ਗੁਰਦੁਆਰਾ ਹੇਮਕੁੰਟ ਸਾਹਿਬ ਨੇੜੇ ਅਟਲਕੋਟੀ ਵਿਖੇ ਗਲੇਸ਼ੀਅਰ ਟੁੱਟਣ ਕਾਰਨ ਲਾਪਤਾ ਯਾਤਰੂ ਦੀ ਮੌਤ – ਬਚਾਅ ਟੀਮ ਨੇ ਬਰਫ਼ ਵਿੱਚੋਂ ਕੱਢੀ ਮ੍ਰਿਤਕ ਦੇਹਿ
ਗੁਰਦੁਆਰਾ ਹੇਮਕੁੰਟ ਸਾਹਿਬ ਯਾਤਰਾ ਮਾਰਗ ‘ਤੇ ਅਟਲਕੋਟੀ ਗਲੇਸ਼ੀਅਰ ਪੁਆਇੰਟ ਨੇੜੇ ਢਿੱਗਾਂ ਡਿੱਗਣ ਕਾਰਨ ਬਰਫ ‘ਚ ਦੱਬੀ ਔਰਤ ਯਾਤਰੂ ਨੂੰ ਲੱਭਣ ਲਈ ਅੱਜ ਤੜਕਸਾਰ ਮੁੜ ਸ਼ੁਰੂ ਕੀਤੇ ਬਚਾਅ ਕਾਰਜਾਂ ਦੌਰਾਨ ਲਾਪਤਾ ਯਾਤਰੂ ਨੂੰ ਬਚਾਇਆ ਨਹੀਂ ਜਾ ਸਕਿਆ , ਰਿਪੋਰਟਾਂ ਅਨੁਸਾਰ ਬਚਾਅ ਕਰਜ਼ਾ ਵਿੱਚ ਲੱਗੀਆਂ ਟੀਮਾਂ ਨੂੰ ਲਾਪਤਾ ਯਾਤਰੂ ਦੀ ਮ੍ਰਿਤ ਦੇਹਿ ਮਿੱਲ ਗਈ ਹੈ। ਹੋਰ ਵੇਰਵਿਆਂ ਦੀ ਉਡੀਕ ਕੀਤੀ ਜਾ ਰਹੀ ਹੈ। ਮ੍ਰਿਤਕ ਯਾਤਰੂ ਅੰਮ੍ਰਿਤਸਰ ਦੀ ਰਹਿਣ ਵਾਲੀ 37 ਸਾਲਾ ਬੀਬੀ ਕਮਲਜੀਤ ਕੌਰ ਦੱਸੀ ਜਾ ਰਹੀ ਹੈ। ਉਸ ਦੇ ਪਤੀ ਸਮੇਤ ਬਚਾਏ ਗਏ ਸ਼ਰਧਾਲੂਆਂ ਵਿੱਚ ਜਸਪ੍ਰੀਤ ਸਿੰਘ, ਮਨਸੀਰਤ ਕੌਰ, ਪੁਸ਼ਪਪ੍ਰੀਤ ਕੌਰ, ਮਨਪ੍ਰੀਤ ਕੌਰ ਅਤੇ ਰਵਨੀਤ ਸਿੰਘ ਸ਼ਾਮਲ ਹਨ। ਸਾਰੇ ਪੰਜ ਸ਼ਰਧਾਲੂਆਂ ਨੂੰ ਰਾਤ ਹੀ ਘੰਗਰੀਆ ਗੁਰਦੁਆਰੇ ਲਿਆਂਦਾ ਗਿਆ ਸੀ ।