ਕਿਸਾਨਾਂ ਨੇ ਬਿਜਲੀ ਬੋਰਡ ਦੇ ਹੈੱਡਕੁਆਰਟਰ ਦੇ ਗੇਟਾਂ ’ਤੇ ਮਾਰੇ ਤਾਲੇ – ਦਫ਼ਤਰੀ ਕੰਮ ਹੋ ਗਿਆ ਠੱਪ
ਸੰਯੁਕਤ ਕਿਸਾਨ ਮੋਰਚਾ (ਗੈਰ ਰਾਜਨੀਤਿਕ), ਐਸਕੇਐਮ ਤੋਂ ਵੱਖ ਹੋਏ ਸਮੂਹ ਨੇ ਸ਼ੁੱਕਰਵਾਰ ਨੂੰ ਆਪਣੇ ਕਰਮਚਾਰੀਆਂ ਨੂੰ ਪਟਿਆਲਾ ਵਿੱਚ ਕਾਰਪੋਰੇਸ਼ਨ ਦੇ ਮੁੱਖ ਦਫਤਰ ਵਿੱਚ ਦਾਖਲ ਹੋਣ ਦੀ ਆਗਿਆ ਦੇਣ ਤੋਂ ਇਨਕਾਰ ਕਰਕੇ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀਐਸਪੀਸੀਐਲ) ਵਿਰੁੱਧ ਆਪਣੇ ਵਿਰੋਧ ਪ੍ਰਦਰਸ਼ਨ ਨੂੰ ਤੇਜ਼ ਕਰ ਦਿੱਤਾ। ਕੈਂਪਸ ਦੇ ਅੰਦਰ ਤਕਰੀਬਨ 800 ਕਰਮਚਾਰੀ ਕੰਮ ਕਰਦੇ ਹਨ, ਜਿਸ ਨੂੰ ਵੀਰਵਾਰ ਦੁਪਹਿਰ ਤੋਂ ਤਾਲਾ ਲੱਗਿਆ ਹੋਇਆ ਹੈ।
ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀਐੱਸਪੀਸੀਐੱਲ) ਦੇ ਪਟਿਆਲਾ ਸਥਿਤ ਮੁੱਖ ਦਫਤਰ ਦੇ ਤਿੰਨੇ ਗੇਟਾਂ ’ਤੇ ਕਿਸਾਨਾਂ ਨੇ ਤਾਲੇ ਲਗਾ ਦਿੱਤੇ ਹਨ। ਇਸ ਕਾਰਨ ਅੱਜ ਕੋਈ ਵੀ ਮੁਲਾਜ਼ਮ ਦਫ਼ਤਰ ਨਹੀਂ ਪੁੱਜਿਆ ਤੇ ਸਾਰਾ ਸਰਕਾਰੀ ਕੰਮ ਠੱਪ ਹੋ ਗਿਆ ਹੈ। ਸੰਯੁਕਤ ਕਿਸਾਨ ਮੋਰਚਾ (ਐੱਸਕੇਐੱਮ) ਨਾਲ ਜੁੜੇ ਕਿਸਾਨਾਂ ਨੇ ਅੱਜ ਦੂਜੇ ਦਿਨ ਵੀ ਪੀਐੱਸਪੀਸੀਐੱਲ ਦੇ ਦਫ਼ਤਰ ਦੇ ਬਾਹਰ ਧਰਨਾ ਜਾਰੀ ਰੱਖਿਆ। ਕਿਸਾਨਾਂ ਨੇ ਵੀਰਵਾਰ ਦੁਪਹਿਰ ਨੂੰ ਪੀਐਸਪੀਸੀਐਲ ਦੇ ਗੇਟਾਂ ਨੂੰ ਬੰਦ ਕਰ ਦਿੱਤਾ ਸੀ
ਵੀਰਵਾਰ ਨੂੰ ਪੀਐਸਪੀਸੀਐਲ ਦਫ਼ਤਰ ਦੇ ਮੁੱਖ ਗੇਟ ਦੇ ਬਾਹਰ ਧਰਨਾ ਦੇ ਰਹੇ ਕਿਸਾਨਾਂ ਵੱਲੋਂ ਗੇਟ ਨੂੰ ਤਾਲਾ ਲਾ ਕੇ 11 ਔਰਤਾਂ ਸਮੇਤ 27 ਪੀਐਸਪੀਸੀਐਲ ਅਤੇ ਐਸਬੀਆਈ ਮੁਲਾਜ਼ਮਾਂ ਨੂੰ ਦੇਰ ਰਾਤ ਤੱਕ ਬੰਧਕ ਬਣਾ ਕੇ ਰੱਖਿਆ ਹੋਇਆ ਸੀ। ਪੁਲਿਸ ਦੇ ਦਖ਼ਲ ਤੋਂ ਬਾਅਦ 11.50 ਵਜੇ ਮੁਲਾਜ਼ਮਾਂ ਨੂੰ ਜਾਣ ਦਿੱਤਾ ਗਿਆ।