ਜਾਤ ਪਾਤ ਕਿਵੇਂ ਖਤਮ ਹੋਵੇਗੀ ? – ਵਿਚਾਰ ਵੀਰ ਭੁਪਿੰਦਰ ਸਿੰਘ ਜੀ ਅਤੇ ਹੁਕਮਨਾਮਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ 14 ਅਗਸਤ 2023

ਨਿਊਜ਼ ਪੰਜਾਬ

ਜਾਤ ਪਾਤ ਕਿਵੇਂ ਖਤਮ ਹੋਵੇਗੀ ? – ਵਿਚਾਰ ਵੀਰ ਭੁਪਿੰਦਰ ਸਿੰਘ ਜੀ

 

ਆਦਿ ਗੁਰੂ ਜੁਗੋ-ਜੁਗ ਅਟੱਲ ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਵਿਖੇ ਹੋਇਆ ਅੱਜ ਅੰਮ੍ਰਿਤ ਵੇਲੇ ਦਾ ਮੁੱਖਵਾਕ: *੩੦ ਸਾਵਣ* (ਸੰਮਤ ੫੫੫ ਨਾਨਕਸ਼ਾਹੀ)
Aad Guru Jugo-Jug Atal Satguru Dhan Dhan Sahib Sri Guru Granth Sahib Ji da Sachkhand Sri Harmandir Sahib Sri Amritsar Sahib Ji Vekha Hoea Ajh Amrit Wela Da Mukhwak: *30th Sawan* (Samvat 555 Nanakshahi) 14-August-2023
​🌺🌹📖 *”ਅੰਗ (ANG) – ੮੩੫ (835)”*🌹🌺

*ਬਿਲਾਵਲੁ ਮਹਲਾ ੪ ॥*
*ਅੰਤਰਿ ਪਿਆਸ ਉਠੀ ਪ੍ਰਭ ਕੇਰੀ ਸੁਣਿ ਗੁਰ ਬਚਨ ਮਨਿ ਤੀਰ ਲਗਈਆ ॥ ਮਨ ਕੀ ਬਿਰਥਾ ਮਨ ਹੀ ਜਾਣੈ ਅਵਰੁ ਕਿ ਜਾਣੈ ਕੋ ਪੀਰ ਪਰਈਆ ॥੧॥ ਰਾਮ ਗੁਰਿ ਮੋਹਨਿ ਮੋਹਿ ਮਨੁ ਲਈਆ ॥ ਹਉ ਆਕਲ ਬਿਕਲ ਭਈ ਗੁਰ ਦੇਖੇ ਹਉ ਲੋਟ ਪੋਟ ਹੋਇ ਪਈਆ ॥੧॥ ਰਹਾਉ ॥ਹਉ ਨਿਰਖਤ ਫਿਰਉ ਸਭਿ ਦੇਸ ਦਿਸੰਤਰ ਮੈ ਪ੍ਰਭ ਦੇਖਨ ਕੋ ਬਹੁਤੁ ਮਨਿ ਚਈਆ ॥ ਮਨੁ ਤਨੁ ਕਾਟਿ ਦੇਉ ਗੁਰ ਆਗੈ ਜਿਨਿ ਹਰਿ ਪ੍ਰਭ ਮਾਰਗੁ ਪੰਥੁ ਦਿਖਈਆ ॥੨॥ ਕੋਈ ਆਣਿ ਸਦੇਸਾ ਦੇਇ ਪ੍ਰਭ ਕੇਰਾ ਰਿਦ ਅੰਤਰਿ ਮਨਿ ਤਨਿ ਮੀਠ ਲਗਈਆ ॥ ਮਸਤਕੁ ਕਾਟਿ ਦੇਉ ਚਰਣਾ ਤਲਿ ਜੋ ਹਰਿ ਪ੍ਰਭੁ ਮੇਲੇ ਮੇਲਿ ਮਿਲਈਆ ॥੩॥ ਚਲੁ ਚਲੁ ਸਖੀ ਹਮ ਪ੍ਰਭੁ ਪਰਬੋਧਹ ਗੁਣ ਕਾਮਣ ਕਰਿ ਹਰਿ ਪ੍ਰਭੁ ਲਹੀਆ ॥ ਭਗਤਿ ਵਛਲੁ ਉਆ ਕੋ ਨਾਮੁ ਕਹੀਅਤੁ ਹੈ ਸਰਣਿ ਪ੍ਰਭੂ ਤਿਸੁ ਪਾਛੈ ਪਈਆ ॥੪॥ ਖਿਮਾ ਸੀਗਾਰ ਕਰੇ ਪ੍ਰਭ ਖੁਸੀਆ ਮਨਿ ਦੀਪਕ ਗੁਰ ਗਿਆਨੁ ਬਲਈਆ ॥ ਰਸਿ ਰਸਿ ਭੋਗ ਕਰੇ ਪ੍ਰਭੁ ਮੇਰਾ ਹਮ ਤਿਸੁ ਆਗੈ ਜੀਉ ਕਟਿ ਕਟਿ ਪਈਆ ॥੫॥ ਹਰਿ ਹਰਿ ਹਾਰੁ ਕੰਠਿ ਹੈ ਬਨਿਆ ਮਨੁ ਮੋਤੀਚੂਰੁ ਵਡ ਗਹਨ ਗਹਨਈਆ ॥ ਹਰਿ ਹਰਿ ਸਰਧਾ ਸੇਜ ਵਿਛਾਈ ਪ੍ਰਭੁ ਛੋਡਿ ਨ ਸਕੈ ਬਹੁਤੁ ਮਨਿ ਭਈਆ ॥੬॥ ਕਹੈ ਪ੍ਰਭੁ ਅਵਰੁ ਅਵਰੁ ਕਿਛੁ ਕੀਜੈ ਸਭੁ ਬਾਦਿ ਸੀਗਾਰੁ ਫੋਕਟ ਫੋਕਟਈਆ ॥ ਕੀਓ ਸੀਗਾਰੁ ਮਿਲਣ ਕੈ ਤਾਈ ਪ੍ਰਭੁ ਲੀਓ ਸੁਹਾਗਨਿ ਥੂਕ ਮੁਖਿ ਪਈਆ ॥੭॥ ਹਮ ਚੇਰੀ ਤੂ ਅਗਮ ਗੁਸਾਈ ਕਿਆ ਹਮ ਕਰਹ ਤੇਰੈ ਵਸਿ ਪਈਆ ॥ ਦਇਆ ਦੀਨ ਕਰਹੁ ਰਖਿ ਲੇਵਹੁ ਨਾਨਕ ਹਰਿ ਗੁਰ ਸਰਣਿ ਸਮਈਆ ॥੮॥੫॥੮॥*

