ਰੇਲ ਹਾਦਸਾ – ਬਹਾਨਾਗਾ ਰੇਲਵੇ ਸਟੇਸ਼ਨ ਨੇੜੇ ਚੇਨਈ-ਹਾਵੜਾ ਟਰੇਨ ਦੇ ਡੱਬੇ ਪਟੜੀ ਤੋਂ ਉਤਰੇ, ਕਈ ਲੋਕਾਂ ਦੀ ਮੌਤ ਦਾ ਖਦਸ਼ਾ – ਬਚਾਅ ਟੀਮਾਂ ਘਟਨਾ ਸਥਾਨ ਲਈ ਰਵਾਨਾ – ਮਾਲ ਗੱਡੀ ਨਾਲ ਟਕਰਾਉਣ ਦੀ ਸ਼ੰਕਾ

ਓਡੀਸ਼ਾ ਦੇ ਬਾਲਾਸੋਰ ‘ਚ ਬਹਾਨਾਗਾ ਰੇਲਵੇ ਸਟੇਸ਼ਨ ਨੇੜੇ ਚੇਨਈ-ਹਾਵੜਾ ਟਰੇਨ ਦੇ ਡੱਬੇ ਪਟੜੀ ਤੋਂ ਉਤਰੇ, ਕਈ ਲੋਕਾਂ ਦੀ ਮੌਤ ਦਾ ਖਦਸ਼ਾ

150 ਤੋਂ ਵੱਧ ਜ਼ਖਮੀਆਂ ਨੂੰ ਹਸਪਤਾਲਾਂ ‘ਚ ਭਰਤੀ ਕਰਵਾਇਆ ਗਿਆ ਹੈ
ਓਡੀਸ਼ਾ ਦੇ ਬਾਲਾਸੋਰ ਜ਼ਿਲ੍ਹੇ ਦੇ ਬਹਾਨਾਗਾ ਰੇਲਵੇ ਸਟੇਸ਼ਨ ਨੇੜੇ ਇੱਕ ਵੱਡਾ ਰੇਲ ਹਾਦਸਾ ਵਾਪਰਿਆ। ਬਹਿਨਾਗਾ ਸਟੇਸ਼ਨ ਨੇੜੇ ਕੋਰੋਮੰਡਲ ਐਕਸਪ੍ਰੈਸ ਅਤੇ ਮਾਲ ਗੱਡੀ ਦੀ ਟੱਕਰ ਹੋ ਗਈ। ਖੋਜ ਅਤੇ ਬਚਾਅ ਕਾਰਜ ਲਈ ਟੀਮਾਂ ਮੌਕੇ ‘ਤੇ ਪਹੁੰਚ ਗਈਆਂ ਹਨ। ਦੋਵਾਂ ਟਰੇਨਾਂ ਦੀ ਟੱਕਰ ਇੰਨੀ ਜ਼ਬਰਦਸਤ ਸੀ ਕਿ ਕੋਰੋਮੰਡਲ ਐਕਸਪ੍ਰੈੱਸ ਪਟੜੀ ਤੋਂ ਉਤਰ ਗਈ ਅਤੇ ਇਸ ਦੇ ਕਈ ਡੱਬੇ ਮਾਲ ਗੱਡੀ ‘ਤੇ ਚੜ੍ਹ ਗਏ। ਤਸਵੀਰਾਂ ‘ਚ ਸਾਫ ਦੇਖਿਆ ਜਾ ਸਕਦਾ ਹੈ ਕਿ ਟਰੇਨ ਦਾ ਇੰਜਣ ਮਾਲ ਗੱਡੀ ਦੇ ਡੱਬਿਆਂ ‘ਤੇ ਚੜ੍ਹ ਗਿਆ ਹੈ।

ਚੇਨਈ ਅਤੇ ਹਾਵੜਾ ਵਿਚਕਾਰ ਚੱਲਣ ਵਾਲੀ ਲੰਬੀ ਦੂਰੀ ਦੀ ਐਕਸਪ੍ਰੈਸ ਟਰੇਨ – ਕੋਰੋਮੰਡਲ ਐਕਸਪ੍ਰੈਸ – ਦੇ ਕਈ ਡੱਬੇ ਸ਼ੁੱਕਰਵਾਰ ਨੂੰ ਓਡੀਸ਼ਾ ਦੇ ਬਾਲਾਸੋਰ ਜ਼ਿਲੇ ਦੇ ਬਹਾਨਾਗਾ ਰੇਲਵੇ ਸਟੇਸ਼ਨ ਦੇ ਨੇੜੇ ਹਾਦਸੇ ਦਾ ਸ਼ਿਕਾਰ ਹੋਣ ਤੋਂ ਬਾਅਦ ਪਟੜੀ ਤੋਂ ਉਤਰ ਗਏ। ਰੇਲਵੇ ਸੂਤਰਾਂ ਨੇ ਦੱਸਿਆ ਕਿ ਟੀਮ ਖੋਜ ਅਤੇ ਬਚਾਅ ਕਾਰਜ ਲਈ ਘਟਨਾ ਸਥਾਨ ਲਈ ਰਵਾਨਾ ਹੋ ਗਈ ਹੈ। ਦੱਖਣੀ ਰੇਲਵੇ ਦੀ ਰਿਪੋਰਟਾਂ ਵਿੱਚ ਕਿਹਾ ਗਿਆ ਹੈ ਕਿ ਚੇਨਈ-ਹਾਵੜਾ ਕੋਰੋਮੰਡਲ ਐਕਸਪ੍ਰੈਸ ਦੀਆਂ ਕਈ ਬੋਗੀਆਂ ਇੱਕ ਮਾਲ ਗੱਡੀ ਨਾਲ ਟਕਰਾਉਣ ਤੋਂ ਬਾਅਦ ਪਟੜੀ ਤੋਂ ਉਤਰ ਗਈਆਂ।

Southern Railway
@GMSRailway
Pradeep Jena IAS
@PradeepJenaIAS

ADM and PD have already left. 3 BDOs are leaving shortly. 4 no of busses being dispatched within next 30 minutes. ambulances through out 108 coordinator Addl Doctors also being sent to accident site as well as to DHH bhadrak for support

Pradeep Jena IAS
@PradeepJenaIAS
ਤਸਵੀਰਾਂ – ਟਵੀਟਰ