ਪ੍ਰਤੀ ਵਿਅਕਤੀ ਪ੍ਰਤੀ ਮਹੀਨਾ ਪੰਜ ਕਿਲੋ ਅਨਾਜ–ਲਾਭਪਾਤਰੀਆਂ ਨੂੰ ਕਣਕ ਅਤੇ ਦਾਲਾਂ ਦੀ ਵੰਡ 2 ਦਿਨ ਵਿਚ ਹੋਵੇਗੀ ਸ਼ੁਰੂ : ਆਸ਼ੂ
ਨਿਊਜ਼ ਪੰਜਾਬ
ਚੰਡੀਗੜ੍ਹ,10 ਅਪ੍ਰੈਲ, ਪੰਜਾਬ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਸ੍ਰੀ ਭਾਰਤ ਭੂਸ਼ਨ ਆਸ਼ੂ ਨੇ ਅੱਜ ਇਥੇ ਦੱਸਿਆ ਕਿ ਅੰਨਤੋਦਿਆ ਅੰਨ ਯੋਜਨਾ (ਏ.ਏ.ਵਾਈ.)ਅਤੇ ਪਰੀਓਰਿਟੀ ਹਾਉਸ ਹੋਲਡ(ਪੀ.ਐਚ.ਐਚ.) ਨੂੰ ਕਣਕ ਅਤੇ ਦਾਲਾਂ ਦੀ ਵੰਡ 2 ਦਿਨ ਵਿਚ ਸ਼ੁਰੂ ਹੋ ਜਾਵੇਗੀ।
ਕੋਵਿਡ 19 ਕਾਰਨ ਪੈਦਾ ਹੋਏ ਆਰਥਿਕ ਸੰਕਟ ਦੇ ਕਾਰਨ ਗਰੀਬ ਲੋਕਾਂ ਨੂੰ ਪੇਸ਼ ਆ ਰਹੀ ਦਿੱਕਤ ਨੂੰ ਦੂਰ ਕਰਨ ਦੇ ਲਈ ਪੰਜਾਬ ਸਰਕਾਰ ਨੇ ਕੌਮੀ ਖੁਰਾਕ ਸੁਰੱਖਿਆ ਐਕਟ ਤਹਿਤ ਫ਼ ਪ੍ਰਤੀ ਵਿਅਕਤੀ ਪ੍ਰਤੀ ਮਹੀਨਾ (ਅਪ੍ਰੈਲ 2020 ਤੋਂ ਜੂਨ 2020 ਤੱਕ) ਪੰਜ ਕਿਲੋ ਅਨਾਜ ਮੁਤ ਵਿੱਚ ਮੁਹੱਈਆ ਕਰਵਾਉਣ ਦਾ ਫੈਸਲਾ ਲਿਆ ਗਿਆ ਸੀ ਜਿਸ ਤਹਿਤ ਅੰਨਤੋਦਿਆ ਅੰਨ ਯੋਜਨਾ ਅਤੇ ਪਰੀਓਰਿਟੀ ਹਾਉਸ ਹੋਲਡ ਜ਼ੋ ਕਿ ਟਾਰਗੇਟਡ ਪਬਲਿਕ ਡਿਸਟਰੀਬਿਊਸ਼ਨ ਸਿਸਟਮ ਅਧੀਨ ਮਿਲਣ ਵਾਲੀ ਕਣਕ ਤੋਂ ਇਲਾਵਾ ਉਕਤ ਸਕੀਮਾਂ ਦੇ ਲਾਭਪਾਤਰੀਆਂ ਨੂੰ ਵਾਧੂ ਤੋਰ ਤੇ ਦਿੱਤੀ ਜਾਵੇਗੀ।
ਉਨ੍ਹਾਂ ਹੋਰ ਜਾਣਕਾਰੀ ਦਿੰਦਿਆ ਦੱਸਿਆ ਕਿ ਕਣਕ ਤੋਂ ਇਲਾਵਾ ਪ੍ਰਤੀ ਪਰਿਵਾਰ ਪ੍ਰਤੀ ਮਹੀਨਾ ਇਕ ਕਿਲੋ ਦਾਲ ਵੀ ਅਗਲੇ ਤਿੰਨ ਮਹੀਨਿਆਂ ਲਈ ਮੁਫ਼ਤ ਵਿੱਚ ਮੁਹੱਈਆ ਕਰਵਾਈ ਜਾਵੇਗੀ ।
ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਨੇ ਇਸ ਕਾਰਜ ਲਈ 212164 ਮੀਟਿ੍ਕ ਟਨ ਕਣਕ ਅਤੇ 10800 ਮੀਟਿ੍ਕ ਟਨ ਦਾਲ ਅੰਨਤੋਦਿਆ ਅੰਨ ਯੋਜਨਾ ਅਤੇ ਪਰੀਓਰਿਟੀ ਹਾਉਸ ਹੋਲਡ ਸਕੀਮ ਦੇ ਲਾਭਪਾਤਰੀਆਂ ਨੂੰ ਵੰਡ ਕਰਨ ਲਈ ਰੱਖ ਦਿੱਤੀ ਹੈ। ਉਨ੍ਹਾਂ ਕਿਹਾ ਕਿ ਨੇਫ਼ਡ ਤੋਂ ਦਾਲ ਦੀ ਸਪਲਾਈ ਮਿਲਣ ਤੋਂ ਦਿਨ ਬਾਅਦ ਕਰ ਦਿੱਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਇਸ ਯੋਜਨਾ ਅਧੀਨ 1,41,44,291 ਲਾਭਪਾਤਰੀਆਂ ਨੂੰ ਕਣਕ ਅਤੇ ਦਾਲ ਦੀ ਵੰਡ ਕਰੇਗੀ ਜ਼ੋ ਕਿ ਸੂਬੇ ਦੀ ਅਬਾਦੀ ਦਾ 50 ਫੀਸਦੀ ਬਣਦਾ ਹੈ।
ਸ੍ਰੀ ਆਸ਼ੂ ਨੇ ਦੱਸਿਆ ਕਿ ਇਸ ਵੰਡ ਦੋਰਾਨ ਲਾਭਪਾਤਰੀਆਂ ਦੀ ਪਹਿਚਾਣ ਕਰਨ ਲਈ ਵਰਤੀ ਜਾਂਦੀ ਬਾਇੳਕਮੀਟਿ੍ਰਕ ਪ੍ਰਣਾਲੀ ਨੂੰ ਵੀ ਬੰਦ ਕਰ ਦਿੱਤਾ ਗਿਆ ਹੈ ਤਾਂ ਜ਼ੋ ਕਰੋਨਾ ਬੀਮਾਰੀ ਦੇ ਵਾਇਰਸ ਦਾ ਸ਼ਿਕਾਰ ਨਾ ਹੋ ਜਾਵੇ।
ਇਸ ਤੋਂ ਇਲਾਵਾ ਇਹ ਕਣਕ ਅਤੇ ਦਾਲ ਮੁਫ਼ਤ ਵਿੱਚ ਲਾਭਪਾਤਰੀਆਂ ਨੂੰ ਮੁਹੱਈਆ ਕਰਵਾਈ ਜਾਵੇਗੀ। ਪੰਜਾਬ ਸਰਕਾਰ ਨੇ ਸੂਬੇ ਦੇ ਕੌਮੀ ਖੁਰਾਕ ਸੁਰੱਖਿਆ ਐਕਟ ਅਧੀਨ ਅਕਤੂਬਰ 2019 ਤੋਂ ਮਾਰਚ 2020 ਤੱਕ ਲਈ ਕਣਕ ਦੀ ਵੰਡ ਕੀਤੀ ਜਾ ਚੁੱਕੀ ਹੈ। ਖੁਰਾਕ ਤੇ ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਵਿਭਾਗ ਦੇਸ਼ ਅਤੇ ਸੂਬੇ ਦੇ ਲੋਕਾਂ ਨੂੰ ਇਸ ਸੰਕਟ ਦੀ ਘੜੀ ਵਿੱਚ ਖੁਰਾਕ ਸੁਰੱਖਿਆ ਦੇਣ ਲਈ ਲਗਾਤਾਰ ਕਾਰਜਸ਼ੀਲ ਹਨ।
—–