*ਪਦਅਰਥ: ਅੰਤਰਿ = (ਮੇਰੇ) ਅੰਦਰ। ਪਿਆਸ = ਤਾਂਘ। ਪ੍ਰਭ ਕੇਰੀ = ਪ੍ਰਭੂ (ਨੂੰ ਮਿਲਣ) ਦੀ। ਸੁਣਿ = ਸੁਣ ਕੇ। ਮਨਿ = (ਮੇਰੇ) ਮਨ ਵਿਚ। ਬਿਰਹਾ = ਪੀੜਾ। ਮਨ ਹੀ = ਮਨੁ ਹੀ {ਕ੍ਰਿਆ ਵਿਸ਼ੇਸ਼ਣ ‘ਹੀ’ ਦੇ ਕਾਰਨ ਲਫ਼ਜ਼ ‘ਮਨੁ’ ਦਾ ੁ ਉੱਡ ਗਿਆ ਹੈ}। ਜਾਣੈ = ਜਾਣਦਾ ਹੈ। ਅਵਰੁ ਕੋ = ਕੋਈ ਹੋਰ। ਕਿ = ਕੀਹ? ਪਰਈਆ = ਪਰਾਈ।੧। ਰਾਮ = ਹੇ (ਮੇਰੇ) ਰਾਮ! ਗੁਰਿ = ਗੁਰੂ ਨੇ। ਮੋਹਨਿ = ਮੋਹਨ ਨੇ। ਗੁਰਿ ਮੋਹਨਿ = ਮੋਹਨ ਗੁਰੂ ਨੇ, ਪਿਆਰੇ ਗੁਰੂ ਨੇ। ਮੋਹਿ ਲਈਆ = ਮੋਹ ਲਿਆ ਹੈ, ਆਪਣੇ ਵੱਸ ਵਿਚ ਕਰ ਲਿਆ ਹੈ। ਹਉ = ਹਉਂ, ਮੈਂ। ਆਕਲ ਬਿਕਲ = {आकुल, विकल = Disturbed, Unnerved} ਘਬਰਾਈ ਹੋਈ। ਆਕਲ ਬਿਕਲ ਭਈ = ਆਪਣੀ ਚਤੁਰਾਈ = ਸਿਆਣਪ ਗਵਾ ਬੈਠੀ ਹਾਂ। ਲੋਟ ਪੋਟ = ਕਾਬੂ ਤੋਂ ਬਾਹਰ, ਆਪਣੇ ਮਨ ਦੇ ਕਾਬੂ ਤੋਂ ਬਾਹਰ।੧।ਰਹਾਉ। ਨਿਰਖਤ ਫਿਰਉ = {ਫਿਰਉਂ} ਮੈਂ ਭਾਲਦੀ ਫਿਰਦੀ ਹਾਂ। ਸਭਿ = ਸਾਰੇ। ਦਿਸੰਤਰ = ਦੇਸ = ਅੰਤਰ, ਹੋਰ ਹੋਰ ਦੇਸ। ਕੋ = ਦਾ। ਮਨਿ = (ਮੇਰੇ) ਮਨ ਵਿਚ। ਚਈਆ = ਚਾਉ। ਕਾਟਿ = ਕੱਟ ਕੇ। ਦੇਉ = ਦੇਉਂ, ਮੈਂ ਦੇਂਦੀ ਹਾਂ। ਜਿਨਿ = ਜਿਸ (ਗੁਰੂ) ਨੇ। ਮਾਰਗੁ = ਰਸਤਾ। ਪੰਥੁ = ਰਸਤਾ। ਦਿਖਈਆ = ਵਿਖਾ ਦਿੱਤਾ ਹੈ।੨। ਆਣਿ ਸਦੇਸਾ = ਸੁਨੇਹਾ ਲਿਆ ਕੇ। ਦੇਇ = ਦੇਂਦਾ ਹੈ। ਕੇਰਾ = ਦਾ। ਰਿਦ ਅੰਤਰਿ = ਹਿਰਦੇ ਵਿਚ। ਮਨਿ = ਮਨ ਵਿਚ। ਤਨਿ = ਤਨ ਵਿਚ। ਲਗਈਆ = ਲੱਗਦਾ ਹੈ। ਮਸਤਕੁ = ਮੱਥਾ, ਸਿਰ। ਕਾਟਿ = ਕੱਟ ਕੇ। ਦੇਉ = ਦੇਉਂ, ਮੈਂ ਦੇਂਦਾ ਹਾਂ। ਤਲਿ = ਹੇਠ।