ਚੀਫ ਇੰਜਨੀਅਰ ਸੰਦੀਪ ਬਹਿਲ ਦਾ ਲੁਧਿਆਣਾ ਤੋਂ ਤਬਾਦਲਾ – ਪੜ੍ਹੋ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਲੁਧਿਆਣਾਂ ਵਿਖੇ ਕਿਹੜੇ ਅਧਿਕਾਰੀ ਨੂੰ ਤਾਇਨਾਤ ਕੀਤਾ

ਰਾਜਿੰਦਰ ਸਿੰਘ ਸਰਹਾਲੀ / ਨਿਊਜ਼ ਪੰਜਾਬ

ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਲੁਧਿਆਣਾਂ ਵਿਖੇ ਤਾਇਨਾਤ ਚੀਫ ਇੰਜਨੀਅਰ ਸ਼੍ਰੀ ਸੰਦੀਪ ਬਹਿਲ ਨੂੰ ਲੁਧਿਆਣਾ ਤੋਂ ਤਬਾਦਲਾ ਕਰਕੇ ਤੁਰੰਤ ਪ੍ਰਭਾਵ ਨਾਲ CEE ਪਟਿਆਲਾ ਕਮ I/C PRO ਸੈੱਲ ਵਜੋਂ ਤਾਇਨਾਤ ਕੀਤਾ ਗਿਆ ਹੈ। ਉਹਨਾਂ ਦੀ ਥਾਂ ਸ਼੍ਰੀ ਪ੍ਰਦੀਪ ਗੁਪਤਾ  ਅਗਲੇ ਹੁਕਮਾਂ ਤੱਕ ਸੀ.ਈ.ਈ. ਲੁਧਿਆਣਾ ਕਮ ਸੀ.ਈ.ਈ. ਵਾਟਰ ਦੇ ਬਾਕੀ ਰਹਿੰਦੇ ਚਾਰਜਾਂ ਤੋਂ ਇਲਾਵਾ ਕੰਮ ਦੀ ਦੇਖਭਾਲ ਕਰਨਗੇ।