ਕਈ ਸਾਲਾਂ ਬਾਅਦ ਸੁਣੀ ਗਈ 200 ਫੁੱਟੀ ਰੋਡ ਦੁੱਗਰੀ ਦੀ

ਗਲਾਡਾ ਵਲੋਂ ਅਰਬਨ ਅਸਟੇਟ ਦੁੱਗਰੀ ‘ਚ 200 ਫੁੱਟ ਚੌੜੀ ਸੜਕ ਦੀ ਕੀਤੀ ਜਾਵੇਗੀ ਮੁਰੰਮਤ
ਲੁਧਿਆਣਾ, 25 ਜੁਲਾਈ

– ਲੁਧਿਆਣਾ ਵਾਸੀਆਂ ਨੂੰ ਦਰਪੇਸ਼ ਮੁਸ਼ਕਲਾਂ ਦੇ ਮੱਦੇਨਜ਼ਰ, ਗਲਾਡਾ ਵੱਲੋਂ 14.70 ਕਰੋੜ ਰੁਪਏ ਦੀ ਲਾਗਤ ਨਾਲ ਸਥਾਨਕ ਦੁੱਗਰੀ ਅਰਬਨ ਅਸਟੇਟ ਨੇੜੇ ਜਵੱਦੀ ਲਿੰਕ ਰੋਡ ਤੋਂ ਜੈਨ ਮੰਦਿਰ ਤੱਕ 200 ਫੁੱਟ ਚੌੜੀ ਸੜਕ ਦੀ ਮੁਰੰਮਤ ਕੀਤੀ ਜਾਵੇਗੀ।

ਗਲਾਡਾ ਦੇ ਬੁਲਾਰੇ ਨੇ ਦੱਸਿਆ ਕਿ ਸੜਕ ਦਾ ਕੰਮ ਪਹਿਲਾਂ ਸ਼ੁਰੂ ਕੀਤਾ ਗਿਆ ਸੀ ਪਰ ਸੜਕ ਦੇ ਬਿਹਤਰ ਡਿਜ਼ਾਈਨ ਦੀ ਜ਼ਰੂਰਤ ਨੂੰ ਸਮਝਦੇ ਹੋਏ, ਗਲਾਡਾ ਦੇ ਇੰਜੀਨੀਅਰਿੰਗ ਵਿੰਗ ਨੇ ਵਿਗਿਆਨਕ ਅਤੇ ਉਦਯੋਗਿਕ ਖੋਜ-ਕੇਂਦਰੀ ਸੜ੍ਹਕ ਖੋਜ ਸੰਸਥਾ (ਸੀ.ਐਸ.ਆਈ.ਆਰ-ਸੀ.ਆਰ.ਆਰ.ਆਈ) ਦੀ ਕੌਂਸਲ ਦੀ ਟੀਮ ਨਾਲ ਸੰਪਰਕ ਕੀਤਾ ਹੈ।

ਸੜਕ ਦਾ ਡਿਜ਼ਾਇਨ ਸੀ.ਐਸ.ਆਈ.ਆਰ-ਸੀ.ਆਰ.ਆਰ.ਆਈ. ਦੁਆਰਾ ਪਹਿਲਾਂ ਤਜਵੀਜ਼ ਕੀਤੀ ਗਈ ਤੋਂ ਉੱਚ ਮੋਟਾਈ ਦੇ ਨਾਲ ਤਿਆਰ ਕੀਤਾ ਗਿਆ ਹੈ। ਇਸ ਤੋਂ ਇਲਾਵਾ ਗਲਾਡਾ ਵਲੋਂ ਸੜਕ ਦੀ ਸਤ੍ਹਾ ਤੋਂ ਬਰਸਾਤੀ ਪਾਣੀ ਦੀ ਬਿਹਤਰ ਨਿਕਾਸੀ ਲਈ ਡ੍ਰੇਨਜ ਦੀ ਗਿਣਤੀ ਵਧਾਉਣ ਦਾ ਫੈਸਲਾ ਕੀਤਾ ਹੈ।

ਨਵੇਂ ਡਿਜ਼ਾਈਨ ਨੂੰ ਲਾਗੂ ਕਰਨ ਅਤੇ ਪੂਰਨ ਪਾਰਦਰਸ਼ਤਾ ਲਈ, ਗਲਾਡਾ ਵਲੋਂ ਪੁਰਾਣੇ ਕੰਮ ਨੂੰ ਬੰਦ ਕਰ ਦਿੱਤਾ ਗਿਆ ਹੈ ਅਤੇ ਸਾਰੇ ਯੋਗ ਬੋਲੀਕਾਰਾਂ ਦੁਆਰਾ ਬੋਲੀ ਲਈ ਖੁੱਲ੍ਹਾ ਨਵਾਂ ਟੈਂਡਰ ਜਾਰੀ ਕੀਤਾ ਹੈ। ਪਾਰਦਰਸ਼ੀ ਟੈਂਡਰਿੰਗ ਪ੍ਰਕਿਰਿਆ ਅਤੇ ਅਲਾਟਮੈਂਟ ਤੋਂ ਬਾਅਦ, ਕੰਮ 9 ਮਹੀਨਿਆਂ ਵਿੱਚ ਪੂਰਾ ਕੀਤਾ ਜਾਵੇਗਾ। ਮੁਰੰਮਤ ਕੀਤੀ ਸੜ੍ਹਕ ਖੇਤਰ ਦੀ ਆਰਥਿਕਤਾ ਲਈ ਜੀਵਨ ਰੇਖਾ ਅਤੇ ਰਾਹਗੀਰਾਂ ਲਈ ਵਰਦਾਨ ਸਿੱਧ ਹੋਵੇਗੀ।