ਸੱਪ ਦੇ ਡੰਗੇ ਵਿਅਕਤੀ ਨੂੰ ਘਰੇਲੂ ਟੋਟਕਿਆਂ ਦੀ ਬਿਜਾਇ ਨੇੜਲੇ ਸਿਹਤ ਕੇਂਦਰ ਵਿੱਚ ਲਿਆ ਕੇ ਐਂਟੀ ਸਨੇਕ ਬਾਈਟ ਇੰਜੈਕਸ਼ਨ ਲਵਾਇਆ ਜਾਵੇ – ਮੁਫ਼ਤ ਲੱਗੇਗਾ ਇੰਜੈਕਸ਼ਨ

ਨਿਊਜ਼ ਪੰਜਾਬ

–ਸੱਪ ਦੇ ਡੰਗੇ ਵਿਅਕਤੀ ਨੂੰ ਘਰੇਲੂ ਟੋਟਕਿਆਂ ਦੀ ਬਿਜਾਇ ਨੇੜਲੇ ਸਿਹਤ ਕੇਂਦਰ ਵਿੱਚ ਲਿਆ ਕੇ ਲਵਾਇਆ ਜਾਵੇ ਜਲਦੀ ਟੀਕਾ-ਡਿਪਟੀ ਕਮਿਸ਼ਨਰ ਮੋਗਾ ਸ੍ਰ. ਕੁਲਵੰਤ ਸਿੰਘ

ਬਾਰਿਸ਼ਾਂ ਦਾ ਮੌਸਮ ਅਤੇ ਖੇਤਾਂ ਵਿੱਚ ਝੋਨੇ ਦੀ ਲਵਾਈ ਸ਼ੁਰੂ ਹੋਣ ਕਰਕੇ ਹੁਣ ਆਮ ਵੇਖਣ ਵਿੱਚ ਆਉਂਦਾ ਹੈ ਕਿ ਘਰਾਂ ਵਿੱਚ ਜਾਂ ਹੜ੍ਹਾਂ ਦੇ ਇਲਾਕਿਆਂ ਵਿੱਚ ਸੱਪਾਂ ਜਾਂ ਹੋਰ ਜਹਿਰਲੇ ਜਾਨਵਰ ਆ ਜਾਂਦੇ ਹਨ। ਇਹ ਜਹਿਰੀਲੇ ਜਾਨਵਰ ਜਾਂ ਸੱਪ ਕਈ ਵਾਰ ਵਿਅਕਤੀਆਂ ਨੂੰ ਆਪਣੇ ਡੰਗ ਦਾ ਸਿ਼ਕਾਰ ਵੀ ਬਣਾ ਲੈਂਦੇ ਹਨ। ਇਸਦੇ ਇਲਾਜ ਅਤੇ ਇਸ ਤੋਂ ਬਚਾਅ ਲਈ ਜਾਗਰੂਕਤਾ ਆਮ ਲੋਕਾਂ ਵਿੱਚ ਬਹੁਤ ਹੀ ਜਰੂਰੀ ਹੈ।

 

ਮੋਗਾ, 14 ਜੁਲਾਈ: ( ਨਿਊਜ਼ ਪੰਜਾਬ ) ਬਾਰਿਸ਼ਾਂ ਦਾ ਮੌਸਮ ਅਤੇ ਖੇਤਾਂ ਵਿੱਚ ਝੋਨੇ ਦੀ ਲਵਾਈ ਸ਼ੁਰੂ ਹੋਣ ਕਰਕੇ ਹੁਣ ਆਮ ਵੇਖਣ ਵਿੱਚ ਆਉਂਦਾ ਹੈ ਕਿ ਘਰਾਂ ਵਿੱਚ ਜਾਂ ਹੜ੍ਹਾਂ ਦੇ ਇਲਾਕਿਆਂ ਵਿੱਚ ਸੱਪਾਂ ਜਾਂ ਹੋਰ ਜਹਿਰਲੇ ਜਾਨਵਰ ਆ ਜਾਂਦੇ ਹਨ। ਇਹ ਜਹਿਰੀਲੇ ਜਾਨਵਰ ਜਾਂ ਸੱਪ ਕਈ ਵਾਰ ਵਿਅਕਤੀਆਂ ਨੂੰ ਆਪਣੇ ਡੰਗ ਦਾ ਸਿ਼ਕਾਰ ਵੀ ਬਣਾ ਲੈਂਦੇ ਹਨ। ਇਸਦੇ ਇਲਾਜ ਅਤੇ ਇਸ ਤੋਂ ਬਚਾਅ ਲਈ ਜਾਗਰੂਕਤਾ ਆਮ ਲੋਕਾਂ ਵਿੱਚ ਬਹੁਤ ਹੀ ਜਰੂਰੀ ਹੈ।

ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਡਿਪਟੀ ਕਮਿਸ਼ਨਰ ਮੋਗਾ ਸ੍ਰੀ ਕੁਲਵੰਤ ਸਿੰਘ ਨੇ ਦੱਸਿਆ ਕਿ ਹੜ੍ਹਾਂ ਦੀ ਸਥਿਤੀ ਅਤੇ ਉਕਤ ਨੂੰ ਮੁੱਖ ਰੱਖਦੇ ਹੋਏ ਸਿਹਤ ਵਿਭਾਗ ਵੱਲੋਂ ਆਪਣੇ ਸਾਰੇ ਕਮਿਊਨਿਟੀ ਹੈਲਥ ਸੈਂਟਰਾਂ ਵਿੱਚ ਐਂਟੀ ਸਨੇਕ ਬਾਈਟ ਇੰਨਜੈਕਸ਼ਨ (ਸੱਪ ਦੇ ਡੰਗਣ ਦੇ ਇਲਾਜ ਦਾ ਟੀਕਾ) ਲੋੜੀਂਦੀ ਮਾਤਰਾ ਵਿੱਚ ਰੱਖੇ ਗਏ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਕਮਿਊਨਿਟੀ ਹੈਲਥ ਸੈਂਟਰਾਂ ਵਿੱਚ ਸੱਪ ਦੇ ਡੰਗ ਮਾਰਨ ਵਾਲੇ ਵਿਅਕਤੀਆਂ ਦੇ ਇਹ ਟੀਕਾ ਮੁਫ਼ਤ ਵਿੱਚ ਲਗਾਇਆ ਜਾਂਦਾ ਹੈ।

Nigerian researchers produce first genetically engineered anti-snake venom  vaccine - Plus TV Africa

ਡਿਪਟੀ ਕਮਿਸ਼ਨਰ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਰੱਬ ਨਾ ਕਰੇ ਜੇਕਰ ਕਿਸੇ ਦੇ ਵੀ ਸੱਪ ਲੜ ਜਾਂਦਾ ਹੈ ਤਾਂ ਉਹ ਵਹਿਮਾਂ ਭਰਮਾਂ, ਟੂਣਿਆਂ ਆਦਿ ਘਰੇਲੂ ਟੋਟਕਿਆਂ ਵਿੱਚ ਪੈਣ ਦੀ ਬਿਜਾਇ ਸਿੱਧਾ ਕਮਿਊਨਿਟੀ ਹੈਲਥ ਸੈਂਟਰਾਂ ਨਾਲ ਰਾਬਤਾ ਬਣਾ ਕੇ ਇਹ ਟੀਕਾ ਲਗਵਾ ਲੈਣ। ਉਨ੍ਹਾਂ ਦੱਸਿਆ ਕਿ ਇਹ ਇਹ ਇੱਕੋ ਟੀਕਾ ਹਰ ਤਰ੍ਹਾਂ ਦੇ ਸੱਪ ਦੇ ਡੰਗਣ ਦੇ ਇਲਾਜ ਲਈ ਵਰਤਿਆ ਜਾਂਦਾ ਹੈ।