੩। ਚਲੁ = ਆ ਤੁਰ। ਸਖੀ = ਹੇ ਸਹੇਲੀ! ਪ੍ਰਭੁ ਪਰਬੋਧਹ = ਅਸੀ ਪ੍ਰਭੂ (ਦੇ ਪਿਆਰ) ਨੂੰ ਜਗਾਈਏ, ਟੁੰਬੀਏ, ਹਿਲੂਣਾ ਦੇਈਏ। ਕਾਮਣ = ਟੂਣੇ, ਉਹ ਗੀਤ ਜੋ ਜੰਞ ਦੇ ਢੁਕਾ ਵੇਲੇ ਕੁੜੀਆਂ ਨਵੇਂ ਲਾੜੇ ਨੂੰ ਵੱਸ ਵਿਚ ਕਰਨ ਵਾਸਤੇ ਗਾਂਦੀਆਂ ਹਨ। ਕਰਿ = ਕਰ ਕੇ। ਲਹੀਆ = ਲੱਭ ਲਈਏ। ਭਗਤਿ ਵਛਲੁ = ਭਗਤੀ ਨਾਲ ਪਿਆਰ ਕਰਨ ਵਾਲਾ। ਕਹੀਅਤੁ = ਕਿਹਾ ਜਾਂਦਾ ਹੈ। ਉਆ ਕੋ = ਉਸ ਦਾ।੪। ਖਿਮਾ = ਕਿਸੇ ਦੀ ਵਧੀਕੀ ਨੂੰ ਸਹਾਰਨ ਦਾ ਸੁਭਾਉ। ਸੀਗਾਰ = ਸਿੰਗਾਰ, ਸਜਾਵਟ। ਮਨਿ = ਮਨ ਵਿਚ। ਦੀਪਕ = ਦੀਵਾ। ਗਿਆਨੁ = ਆਤਮਕ ਜੀਵਨ ਦੀ ਸੂਝ। ਬਲਈਆ = ਬਾਲਦੀ ਹੈ, ਜਗਾਂਦੀ ਹੈ। ਰਸਿ ਰਸਿ = ਬੜੇ ਸੁਆਦ ਨਾਲ। ਭੋਗ ਕਰੇ = ਮਿਲਾਪ ਮਾਣਦਾ ਹੈ। ਜੀਉ = ਜਿੰਦ। ਕਟਿ ਕਟਿ = ਮੁੜ ਮੁੜ ਕੱਟ ਕੇ।੫। ਕੰਠਿ = ਗਲ ਵਿਚ। ਮੋਤੀਚੂਰੁ = ਸਿਰ ਦਾ ਇਕ ਗਹਿਣਾ। ਗਹਨ– ਗਹਿਣੇ। ਮਨਿ = ਮਨ ਵਿਚ। ਭਈਆ = ਪਿਆਰਾ ਲੱਗਦਾ ਹੈ।੬। ਕੀਜੈ = ਕਰਦੇ ਰਹੀਏ। ਸਭੁ ਸੀਗਾਰੁ = ਸਾਰਾ ਸਿੰਗਾਰ। ਫੋਕਟ = ਫੋਕਾ, ਵਿਅਰਥ। ਮਿਲਣ ਕੈ ਤਾਈ = {ਤਾਈਂ} ਮਿਲਣ ਵਾਸਤੇ। ਲੀਓ ਸੁਹਾਗਨਿ = ਸੁਹਾਗਣ ਨੂੰ ਆਪਣੀ ਬਣਾ ਲਿਆ। ਮੁਖਿ = (ਨਿਰੇ ਸਿੰਗਾਰ ਕਰਨ ਵਾਲੀ ਦੇ) ਮੂੰਹ ਉੱਤੇ।੭। ਚੇਰੀ = ਚੇਰੀਆਂ, ਦਾਸੀਆਂ। ਅਗਮ = ਅਪਹੁੰਚ। ਗੁਸਾਈ = ਧਰਤੀ ਦਾ ਖਸਮ। ਕਿਆ ਹਮ ਕਰਹ = ਅਸੀ ਕੀਹ ਕਰ ਸਕਦੀਆਂ ਹਾਂ? ਤੇਰੈ ਵਸਿ = ਤੇਰੇ ਵੱਸ ਵਿਚ। ਦੀਨ = ਗ਼ਰੀਬਾਂ ਉੱਤੇ।੮।*

