਵਰਤੀ ਜਾਵੇਗੀ।
ਅੱਜ ਆਪਣੇ ਦਫ਼ਤਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਅਗਰਵਾਲ ਨੇ ਦੱਸਿਆ ਕਿ ਲੁਧਿਆਣਾ ਸ਼ਹਿਰ ਦੇ ਅਮਰਪੁਰਾ ਅਤੇ ਪਿੰਡ ਚੌਕੀਮਾਨ ਖੇਤਰਾਂ ਵਿੱਚ ਵੱਧ ਤੋਂ ਵੱਧ ਲੋਕਾਂ ਨੇ ਟੈਸਟ ਕਰਵਾਏ ਜਾਣਗੇ, ਕਿਉਂਕਿ ਇਨ•ਾਂ ਦੋਵੇਂ ਖੇਤਰਾਂ ਨੂੰ ਜ਼ਿਲ•ਾ ਪ੍ਰਸਾਸ਼ਨ ਵੱਲੋਂ ‘ਹੌਟਸਪੌਟ’ ਖੇਤਰ ਐਲਾਨ ਕੀਤਾ ਗਿਆ ਹੈ। ਉਨ•ਾਂ ਕਿਹਾ ਕਿ ਅਮਰਪੁਰਾ ਤੋਂ ਤਿੰਨ ਅਤੇ ਚੌਕੀਮਾਨ ਤੋਂ 2 ਮਰੀਜ਼ ਪਾਜ਼ੀਟਿਵ ਆ ਚੁੱਕੇ ਹਨ, ਜਿਸ ਕਰਕੇ ਇਹਤਿਹਾਤ ਵਜੋਂ ਇਹ ਕਦਮ ਉਠਾਇਆ ਗਿਆ ਹੈ।
ਉਨ•ਾਂ ਲੋਕਾਂ ਨੂੰ ਘਰਾਂ ਦੇ ਅੰਦਰ ਹੀ ਰਹਿਣ ਦੀ ਅਪੀਲ ਕਰਦਿਆਂ ਕਿਹਾ ਕਿ ਸਾਰਿਆਂ ਨੂੰ ਪਤਾ ਹੈ ਕਿ ਇਸ ਬਿਮਾਰੀ ਤੋਂ ਨਿਜ਼ਾਤ ਪਾਉਣ ਲਈ ਕੋਈ ਦਵਾਈ ਨਹੀਂ ਹੈ। ਮਰੀਜ਼ ਸਿਰਫ਼ ਆਪਣੀ ਰੋਗਾਂ ਨਾਲ ਲੜਨ ਦੀ ਸਮਰੱਥਾ ਅਤੇ ਮੈਡੀਕਲ ਕੇਅਰ ਨਾਲ ਹੀ ਬਚ ਸਕਦਾ ਹੈ। ਇਸ ਕਰਕੇ ਇਹ ਲੋਕਾਂ ਦੀ ਜਿੰਮੇਵਾਰੀ ਬਣਦੀ ਹੈ ਕਿ ਉਹ ਖੁਦ ਨੂੰ ਅਤੇ ਆਪਣੇ ਪਰਿਵਾਰ ਨੂੰ ਬਚਾਉਣ ਲਈ ਘਰਾਂ ਦੇ ਅੰਦਰ ਹੀ ਰਹਿਣ। ਉਨ•ਾਂ ਕਿਹਾ ਕਿ ਲੋਕਾਂ ਨੂੰ ਇਹ ਸਮਾਂ ਆਪਣੇ ਬੱਚਿਆਂ ਨੂੰ ਪੜਾਉਣ ਅਤੇ ਪਰਿਵਾਰਾਂ ਨਾਲ ਬਿਤਾਉਣਾ ਚਾਹੀਦਾ ਹੈ। ਉਨ•ਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਹਦਾਇਤ ਜਾਰੀ ਕੀਤੀ ਗਈ ਹੈ ਕਿ ਲੋਕਾਂ ਨੂੰ ਹੁਣ ਐਮਰਜੈਂਸੀ ਹਾਲਾਤ ਵਿੱਚ ਘਰ ਤੋਂ ਬਾਹਰ ਨਿਕਲਣ ਲਈ ਮਾਸਕ ਆਦਿ ਦੀ ਵਰਤੋਂ ਜ਼ਰੂਰੀ ਤੌਰ ‘ਤੇ ਕਰਨੀ ਚਾਹੀਦੀ ਹੈ। ਸ੍ਰੀ ਅਗਰਵਾਲ ਨੇ ਅੱਗੇ ਕਿਹਾ ਕਿ ਜਿਹੜੇ ਵਿਅਕਤੀਆਂ ਨੂੰ ਘਰ-ਘਰ ਵਸਤਾਂ ਪਹੁੰਚਾਉਣ ਲਈ ਕਰਫਿਊ ਪਾਸ ਜਾਰੀ ਕੀਤੇ ਗਏ ਹਨ, ਉਹ ਵੀ ਸਵੇਰੇ 10 ਵਜੇ ਤੋਂ ਸ਼ਾਮ 6 ਵਜੇ ਤੱਕ ਹੀ ਬਾਹਰ ਰਹਿ ਸਕਣਗੇ।
ਉਨ•ਾਂ ਦੱਸਿਆ ਕਿ ਜ਼ਿਲ•ਾ ਲੁਧਿਆਣਾ ਵਿੱਚ ਹੁਣ ਤੱਕ 574 ਨਮੂਨੇ ਲਏ ਗਏ ਹਨ, ਜਿਨ•ਾਂ ਵਿੱਚੋਂ 467 ਦੀ ਰਿਪੋਰਟ ਪ੍ਰਾਪਤ ਹੋਈ ਹੈ, ਜਦਕਿ 108 ਦੇ ਨਤੀਜੇ ਉਡੀਕੇ ਜਾ ਰਹੇ ਹਨ। 443 ਨਮੂਨਿਆਂ ਦੇ ਨਤੀਜੇ ਨੈਗੇਟਿਵ, 12 ਪਾਜ਼ੀਟਿਵ ਪਾਏ ਗਏ ਹਨ, ਜਦਕਿ 11 ਨਮੂਨੇ ਰਿਜੈਕਟ ਹੋਏ ਹਨ। ਉਨ•ਾਂ ਦੱਸਿਆ ਕਿ ਜ਼ਿਲ•ਾ ਲੁਧਿਆਣਾ ਦੇ ਦੋ ਵਿਅਕਤੀਆਂ ਦੇ ਪੀ. ਜੀ. ਆਈ. ਚੰਡੀਗੜ• ਵਿਖੇ ਨਮੂਨੇ ਲਏ ਸਨ, ਜੋ ਕਿ ਨੈਗੇਟਿਵ ਆਏ ਹਨ। ਸ੍ਰੀ ਅਗਰਵਾਲ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਪੰਜਾਬ ਸਰਕਾਰ ਵੱਲੋਂ ਲੋਕ ਹਿੱਤ ਵਿੱਚ ਲਏ ਗਏ ਫੈਸਲੇ ਨੂੰ ਧਿਆਨ ਵਿੱਚ ਰੱਖਦੇ ਹੋਏ ਲੌਕਡਾਊਨ/ਕਰਫਿਊ ਨੂੰ ਸਹਿਯੋਗ ਕਰਨ। ਇਸ ਤੋਂ ਪਹਿਲਾਂ ਸ੍ਰੀ ਅਗਰਵਾਲ ਨੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਅਤੇ ਕੀਤੇ ਜਾ ਰਹੇ ਕਾਰਜਾਂ ਦਾ ਜਾਇਜ਼ਾ ਲਿਆ।

Ludhiana, April 10: ( News Punjab ) Deputy Commissioner Mr Pradeep Kumar Agrawal today informed that in view of Novel Coronavirus (COVID 19), the Punjab government has decided to extend lockdown/curfew till April 30, 2020. He warned that it would be strictly enforced in the district from now on. He also clarified that some people have a misconception that there is relaxation in lockdown/curfew from 6 am to 9 am daily, which is totally wrong and any person spreading such rumours would be strictly dealt with. He said that the lockdown/curfew in the district is for 24 hours and there is no relaxation of timing given by the District Administration. He warned that any person roaming on the streets or coming out of their houses, except medical emergency cases, an FIR would be registered against them, they would be arrested and sent to the open jails. He again reiterated that people should take the lockdown/curfew seriously as it has been imposed in public interest.

While speaking to media persons in his office, here today, the Deputy Commissioner stated that both Amarpura area of Ludhiana city and Chowkimann village of the district have been declared as hotspots by the District Administration. He said that as three positive cases of COVID 19 have come from Amarpura and two from Chowkimann, so as a precautionary measure, extensive sampling of the residents at these places would be carried out from now on.

While urging the residents to stay indoors, Mr Agrawal said that everyone knows that there is no proper vaccine of COVID 19 till now and every patient recovers on the basis of his/her self immunity along with medical treatment. He said that it becomes the responsibility of all residents to stay indoors as it would be safe for their own family as well as people around them. He said that people should utilise the lockdown/curfew period by teaching their children as the schools/colleges are closed and also for family bonding.

He informed that even the Punjab government has issued an advisory that all people would have to wear masks at all times if they are going out of their home for some emergency.

Mr Pradeep Kumar Agrawal further said that some people, who have been issued passes related to delivery of essential commodities etc, they would be allowed on the streets only from 10 am to 6 pm.

He informed that a total of 574 samples have been collected from the district till date and reports of 467 have been received, while reports of 108 samples are awaited. He said that the reports of 443 samples were negative, 11 samples were rejected, while 12 samples were tested positive. He informed that samples of two residents of Ludhiana were taken at PGIMER, Chandigarh, and their report is also negative.

The Deputy Commissioner urged the residents to assist the District Administration during lockdown/curfew period as this decision has been taken by the Punjab government in public interest.

Earlier, the Deputy Commissioner also chaired a review meeting regarding COVID 19 with all senior District Administration officials in his office, here.