Asian Archery Championship ‘ਚ ਅਭਿਸ਼ੇਕ-ਜਿਓਤੀ ਦੀ ਜੋੜੀ ਨੇ ਲਾਇਆ ਗੋਲਡ ‘ਤੇ ਨਿਸ਼ਾਨਾ

ਬੈਂਕਾਕ: Asian Archery Championship 2019 : ਏਸ਼ੀਅਨ ਤੀਰਅੰਦਾਜ਼ੀ ਚੈਂਪੀਅਨਸ਼ਿਪ ‘ਚ ਅਭਿਸ਼ੇਕ ਵਰਮਾ (Abhishek Verma) ਤੇ ਜਿਓਤੀ ਸੁਰੇਖਾ ਵਣਮ (Jyoti Surekha Vennam) ਦੀ ਜੋੜੀ ਨੇ ਗੋਲਡ ਮੈਡਲ ਆਪਣੇ ਨਾਂ ਕੀਤਾ ਹੈ। ਬੁੱਧਵਾਰ ਨੂੰ ਇੱਥੇ ਮੁਕੰਮਲ ਹੋਈ 21ਵੀਂ Asian Archery Championships ‘ਚ ਅਭਿਸ਼ੇਕ ਤੇ ਜਿਓਤੀ ਦੀ ਜੋੜੀ ਨੇ ਗੋਲਡ ‘ਤੇ ਨਿਸ਼ਾਨਾ ਵਿੰਨ੍ਹਿਆ। ਇਸ ਟੂਰਨਾਮੈਂਟ ‘ਚ ਭਾਰਤੀ ਖਿਡਾਰੀਆਂ ਦਾ ਇਹ ਇਕੱਲਾ ਗੋਲਡ ਮੈਡਲ ਹੈ। ਹਾਲਾਂਕਿ ਕੁੱਲ ਮਿਲਾ ਕੇ ਭਾਰਤੀ ਤੀਰਅੰਦਾਜ਼ਾਂ ਨੇ ਸੱਤ ਮੈਡਲ ਆਪਣੇ ਨਾਂ ਕੀਤੇ ਹਨ।ਅਭਿਸ਼ੇਕ ਵਰਮਾ ਤੇ ਜਿਓਤੀ ਸੁਰੇਖਾ ਨੇ ਚੀਨੀ ਤਾਇਪੀ Yi-Hsuan Chen ਤੇ Chieh-Luh Chen ਨੂੰ 158-151 ਨਾਲ ਹਰਾ ਕੇ ਖ਼ਿਤਾਬੀ ਜਿੱਤ ਹਾਸਿਲ ਕੀਤੀ। ਭਾਰਤੀ ਖਿਡਾਰੀਆਂ ਨੇ ਇਸ ਮੁਕਾਬਲੇ ‘ਚ ਇਕ ਗੋਲਡ, ਦੋ ਸਿਲਵਰ ਤੇ ਚਾਰ ਬ੍ਰੌਨਜ਼ ਮੈਡਲ ਆਪਣੇ ਨਾਂ ਕੀਤੇ ਹਨ। ਇਸ ਤੋਂ ਪਹਿਲਾਂ ਅਭਿਸ਼ੇਕ ਵਰਮਾ ਸਿਰਫ਼ ਇਕ ਅੰਕ ਨਾਲ ਕੰਪਾਊਂਡ ਟੀਮ ‘ਚ ਕੋਰਿਆਈ ਟੀਮ ਤੋਂ ਗੋਲਡ ਮੈਡਲ ਲੈਣ ‘ਚ ਖੁੰਝ ਗਏ ਸਨ। 232-233 ਨਾਲ ਉਨ੍ਹਾਂ ਨੂੰ ਨਿਰਾਸ਼ਾ ਹੱਥ ਲੱਗੀ ਸੀ।