ਭਾਰੀ ਮੀਂਹ ਦੀ ਚੇਤਾਵਨੀ – ਪੰਜਾਬ ਚ ਮੌਸਮ ਵਿਭਾਗ ਵੱਲੋਂ ਸੂਬੇ ਦੇ ਕਈ ਇਲਾਕਿਆਂ ਲਈ ਯੈਲੋ ਅਲਰਟ ਜਾਰੀ

 

14/07/2023 ਨਿਊਜ਼ ਪੰਜਾਬ ਬਿਊਰੋ

ਮੌਸਮ ਵਿਭਾਗ ਦੇ ਵਲੋਂ ਪੰਜਾਬ ਤੇ ਹਰਿਆਣਾ ਦੇ ਵਿਚ ਯੈਲੋ ਅਲਰਟ ਜਾਰੀ ਕਰ ਦਿੱਤਾ ਹੈ। ਅਗਲੇ ਕੁੱਝ ਹੀ ਘੰਟਿਆ ਵਿਚ ਪੰਜਾਬ ਦੇ ਫਿਰੋਜ਼ਪੁਰ, ਮੋਗਾ, ਮਾਨਸਾ, ਬਰਨਾਲਾ ਤੇ ਸੰਗਰੂਰ ਤੋਂ ਇਲਾਵਾ ਹਰਿਆਣਾ ਦੇ ਜੀਦ, ਰੋਹਤਕ, ਸੋਨੀਪਤ, ਝੱਜਰ, ਮੇਵਾਤ ਅਤੇ ਗੁੜਗਾਓ ਵਿਚ ਭਾਰੀ ਮੀਂਹ ਪਵੇਗਾ।

ਪੰਜਾਬ ਅਜੇ ਵੀ ਹੜ੍ਹ ਤੋਂ ਜੂਝ ਰਿਹਾ ਹੈ ਤੇ ਇਸੀ ਦਰਮਿਆਨ ਮੌਸਮ ਵਿਭਾਗ ਨੇ ਪੰਜਾਬ ਦੇ ਪੰਜ ਜ਼ਿਲ੍ਹਿਆਂ ਵਿਚ ਮੀਂਹ ਦਾ ਅਲਰਟ ਜਾਰੀ ਕਰ ਦਿੱਤਾ ਹੈ। ਫਿਰੋਜ਼ਪੁਰ, ਮੋਗਾ, ਮਾਨਸਾ, ਬਰਨਾਲਾ ਤੇ ਸੰਗਰੂਰ ਵਿਚ ਮੀਂਹ ਦਾ ਅਲਰਟ ਹੈ।

ਹਿਮਾਚਲ ਵਿਚ ਵੀ ਦੁਬਾਰਾ ਮੀਂਹ ਦੇ ਆਸਾਰ ਬਣ ਰਹੇ ਹਨ। ਜੇਕਰ ਇਹ ਮੀਂਹ ਸਾਧਾਰਨ ਰਿਹਾ ਤਾਂ ਸਥਿਤੀ ਕੰਟਰੋਲ ਵਿਚ ਰਹੇਗੀ ਪਰ ਜੇਕਰ ਮੀਂਹ ਇਕ ਵਾਰ ਫਿਰ ਬੇਕਾਬੂ ਹੋ ਗਿਆ ਤਾਂ ਹਾਲਾਤ ਹਿਮਾਚਲ ਦੇ ਨਾਲ-ਨਾਲ ਇਕ ਵਾਰ ਫਿਰ ਪੰਜਾਬ ਵਿਚ ਵੀ ਖਰਾਬ ਹੋ ਸਕਦੇ ਹਨ। ਮੁੱਖ ਮੰਤਰੀ ਭਗਵੰਤ ਮਾਨ ਦੇ ਵਲੋਂ ਵੀ ਹੜ੍ਹ ਨਾਲ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਗਿਆ