ਅੱਜ ਪੰਜਾਬ ਚ ਮੀਂਹ ਤੋ ਰਾਹਤ ਮਿਲਣ ਦੀ ਉਮੀਦ, ਮੌਸਮ ਵਿਭਾਗ ਵੱਲੋਂ ਕੋਈ ਅਲਰਟ ਨਹੀਂ

ਨਿਊਜ਼ ਪੰਜਾਬ, 11 ਜੁਲਾਈ

ਪੰਜਾਬ ‘ਚ ਮੰਗਲਵਾਰ ਨੂੰ ਮੀਂਹ ਤੋਂ ਰਾਹਤ ਮਿਲੀ। ਮੌਸਮ ਵਿਭਾਗ ਨੇ ਅੱਜ ਕਿਸੇ ਕਿਸਮ ਦਾ ਅਲਰਟ ਜਾਰੀ ਨਹੀਂ ਕੀਤਾ ਹੈ ਪਰ ਪੂਰਬੀ ਮਾਲਵੇ ਦੇ ਕੁਝ ਹਿੱਸਿਆਂ ਵਿੱਚ ਮੀਂਹ ਪੈ ਸਕਦਾ ਹੈ। ਉਹ ਵੀ ਆਮ ਵਾਂਗ ਰਹੇਗਾ।

ਬਾਕੀ ਹਿਸਿਆ ਚ ਬੱਦਲਵਾਈ ਬਣੀ ਰਹੇਗੀ, ਪਰ ਮੌਸਮ ਖੁਸ਼ਕ ਰਹਿਣ ਦੀ ਸੰਭਾਵਨਾ ਹੈ।