ਲੁਧਿਆਣਾ ਵਿੱਚ ਹੋਈ ਸੀ 8.49 ਕਰੋੜ ਦੀ ਲੁੱਟ-ਪੜ੍ਹੋ ਲੁੱਟ ‘ਚ ਕੰਪਨੀ ਦੇ ਕਿਹੜੇ ਬੰਦਿਆਂ ਦਾ ਸੀ ਹੱਥ – ਪੁਲਿਸ ਨੇ ਕਾਬੂ ਕਿੱਤੇ ਲੁਟੇਰੇ 

14/06/2023 Ludhiana ਨਿਊਜ਼ ਪੰਜਾਬ

ਲੁਧਿਆਣਾ ਵਿੱਚ ATM ਕੈਸ਼ ਵਾਲੀ CMS ਕੰਪਨੀ ਵਿੱਚ 8.49 ਕਰੋੜ ਦੀ ਲੁੱਟ ਦੀ ਗੁੱਥੀ ਪੁਲਿਸ ਨੇ 60 ਘੰਟਿਆਂ ਵਿੱਚ ਸੁਲਝਾ ਲਈ ਹੈ। ਪੁਲੀਸ ਨੇ 10 ਵਿੱਚੋਂ 5 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।ਲੱਗਭਗ 6 ਕਰੋੜ ਤੋਂ ਵੱਧ ਦੀ ਨਕਦੀ ਬਰਾਮਦ ਕਰ ਲਈ ਗਈ ਹੈ।ਪੁਲੀਸ ਸੂਤਰਾਂ ਅਨੁਸਾਰ ਸੀਐਮਐਸ ਕੰਪਨੀ ਦਾ ਡਰਾਈਵਰ ਇਸ ਲੁੱਟ ਦਾ ਮਾਸਟਰਮਾਈਂਡ ਹੈ। ਉਸ ਨੇ ਮਨਪ੍ਰੀਤ ਕੌਰ ਨਾਂ ਦੀ ਔਰਤ ਨਾਲ ਮਿਲ ਕੇ ਸਾਜ਼ਿਸ਼ ਰਚੀ। ਡਰਾਈਵਰ ਜਲਦੀ ਅਮੀਰ ਹੋਣਾ ਚਾਹੁੰਦਾ ਸੀ। ਇਸੇ ਲਈ ਮਨਪ੍ਰੀਤ ਨੇ ਹੋਰ ਲੋਕਾਂ ਨੂੰ ਲੁੱਟ ਲਈ ਤਿਆਰ ਕੀਤਾ। ਡਰਾਈਵਰ ਕੰਪਨੀ ਨਾਲ ਸਬੰਧਤ ਹੋਣ ਕਰਕੇ ਕਿਸੇ ਵੀ ਤਰ੍ਹਾਂ ਦੀ ਰੇਕੀ ਦੀ ਲੋੜ ਨਹੀਂ ਪਈ।ਲੁੱਟ ਦੀ ਰਕਮ ਵਿੱਚੋਂ ਲੁਟੇਰਿਆਂ ਨੇ ਕੁਝ ਨਕਦੀ ਹੀ ਵੰਡੀ ਸੀ। ਬਾਕੀ ਇੱਕ ਕਾਲੇ ਰੰਗ ਦੀ ਕਾਰ ਵਿੱਚ ਬੰਦ ਸੀ। ਹਾਲਾਂਕਿ ਹੁਣ ਇਹ ਕਾਰ ਪੁਲਿਸ ਨੂੰ ਮਿਲ ਗਈ ਹੈ। ਘਟਨਾ ਤੋਂ ਬਾਅਦ ਇਹ ਸਾਰੇ ਪਿੰਡ ਢੱਟ ਤੋਂ ਵੱਖ ਹੋ ਗਏ ਸਨ। ਇਸ ਤੋਂ ਬਾਅਦ ਕਿਸੇ ਨੇ ਵੀ ਇੱਕ ਦੂਜੇ ਨਾਲ ਗੱਲ ਨਹੀਂ ਕੀਤੀ ਤਾਂ ਕਿ ਪੁਲਿਸ ਉਨ੍ਹਾਂ ਦੀਆਂ ਕਾਲਾਂ ਨੂੰ ਟਰੇਸ ਨਾ ।