*ਅਰਥ: ਹੇ (ਮੇਰੇ) ਰਾਮ! ਪਿਆਰੇ ਗੁਰੂ ਨੇ (ਮੇਰਾ) ਮਨ ਆਪਣੇ ਵੱਸ ਵਿਚ ਕਰ ਲਿਆ ਹੈ। ਗੁਰੂ ਦਾ ਦਰਸਨ ਕਰ ਕੇ (ਹੁਣ) ਮੈਂ ਆਪਣੀ ਚਤੁਰਾਈ-ਸਿਆਣਪ ਗਵਾ ਬੈਠੀ ਹਾਂ, ਮੇਰਾ ਆਪਣਾ ਆਪ ਮੇਰੇ ਆਪਣੇ ਵੱਸ ਵਿਚ ਨਹੀਂ ਰਿਹਾ (ਮੇਰਾ ਮਨ ਅਤੇ ਮੇਰੇ ਗਿਆਨ-ਇੰਦ੍ਰੇ ਗੁਰੂ ਦੇ ਵੱਸ ਵਿਚ ਹੋ ਗਏ ਹਨ) ।੧।ਰਹਾਉ। ਹੇ ਭਾਈ! ਗੁਰੂ ਦੇ ਬਚਨ ਸੁਣ ਕੇ (ਇਉਂ ਹੋਇਆ ਹੈ ਜਿਵੇਂ ਮੇਰੇ) ਮਨ ਵਿਚ (ਬਿਰਹੋਂ ਦੇ) ਤੀਰ ਵੱਜ ਗਏ ਹਨ, ਮੇਰੇ ਅੰਦਰ ਪ੍ਰਭੂ ਦੇ ਦਰਸਨ ਦੀ ਤਾਂਘ ਪੈਦਾ ਹੋ ਗਈ ਹੈ। ਹੇ ਭਾਈ! ਮੇਰੇ) ਮਨ ਦੀ (ਇਸ ਵੇਲੇ ਦੀ) ਪੀੜਾ ਨੂੰ (ਮੇਰਾ ਆਪਣਾ) ਮਨ ਹੀ ਜਾਣਦਾ ਹੈ। ਕੋਈ ਹੋਰ ਪਰਾਈ ਪੀੜ ਨੂੰ ਕੀਹ ਜਾਣ ਸਕਦਾ ਹੈ?।੧। ਹੇ ਭਾਈ! ਮੇਰੇ) ਮਨ ਵਿਚ ਪ੍ਰਭੂ ਦਾ ਦਰਸਨ ਕਰਨ ਦਾ ਬਹੁਤ ਚਾਉ ਪੈਦਾ ਹੋ ਚੁਕਾ ਹੈ, ਮੈਂ ਸਾਰੇ ਦੇਸਾਂ ਦੇਸਾਂਤਰਾਂ ਵਿਚ (ਉਸ ਨੂੰ) ਭਾਲਦੀ ਫਿਰਦੀ ਹਾਂ (ਸਾਂ। ਜਿਸ (ਗੁਰੂ) ਨੇ (ਮੈਨੂੰ) ਪ੍ਰਭੂ (ਦੇ ਮਿਲਾਪ) ਦਾ ਰਸਤਾ ਵਿਖਾਲ ਦਿੱਤਾ ਹੈ, ਉਸ ਗੁਰੂ ਦੇ ਅੱਗੇ ਮੈਂ ਆਪਣਾ ਤਨ ਕੱਟ ਕੇ ਭੇਟਾ ਕਰ ਰਹੀ ਹਾਂ (ਆਪਣਾ ਆਪ ਗੁਰੂ ਦੇ ਹਵਾਲੇ ਕਰ ਰਹੀ ਹਾਂ) ।