ਲੁਧਿਆਣਾ ਵਿੱਚ ਲੁੱਟ ਦੀ ਵੱਡੀ ਵਾਰਦਾਤ – ਕਰੋੜਾਂ ਰੁਪਏ ਨਾਲ ਭਰੀ ਗੱਡੀ ਲੈ ਗਏ ਹਥਿਆਰਬੰਦ ਲੁਟੇਰੇ
ਨਿਊਜ਼ ਪੰਜਾਬ
ਲੁਧਿਆਣਾ ਵਿਖੇ ਰਾਜਗੁਰੂ ਨਗਰ ਚ ਹਥਿਆਰਬੰਦ ਲੁਟੇਰਿਆਂ ਨੇ ਏਟੀਐਮ ਲਈ ਕਰੰਸੀ ਲਿਜਾਣ ਵਾਲੀ ਕੰਪਨੀ ਦੀ ਗੱਡੀ ਦੇ ਮੁਲਾਜ਼ਮਾਂ ਨੂੰ ਬੰਧਕ ਬਣਾ ਕੇ ਅਗਵਾ ਕਰਨ ਦੀ ਸੂਚਨਾ ਹੈ। ਦੱਸਿਆ ਜਾਂਦਾ ਕਿ ਗੱਡੀ ਵਿੱਚ ਕਰੋੜਾਂ ਰੁਪਏ ਦੀ ਕਰੰਸੀ ਭਰੀ ਹੋਈ ਹੈ। ਸੂਚਨਾ ਮਿਲਦਿਆਂ ਪੁਲਿਸ ਅਧਿਕਾਰੀਆਂ ਨੇ ਤਰੁੰਤ ਕਾਰਵਾਈ ਕਰਦਿਆਂ ਗੱਡੀ ਦੀ ਭਾਲ ਸ਼ੁਰੂ ਕਰ ਦਿੱਤੀ ਹੈ ਅਤੇ ਲੁਧਿਆਣਾ ਚ ਹਾਈ ਅਲਰਟ ਵੀ ਕਰ ਦਿੱਤਾ ਹੈ। ਗੱਡੀ ਵਿੱਚ ਕਿੰਨੀ ਕਰੰਸੀ ਸੀ ਬਾਰੇ ਹਾਲੇ ਅਧਿਕਾਰਤ ਤੋਰ ਤੇ ਕੋਈ ਪੁਸ਼ਟੀ ਨਹੀਂ ਹੋਈ। ਘਟਨਾ ਨਾਲ ਸਬੰਧਿਤ ਵੇਰਵਿਆਂ ਦੀ ਉਡੀਕ ਕੀਤੀ ਜਾ ਰਹੀ ਹੈ।
ਮੀਡੀਆ ਸੂਚਨਾ ਅਨੁਸਾਰ ਲੁਧਿਆਣਾ ਦੇ ਰਾਜਗੁਰੂ ਨਗਰ ‘ਚ ਏ.ਟੀ.ਐੱਮ ‘ਚ ਕੈਸ਼ ਜਮ੍ਹਾ ਕਰਨ ਵਾਲੀ ਕੰਪਨੀ ਸੀ.ਐੱਮ.ਐੱਸ ਤੋਂ ਕਰੀਬ ਸੱਤ ਕਰੋੜ ਰੁਪਏ ਲੁੱਟ ਲਏ ਗਏ ਹਨ। ਲੁਟੇਰੇ ਕੰਪਨੀ ਦੀ ਆਪਣੀ ਵੈਨ ਵਿੱਚ ਪਈ ਨਕਦੀ ਲੈ ਕੇ ਫ਼ਰਾਰ ਹੋ ਗਏ। ਘਟਨਾ ਦੇਰ ਰਾਤ ਕਰੀਬ 1:30 ਵਜੇ ਵਾਪਰੀ। ਪੁਲਿਸ ਨੂੰ ਸਵੇਰੇ ਸੱਤ ਵਜੇ ਸੂਚਨਾ ਮਿਲੀ। ਜਾਂਚ ਦੌਰਾਨ ਪੁਲੀਸ ਨੂੰ ਮੁੱਲਾਂਪੁਰ ਦੇ ਪਿੰਡ ਪੰਡੋਰੀ ਵਿਖੇ ਇੱਕ ਕੈਸ਼ ਵੈਨ ਮਿਲੀ। ਪੁਲਿਸ ਮੁਤਾਬਕ ਇਸ ਵਿੱਚ ਦੋ ਹਥਿਆਰ ਵੀ ਮਿਲੇ ਹਨ।
ਸਵੇਰੇ ਸੱਤ ਵਜੇ ਬੰਧਕ ਕਰਮਚਾਰੀ ਦਰਵਾਜ਼ਾ ਤੋੜ ਕੇ ਬਾਹਰ ਆਏ ਅਤੇ ਪੁਲਿਸ ਨੂੰ ਸੂਚਨਾ ਦਿੱਤੀ। ਸੂਚਨਾ ਮਿਲਦੇ ਹੀ ਪੁਲਸ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਆਸਪਾਸ ਦੇ ਸੀਸੀਟੀਵੀ ਫੁਟੇਜ ਵੀ ਖੰਗਾਲ ਰਹੀ ਹੈ। ਪੁਲੀਸ ਅਨੁਸਾਰ ਮੁਲਜ਼ਮਾਂ ਨੇ ਸੈਂਸਰ ਦੀ ਤਾਰ ਕੱਟ ਦਿੱਤੀ ਅਤੇ ਡੀਵੀਆਰ ਵੀ ਲੈ ਗਏ।