ਕਿਰਤ, ਸੰਘਰਸ਼ ਤੇ ਸਿਮਰਨ ਦੀ ਮੂਰਤ ਮਾਤਾ ਪੁਸ਼ਵੰਤ ਕੌਰ ਨਮਿਤ ਪਾਠ ਦਾ ਭੋਗ ਅਤੇ ਅੰਤਿਮ ਅਰਦਾਸ ਐਤਵਾਰ 17 ਸਤੰਬਰ ਨੂੰ 

 

ਨਿਊਜ਼ ਪੰਜਾਬ ਮਾਤਾ ਪੁਸ਼ਵੰਤ ਕੌਰ ਨਮਿਤ ਅੰਤਿਮ ਅਰਦਾਸ ਅਤੇ ਪਾਠ ਦਾ ਭੋਗ ਐਤਵਾਰ 17 ਸਤੰਬਰ, 2023 ਨੂੰ ਗੁਰਦੁਆਰਾ ਮਾਤਾ ਬਿਸ਼ਨ ਕੌਰ ਜੀ, ਨੇੜੇ ਪ੍ਰੋਫੈਸਰ ਕਲੋਨੀ, ਹੋਟਲ 69ml ਦੇ ਬੈਕਸਾਈਡ, ਸਾਊਥ ਸਿਟੀ ਰੋਡ, ਲੁਧਿਆਣਾ ਵਿਖੇ ਦੁਪਹਿਰ 12 ਤੋਂ 1.30 ਵਜੇ ਤਕ ਪਾਵੇਗਾ।

ਨਿਊਜ਼ ਪੰਜਾਬ ਬਿਊਰੋ

ਲੁਧਿਆਣਾ : ਕਿਰਤ, ਸੰਘਰਸ਼ ਤੇ ਸਿਮਰਨ ਦੀ ਮੂਰਤ ਮਾਤਾ ਪੁਸ਼ਵੰਤ ਕੌਰ ਸਾਦਗੀ ਤੇ ਇਮਾਨਦਾਰੀ ਦੀ ਵੀ ਜਿਊਂਦੀ ਜਾਗਦੀ ਮਿਸਾਲ ਸਨ। 1938 ਵਿਚ ਮਾਤਾ ਸਵਸਤਾ ਕੌਰ ਤੇ ਪਿਤਾ ਸ: ਜੈ ਸਿੰਘ ਦੇ ਘਰ ਪੈਦਾ ਹੋਏ ਪੁਸ਼ਵੰਤ ਕੌਰ ਦਾ ਪਰਿਵਾਰ ਵੰਡ ਵੇਲੇ ਯੂ.ਪੀ. ਦੇ ਮੋਰਾਦਾਬਾਦ ਜ਼ਿਲੇ ਦੇ ਸ਼ਹਿਰ ਚੰਦੋਸੀ ਵਿਖੇ ਆ ਵੱਸਿਆ। ਜਿੰਨਾ ਸਮਿਆਂ ਵਿਚ ਕੁੜੀਆਂ ਦੀ ਪੜ੍ਹਾਈ ਨੂੰ ਅਹਿਮੀਅਤ ਨਹੀਂ ਦਿੱਤੀ ਜਾਂਦੀ ਸੀ, ਓਦੋਂ ਉਹਨਾਂ ਦਸਵੀਂ ਅਤੇ ਸਿਲਾਈ-ਕਢਾਈ ਦਾ ਡਿਪਲੋਮਾ ਕੀਤਾ। 1960 ਵਿਚ ਰੇਲਵੇ ਅਧਿਕਾਰੀ ਸ. ਸੁਰਿੰਦਰ ਸਿੰਘ ਧਮੀਜਾ ਨਾਲ ਸ਼ਾਦੀ ਹੋਈ। ਆਪਣੀ ਮਾਤਾ ਦੇ ਅਕਾਲ ਚਲਾਣੇ ਮਗਰੋਂ ਤਿੰਨ ਛੋਟੇ ਭਰਾਵਾਂ ਤੇ ਭੈਣ ਦੀ ਪਰਵਰਿਸ਼ ਕੀਤੀ ਅਤੇ ਵਿਆਹ ਕੀਤੇ। ਇਸਦੇ ਨਾਲ ਹੀ ਸਹੁਰਾ ਪਰਿਵਾਰ ਪ੍ਰਤੀ ਵੀ ਪੂਰੀ ਜ਼ਿੰਮਵਾਰੀ ਬਾਖੂਬੀ ਨਿਭਾਈ। ਆਪਣੇ ਚਾਰ ਬੇਟਿਆਂ ਪੀ.ਐਸ. ਧਮੀਜਾ, ਪੀ.ਪੀ. ਸਿੰਘ, ਸੁਰਜੀਤ ਸਿੰਘ ਤੇ ਗੁਰਮੀਤ ਸਿੰਘ ਨੂੰ ਵੀ ਕਿਰਤ,ਸਿਮਰਨ ਤੇ ਇਮਾਨਦਾਰੀ ਨਾਲ ਜੀਵਨ ਜਿਊਣ ਦਾ ਪਾਠ ਪੜ੍ਹਾਇਆ। ਇਹ ਚਾਰੋਂ ਹੀ ਹੁਣ ਪੱਤਰਕਾਰੀ ਦੇ ਖੇਤਰ ਵਿਚ ਸੇਵਾ ਨਿਭਾਉਂਦੇ ਹੋਏ ਸਮਾਜ ਸੇਵਾ ਵਿਚ ਜੁਟੇ ਹੋਏ ਹਨ। ਬਾਣੀ ਵਿਚ ਮਾਤਾ ਪੁਸ਼ਵੰਤ ਕੌਰ ਦਾ ਭਰੋਸਾ ਸਿਖਰਾਂ ਦਾ ਸੀ ਕਿ ਅੰਤਲੇ ਸਮੇੰ ਆਪਣੀਆਂ ਤਿੰਨ ਨੂਹਾਂ ਪਾਸੋਂ ਸੁਖਮਨੀ ਸਾਹਿਬ ਦਾ ਪਾਠ ਸੁਣਦਿਆਂ ਸਵਾਸ ਤਿਆਗੇ। ਮਾਤਾ ਪੁਸ਼ਵੰਤ ਕੌਰ ਨਮਿਤ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰੱਬੀ ਬਾਣੀ ਦੇ ਰੱਖੇ ਅਖੰਡ ਪਾਠ ਦਾ ਭੋਗ ਅਤੇ ਗੁਰਬਾਣੀ ਦੇ ਕੀਰਤਨ ਉਪਰੰਤ ਅੰਤਿਮ ਅਰਦਾਸ ਸਮਾਗਮ ਐਤਵਾਰ 17 ਸਤੰਬਰ, 2023 ਨੂੰ ਗੁਰਦੁਆਰਾ ਮਾਤਾ ਬਿਸ਼ਨ ਕੌਰ ਜੀ, ਨੇੜੇ ਪ੍ਰੋਫੈਸਰ ਕਲੋਨੀ, ਹੋਟਲ 69ml ਦੇ ਬੈਕਸਾਈਡ, ਸਾਊਥ ਸਿਟੀ ਰੋਡ, ਲੁਧਿਆਣਾ ਵਿਖੇ ਦੁਪਹਿਰ 12 ਤੋਂ 1.30 ਵਜੇ ਤਕ ਹੋਵੇਗਾ।