੨। ਹੇ ਭਾਈ! ਹੁਣ ਜੇ) ਕੋਈ ਪ੍ਰਭੂ ਦਾ ਸੁਨੇਹਾ ਲਿਆ ਕੇ (ਮੈਨੂੰ) ਦੇਂਦਾ ਹੈ, ਤਾਂ ਉਹ ਮੇਰੇ ਹਿਰਦੇ ਵਿਚ ਮੇਰੇ ਮਨ ਵਿਚ ਮੇਰੇ ਤਨ ਵਿਚ ਪਿਆਰਾ ਲੱਗਦਾ ਹੈ। ਹੇ ਭਾਈ! ਜਿਹੜਾ ਕੋਈ ਸੱਜਣ ਮੈਨੂੰ ਪ੍ਰਭੂ ਮਿਲਾਂਦਾ ਹੈ, ਮੈਂ ਆਪਣਾ ਸਿਰ ਕੱਟ ਕੇ ਉਸ ਦੇ ਪੈਰਾਂ ਹੇਠ ਰੱਖਣ ਨੂੰ ਤਿਆਰ ਹਾਂ।੩। ਹੇ ਸਖੀ! ਆ ਤੁਰ, ਹੇ ਸਖੀ! ਆ ਤੁਰ, ਅਸੀ (ਚੱਲ ਕੇ) ਪ੍ਰਭੂ (ਦੇ ਪਿਆਰ) ਨੂੰ ਹਿਲੂਣਾ ਦੇਈਏ, (ਆਤਮਕ) ਗੁਣਾਂ ਦੇ ਕਾਮਣ ਪਾ ਕੇ ਉਸ ਪ੍ਰਭੂ-ਪਤੀ ਨੂੰ ਵੱਸ ਵਿਚ ਕਰੀਏ। ‘ਭਗਤੀ ਨਾਲ ਪਿਆਰ ਕਰਨ ਵਾਲਾ’-ਇਹ ਉਸ ਦਾ ਨਾਮ ਕਿਹਾ ਜਾਂਦਾ ਹੈ (ਹੇ ਸਖੀ! ਆ) ਉਸ ਦੀ ਸਰਨ ਪੈ ਜਾਈਏ, ਉਸ ਦੇ ਦਰ ਤੇ ਡਿੱਗ ਪਈਏ।੪। ਹੇ ਸਹੇਲੀਏ! ਜਿਹੜੀ ਜੀਵ-ਇਸਤ੍ਰੀ ਖਿਮਾ ਵਾਲੇ ਸੁਭਾਵ ਨੂੰ ਆਪਣੇ ਆਤਮਕ ਜੀਵਨ ਦੀ ਸਜਾਵਟ ਬਣਾਂਦੀ ਹੈ, ਜਿਹੜੀ ਆਪਣੇ ਮਨ ਵਿਚ ਗੁਰੂ ਤੋਂ ਮਿਲੀ ਆਤਮਕ ਜੀਵਨ ਦੀ ਸੂਝ (ਦਾ) ਦੀਵਾ ਜਗਾਂਦੀ ਹੈ, ਪ੍ਰਭੂ-ਪਤੀ ਉਸ ਉਤੇ ਪ੍ਰਸੰਨ ਹੋ ਜਾਂਦਾ ਹੈ। ਪ੍ਰਭੂ ਉਸ ਦੇ ਆਤਮਕ ਮਿਲਾਪ ਨੂੰ ਬੜੇ ਆਨੰਦ ਨਾਲ ਮਾਣਦਾ ਹੈ। ਹੇ ਸਹੇਲੀ! ਮੈਂ ਉਸ ਪ੍ਰਭੂ-ਪਤੀ ਦੇ ਅੱਗੇ ਆਪਣੀ ਜਿੰਦ ਮੁੜ ਮੁੜ ਵਾਰਨੇ ਕਰਨ ਨੂੰ ਤਿਆਰ ਹਾਂ।