NEET UG ਨਤੀਜਾ 2023 ਦੇ ਪਹਿਲੇ 10 ਸਥਾਨਾਂ ਵਿੱਚੋਂ ਪੰਜਾਬ ਨੂੰ ਵੀ ਮਿਲਿਆ ਮੌਕਾ – ਦਿੱਲੀ ਅਤੇ ਉੱਤਰ ਪ੍ਰਦੇਸ਼ ਸਮੇਤ ਕਈ ਰਾਜ ਰਹੇ ਫਾਡੀ – ਪੜ੍ਹੋ ਪੰਜਾਬ ਦੀ ਵਿਦਿਆਰਥਣ ਨੇ ਕਿਹੜਾ ਰੈਂਕ ਹਾਸਲ ਕੀਤਾ

ਨੈਸ਼ਨਲ ਟੈਸਟਿੰਗ ਏਜੰਸੀ (NTA) ਨੇ ਮੰਗਲਵਾਰ, 13 ਜੂਨ, 2023 ਨੂੰ NEET UG 2023 ਦਾ ਨਤੀਜਾ ਜਾਰੀ ਕੀਤਾ ਗਿਆ , ਨਤੀਜੇ ਵਿੱਚ ਪਹਿਲੇ 10 ਸਥਾਨਾਂ ਵਿੱਚੋਂ ਪੰਜਾਬ ਦੀ ਇੱਕ ਵਿਦਿਆਰਥਣ ਪ੍ਰਾਂਜਲ ਅਗਰਵਾਲ ਹੀ ਆਪਣਾ ਸਥਾਨ ਬਣਾ ਸਕੀ ਹੈ। ਇਸ ਪ੍ਰੀਖਿਆ ਵਿੱਚ ਸ਼ਾਮਲ ਹੋਣ ਵਾਲੇ ਸਾਰੇ ਉਮੀਦਵਾਰ ਅਧਿਕਾਰਤ ਵੈੱਬਸਾਈਟ neet.nta.nic.in ‘ਤੇ ਜਾ ਕੇ ਹੁਣੇ ਆਪਣਾ ਨਤੀਜਾ ਦੇਖ ਸਕਦੇ ਹਨ ਅਤੇ ਡਾਊਨਲੋਡ ਵੀ ਕਰ ਸਕਦੇ ਹਨ। ਜਿੱਥੇ ਚੋਟੀ ਦੇ 10 ‘ਚ ਚਾਰ ਸਥਾਨ ਇਕੱਲੇ ਤਾਮਿਲਨਾਡੂ ਦੇ ਹਨ। ਜਦੋਂ ਕਿ ਯੂਪੀ-ਦਿੱਲੀ ਵਿੱਚੋਂ ਕਿਸੇ ਨੂੰ ਵੀ ਟਾਪ 10 ਵਿੱਚ ਥਾਂ ਨਹੀਂ ਮਿਲੀ। ਇਸ ਦੇ ਨਾਲ ਹੀ ਟਾਪ 10 ਵਿੱਚ ਪੰਜਾਬ ਦੀ ਇਕਲੌਤੀ ਵਿਦਿਆਰਥਣ ਪ੍ਰਾਂਜਲ ਅਗਰਵਾਲ ਰਹੀ ਹੈ। ਪ੍ਰਾਂਜਲ ਨੇ ਚੌਥਾ ਰੈਂਕ ਹਾਸਲ ਕੀਤਾ ਅਤੇ ਪੰਜਾਬ ਵਿੱਚੋ ਟਾਪਰ ਰਹੀ ਹੈ। ਪਾਰਥ ਖੰਡੇਲਵਾਲ ਨੇ 715 ਅੰਕ ਹਾਸਲ ਕਰਕੇ ਆਲ ਇੰਡੀਆ ਰੈਂਕ-10 ਹਾਸਲ ਕੀਤਾ ਹੈ। ਇਸ ਨਾਲ ਪਾਰਥ ਨੇ ਰਾਜਸਥਾਨ ਨੂੰ ਟਾਪ ਕੀਤਾ ਹੈ। ਸ਼ਸ਼ਾਂਕ ਕੁਮਾਰ ਨੇ 715 ਅੰਕ ਪ੍ਰਾਪਤ ਕਰਕੇ ਆਲ ਇੰਡੀਆ ਰੈਂਕ 14ਵਾਂ ਪ੍ਰਾਪਤ ਕੀਤਾ ਅਤੇ ਬਿਹਾਰ ਰਾਜ ਵਿੱਚ ਟਾਪ ਕੀਤਾ ਹੈ। ਜਦੋਂ ਕਿ ਸ਼ੁਭਮ ਬਾਂਸਲ ਨੇ 715 ਅੰਕ ਪ੍ਰਾਪਤ ਕਰਕੇ ਆਲ ਇੰਡੀਆ ਰੈਂਕ-16 ਪ੍ਰਾਪਤ ਕੀਤਾ ਅਤੇ ਉੱਤਰ ਪ੍ਰਦੇਸ਼ ਵਿੱਚ ਟਾਪ ਕੀਤਾ। ਅਤੇ ਦਿੱਲੀ ਵਿੱਚ, ਹਰਸ਼ਿਤ ਬਾਂਸਲ ਨੇ ਏਆਈਆਰ 13 ਨਾਲ ਰਾਜ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ। ਦੂਜੇ ਪਾਸੇ ਮੱਧ ਪ੍ਰਦੇਸ਼ ਦੀ ਸ਼ਰਧਾ ਏਆਈਆਰ-56 ਹਾਸਲ ਕਰਕੇ ਸੂਬੇ ਦੀ ਟਾਪਰ ਬਣ ਗਈ ਹੈ।

NEET AIR Candidate’s Name Gender Marks Percentile Category State
1 Prabanjan J Male 720 99.999999 General Tamil Nadu
1 Bora Varun Chakravarthi Male 720 99.999999 OBC-NCL Andhra Pradesh
3 Kaustav Bauri Male 716 99.999948 SC Tamil Nadu
4 Pranjal Aggarwal Female 715 99.999898 General Punjab
5 Dhruv Advani Male 715 99.999898 General Karnataka
6 Surya Siddharth N Male 715 99.999898 OBC-NCL Tamil Nadu
7 Shriniketh Ravi Male 715 99.999898 General Maharashtra
8 Swayam Shakti Tripathy Male 715 99.999898 General Odisha
9 Varun S Male 715 99.999898 OBC-NCL Tamil Nadu
10 Parth Khandelwal Male 715 99.999898 General Rajasthan
11 Ashika Aggarwal Female 715 99.999898 General Punjab
12 Sayan Pradhan Male 715 99.999898 General West Bengal
13 Harshit Bansal Male 715 99.999898 General Delhi (NCT)
14 Shashank Kumar Male 715 99.999898 General Bihar
15 Kanchani Geyanth Raghu Ram Reddy Male 715 99.999898 General Telangana
16 Shubham Bansal Male 715 99.999898 General Uttar Pradesh
17 Bhaskar Kumar Male 715 99.999898 General West Bengal
18 Dev Bhatia Male 715 99.999898 General Gujarat
19 Arnab Pati Male 715 99.999898 General West Bengal
20 Shashank Sinha Male 712 99.999444 OBC-NCL Bihar