੫। ਹੇ ਸਹੇਲੀਏ! ਪਰਮਾਤਮਾ ਦੇ ਨਾਮ (ਦੀ ਸੁਆਸ ਸੁਆਸ ਯਾਦ) ਦਾ ਹਾਰ ਮੈਂ (ਆਪਣੇ) ਗਲ ਵਿਚ ਪਾ ਲਿਆ ਹੈ (ਯਾਦ ਦੀ ਬਰਕਤ ਨਾਲ ਸੁੰਦਰ ਹੋ ਚੁਕਿਆ ਆਪਣਾ) ਮਨ ਮੈਂ ਸਭ ਤੋਂ ਵੱਡਾ ਮੋਤੀਚੂਰ ਗਹਿਣਾ ਬਣਾ ਲਿਆ ਹੈ। ਹਰਿ-ਨਾਮ ਦੀ ਸਰਧਾ ਦੀ ਮੈਂ (ਆਪਣੇ ਹਿਰਦੇ ਵਿਚ) ਸੇਜ ਵਿਛਾ ਦਿੱਤੀ ਹੈ, ਮੇਰੇ ਮਨ ਵਿਚ ਉਹ ਪ੍ਰਭੂ-ਪਤੀ ਬਹੁਤ ਪਿਆਰਾ ਲੱਗ ਰਿਹਾ ਹੈ (ਹੁਣ ਤੈਨੂੰ ਯਕੀਨ ਹੈ ਕਿ ਉਹ) ਪ੍ਰਭੂ-ਪਤੀ ਮੈਨੂੰ ਛੱਡ ਨਹੀਂ ਸਕਦਾ।੬। ਹੇ ਸਹੇਲੀਏ! ਜੇ) ਪ੍ਰਭੂ-ਪਤੀ ਕੁਝ ਹੋਰ ਆਖਦਾ ਰਹੇ, ਤੇ, (ਜੀਵ-ਇਸਤ੍ਰੀ) ਕੁਝ ਹੋਰ ਕਰਦੀ ਰਹੇ, ਤਾਂ (ਉਸ ਜੀਵ-ਇਸਤ੍ਰੀ ਦਾ) ਸਾਰਾ ਸਿੰਗਾਰ (ਸਾਰਾ ਧਾਰਮਿਕ ਉੱਦਮ) ਵਿਅਰਥ ਚਲਾ ਜਾਂਦਾ ਹੈ, ਬਿਲਕੁਲ ਫੋਕਾ ਬਣ ਜਾਂਦਾ ਹੈ। (ਉਸ ਦੇ) ਮੂੰਹ ਉਤੇ ਤਾਂ ਥੁੱਕਾਂ ਹੀ ਪਈਆਂ, ਉਸ ਪ੍ਰਭੂ ਨੇ ਤਾਂ (ਕਿਸੇ ਹੋਰ) ਸੁਹਾਗਣ ਨੂੰ ਆਪਣੀ ਬਣਾ ਲਿਆ।੭। ਹੇ ਪ੍ਰਭੂ! ਅਸੀ ਤੇਰੀਆਂ ਦਾਸੀਆਂ ਹਾਂ, ਤੂੰ ਅਪਹੁੰਚ ਤੇ ਧਰਤੀ ਦਾ ਖਸਮ ਹੈਂ। ਅਸੀ ਜੀਵ-ਇਸਤ੍ਰੀਆਂ (ਤੇਰੇ ਹੁਕਮ ਤੋਂ ਬਾਹਰ) ਕੁਝ ਨਹੀਂ ਕਰ ਸਕਦੀਆਂ, ਅਸੀ ਤਾਂ ਸਦਾ ਤੇਰੇ ਵੱਸ ਵਿਚ ਹਾਂ। ਹੇ ਨਾਨਕ! ਆਖ-) ਹੇ ਹਰੀ! ਅਸਾਂ ਕੰਗਾਲਾਂ ਉਤੇ ਮਿਹਰ ਕਰ, ਸਾਨੂੰ ਆਪਣੇ ਚਰਨਾਂ ਵਿਚ ਰੱਖ, ਸਾਨੂੰ ਗੁਰੂ ਦੀ ਸਰਨ ਵਿਚ ਸਮਾਈ ਦੇਈ ਰੱਖ।੮।੫।*

बिलावलु महला ४ ॥ अंतरि पिआस उठी प्रभ केरी सुणि गुर बचन मनि तीर लगईआ ॥ मन की बिरथा मन ही जाणै अवरु कि जाणै को पीर परईआ ॥१॥

पद्अर्थ: अंतरि = (मेरे) अंदर। पिआस = तमन्ना। प्रभ केरी = प्रभु (को मिलने) की। सुणि = सुन के। मनि = (मेरे) मन में। बिरहा = पीड़ा। मन ही = मनु ही। जाणै = जानता है। अवरु को = कोई और। कि = क्या? परईआ = पराई।1।

नोट: ‘मन ही’ में से ‘मनु’ की ‘नु’ की ‘ु’ मात्रा ‘ही’ क्रिया विशेषण के कारण हट गई है।

अर्थ: हे भाई! गुरु के वचन सुन के (ऐसे हुआ है जैसे मेरे) मन में (बिरह के) तीर लग गए हैं, मेरे अंदर प्रभु के दर्शन की तमन्ना पैदा हो गई है। हे भाई! (मेरे) मन की (इस वक्त की) पीड़ा को (मेरा अपना) मन ही जानता है। कोई और पराई पीड़ा को क्या जान सकता है?।1।

Page 836

राम गुरि मोहनि मोहि मनु लईआ ॥ हउ आकल बिकल भई गुर देखे हउ लोट पोट होइ पईआ ॥१॥ रहाउ॥

पद्अर्थ: राम = हे (मेरे) राम! गुरि = गुरु ने। मोहनि = मोहन ने। गुरि मोहनि = मोहन गुरु ने, प्यारे गुरु ने। मोहि लीआ = मोह लिया, अपने वश में कर लिया है। हउ = मैं। आकल बिकल = (disturbed, unnerved) व्याकुल, घबराई हुई। आकल बिकल भई = अपनी चतुराई समझदारी गवा बैठी हूँ। लोट पोट = काबू से बाहर, अपने मन के काबू से बाहर।1। रहाउ।

अर्थ: हे (मेरे) राम! प्यारे गुरु ने (मेरा) मन अपने वश में कर लिया है। गुरु के दर्शन करके (अब) मैं अपनी चतुराई समझदारी गवा बैठी हूँ, मेरा अपना आप मेरे वश में नहीं रहा (मेरा मन और मेरी ज्ञान-इंद्रिय गुरु के वश में हो गई हैं)।1। रहाउ।

हउ निरखत फिरउ सभि देस दिसंतर मै प्रभ देखन को बहुतु मनि चईआ ॥ मनु तनु काटि देउ गुर आगै जिनि हरि प्रभ मारगु पंथु दिखईआ ॥२॥

पद्अर्थ: निरखत फिरउ = (फिरूँ) मैं तलाशती फिरती हूँ। सभि = सारे। दिसंतर = देश+अंतर, देशान्तर। को = का। मनि = (मेरे) मन में। चईआ = चाव। काटि = काट के। देउ = देऊँ। जिनि = जिस (गुरु) ने। मारगु = रास्ता। पंथु = रास्ता। दिखईआ = दिखा दिया है।2।

अर्थ: हे भाई! (मेरे) मन में प्रभु के दर्शन करने की तीव्र इच्छा पैदा हो चुकी है, मैं सारे देशों-देशांतरों में (उसको) तलाशती फिरती हूँ (थी)। जिस (गुरु) ने (मुझे) प्रभु (के मिलाप) का रास्ता दिखा दिया है, उस गुरु के आगे मैंअपना तन काट के भेट कर रही हूँ (अपना आप गुरु के हवाले कर रही हूँ)।2।

कोई आणि सदेसा देइ प्रभ केरा रिद अंतरि मनि तनि मीठ लगईआ ॥ मसतकु काटि देउ चरणा तलि जो हरि प्रभु मेले मेलि मिलईआ ॥३॥

पद्अर्थ: आणि सदेसा = संदेश ला के। देइ = देता है। केरा = का। रिद अंतरि = हृदय में। मनि = मन में। तनि = तन में। लगईआ = लगता है। मसतकु = माथा, सिर। काटि = काट के। देउ = मैं देता हूँ। तलि = नीचे।3।

अर्थ: हे भाई! (अब अगर) कोई प्रभु का संदेश ला के (मुझे) देता है, तो वह मेरे दिल, मेरे मन, मेरे तन को प्यारा लगता है। हे भाई! जो कोई सज्जन मुझे प्रभु से मिलाता है, मैं अपना सिर काट के उसके पैरों के नीचे रखने को तैयार हूँ।3।

चलु चलु सखी हम प्रभु परबोधह गुण कामण करि हरि प्रभु लहीआ ॥ भगति वछलु उआ को नामु कहीअतु है सरणि प्रभू तिसु पाछै पईआ ॥४॥

पद्अर्थ: चलु = आ चल। सखी = हे सहेली! प्रभु परबोधह = हम प्रभु (के प्यार) को जगाएं, झकझोलें। कामण = टूणे, मोहित करने वाले गीत, वह गीत जो बारात के आगमन पर लड़कियाँ दूल्हे को वश में करने के लिए गाती हैं। करि = कर के। लहीआ = ढूँढ लें। भगति वछलु = भक्ति से प्यार करने वाला। कहीअतु = कहा जाता है। उआ को = उसका।4।

अर्थ: हे सखी! आ चल, हे सखी! आ चल। हम (चल के) प्रभु (के प्यार) को जगा दें, (आत्मिक) गुणों वाले मोहक गीत (कामिनी) गा के उस प्रभु-पति को वश में करें। ‘भक्ति से प्यार करने वाला’ (भक्त वछल) – ये उसका नाम कहा जाता है। (हे सखी! आ) उसकी शरण पड़ जाएं, उसके दर पर गिर पड़ें।4।

खिमा सीगार करे प्रभ खुसीआ मनि दीपक गुर गिआनु बलईआ ॥ रसि रसि भोग करे प्रभु मेरा हम तिसु आगै जीउ कटि कटि पईआ ॥५॥

पद्अर्थ: खिमा = किसी की ज्यादती को सहने का स्वभाव। सीगार = श्रृंगार, सजावट। मनि = मन में। दीपक = दीया। गिआनु = आत्मिक जीवन की सूझ। बलईआ = जलाती है, जगाती है। रसि रसि = बड़े स्वाद से। भोग करे = मिलाप आनंद लेता है। जीउ = जिंद। कटि कटि = बार बार कट कट के।5।

अर्थ: हे सखी! जो जीव-स्त्री खिमा वाले स्वभाव को अपने आत्मिक जीवन की सजावट बनाती है, जो अपने मन में गुरु से मिली आत्मिक जीवन की सूझ (का) दीपक जगाती है, प्रभु-पति उस पर प्रसन्न हो जाता है। प्रभु उसके आत्मिक मिलाप को बड़े ही आनंद से भोगता है। हे सहेली! मैं उस प्रभु-पति के आगे अपने प्राणों को बार-बार वारने को तैयार हूँ।5।

हरि हरि हारु कंठि है बनिआ मनु मोतीचूरु वड गहन गहनईआ ॥ हरि हरि सरधा सेज विछाई प्रभु छोडि न सकै बहुतु मनि भईआ ॥६॥

पद्अर्थ: कंठि = गले में। मोतीचूरु = सिर का एक गहना। गहन = गहने। मनि = मन में। भईआ = प्यारा लगता है।6।

अर्थ: हे सखी! परमात्मा के नाम (की हरेक सांस में याद) की माला मैंने (अपने) गले में डाल ली है (याद की इनायत से सुंदर हो चुके अपने) मन को मैंने सबसे बढ़िया मोतीचूर गहना बना लिया है। हरि-नाम की श्रद्धा की मैंने (अपने हृदय में) सेज बिछा दी है, मेरे मन को वह प्रभु-पति बहुत प्यारा लग रहा है (अब तुझे विश्वास है कि) प्रभु-पति मुझे छोड़ के नहीं जा सकता।6।

कहै प्रभु अवरु अवरु किछु कीजै सभु बादि सीगारु फोकट फोकटईआ ॥ कीओ सीगारु मिलण कै ताई प्रभु लीओ सुहागनि थूक मुखि पईआ ॥७॥

पद्अर्थ: कीजै = करते रहें। सभु सीगारु = सारा श्रृंगार। फोकट = फोका, व्यर्थ। मिलण कै ताई = मिलने के लिए। लीओ सुहागनि = सोहागनि को अपनी बना लिया। मुखि = (सिर्फ श्रृंगार करने वाली के) मुँह पर।7।

अर्थ: हे सहेली! (अगर) प्रभु-पति कुछ और कहता रहे, और, (जीव-स्त्री) कुछ और करती रहे, तो (उस जीव-स्त्री का) सारा किया हुआ श्रृंगार (सारा धार्मिक उद्यम) व्यर्थ चला जाता है, बिल्कुल फोका बन जाता है। (उसके) मुँह पर तो थूकें ही पड़ीं, और प्रभु पति ने तो (किसी और) सोहागनि को अपनी बना लिया।7।

हम चेरी तू अगम गुसाई किआ हम करह तेरै वसि पईआ ॥ दइआ दीन करहु रखि लेवहु नानक हरि गुर सरणि समईआ ॥८॥५॥८॥

पद्अर्थ: चेरी = दासी। अगम = अगम्य (पहुँच से परे)। गुसाई = धरती का पति। किआ हम करह = हम क्या कर सकती हैं? तेरै वसि = तेरे बस में। दीन = गरीबों पर।8।

अर्थ: हे प्रभु! हम तेरी दासियाँ हैं तू अगम्य (पहुँच से परे) और धरती का पति है। हम जीव-स्त्रीयां (तेरे आदेश के बाहर) कुछ नहीं कर सकती, हम तो सदा तेरे वश में हैं। हे नानक! (कह:) हे हरि! हम कंगालों पर मेहर कर, हमें अपने चरणों में रख, हमें गुरु के चरणों में जगह दिए रख।8।5।
ਵਾਹਿਗੁਰੂ ਜੀ ਕਾ ਖਾਲਸਾ।।
ਵਾਹਿਗੁਰੂ ਜੀ ਕੀ ਫਤਹਿ ਜੀ।।